ਆਸਟ੍ਰੇਲੀਆ : ਬੱਸ ਸਟਾਪ ਨਾਲ ਟਕਰਾਈ ਬੇਕਾਬੂ ਕਾਰ, ਦੋ ਲੋਕ ਜ਼ਖ਼ਮੀ
Friday, Jul 14, 2023 - 02:07 PM (IST)

ਮੈਲਬੌਰਨ- ਆਸਟ੍ਰੇਲੀਆ ਵਿਖੇ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਇਕ ਯੂਟੀਈ ਕੰਟਰੋਲ ਗੁਆ ਬੈਠੀ ਅਤੇ ਇੱਕ ਬੱਸ ਸਟਾਪ ਨਾਲ ਟਕਰਾ ਗਈ, ਜਿਸ ਨਾਲ ਦੋ ਪੈਦਲ ਯਾਤਰੀ ਜ਼ਖਮੀ ਹੋ ਗਏ। ਵਿਕਟੋਰੀਆ ਪੁਲਸ ਨੇ ਦੱਸਿਆ ਕਿ ਕੈਰਮ ਡਾਊਨਜ਼ ਵਿੱਚ ਫ੍ਰੈਂਕਸਟਨ ਡਾਂਡੇਨੋਂਗ ਰੋਡ 'ਤੇ ਇੱਕ ਯੂਟੀਈ ਕੰਟਰੋਲ ਗੁਆ ਬੈਠੀ, ਜਿਸ ਮਗਰੋਂ ਇਹ ਇੱਕ ਬੱਸ ਸਟਾਪ ਨਾਲ ਟਕਰਾ ਗਈ ਅਤੇ ਕਰੀਬ ਦੋ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤੀ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ, ਦਿੱਤੀ ਧਮਕੀ
ਪੈਦਲ ਚੱਲਣ ਵਾਲਿਆਂ ਨੂੰ ਗੰਭੀਰ ਪਰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਕਾਰ ਚਾਲਕ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਗੰਭੀਰ ਜ਼ਖਮੀ ਹਾਲਤ 'ਚ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ "ਇੱਕ ਦੂਜੇ ਵਾਹਨ ਦੇ ਡਰਾਈਵਰ ਨੂੰ ਵੀ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ ਪੁਲਸ ਦੀ ਪੁੱਛਗਿੱਛ ਵਿੱਚ ਮਦਦ ਕਰ ਰਿਹਾ ਹੈ।" ਇਹ ਦੋਸ਼ ਲਗਾਇਆ ਗਿਆ ਹੈ ਕਿ ਟੱਕਰ ਤੋਂ ਠੀਕ ਪਹਿਲਾਂ ਦੋਵੇਂ ਕਾਰਾਂ ਬੇਤਰਤੀਬ ਢੰਗ ਨਾਲ ਚਲਾਈਆਂ ਜਾ ਰਹੀਆਂ ਸਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਕਾਰਨ ਫ੍ਰੈਂਕਸਟਨ ਡਾਂਡੇਨੋਂਗ ਰੋਡ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਵਾਹਨ ਚਾਲਕਾਂ ਨੂੰ ਖੇਤਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।