ਅਮਰੀਕਾ 'ਚ ਖੁੱਲ੍ਹਿਆ ਪਹਿਲਾ ਵਰਚੁਅਲ ਰਿਐਲਿਟੀ ਜਿਮ, ਜਾਣੋ ਖਾਸੀਅਤ

05/13/2019 3:44:10 PM

ਵਾਸ਼ਿੰਗਟਨ (ਬਿਊਰੋ)— ਜ਼ਿਆਦਾਤਰ ਲੋਕ ਜਿਮ ਵਿਚ ਕਸਰਤ ਕਰਨ ਹੀ ਜਾਂਦੇ ਹਨ ਪਰ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਵਿਚ ਦੁਨੀਆ ਦਾ ਪਹਿਲਾ ਵਰਚੁਅਲ ਰਿਐਲਿਟੀ ਜਿਮ ਸ਼ੁਰੂ ਕੀਤਾ ਗਿਆ ਹੈ। ਇਹ ਅਜਿਹਾ ਜਿਮ ਹੈ ਜਿਸ ਵਿਚ ਲੋਕ ਕਸਰਤ ਕਰਨ ਦੇ ਨਾਲ-ਨਾਲ ਵੀਡੀਓ ਗੇਮ ਵੀ ਖੇਡ ਸਕਦੇ ਹਨ। ਇੱਥੇ ਲੋਕ ਵਰਚੁਅਲ ਰਿਐਲਿਟੀ ਗੇਮ ਖੇਡ ਸਕਦੇ ਹਨ ਜਿਸ ਵਿਚ ਆਟੋਮੈਟਿਕ ਕੇਬਲ ਮਸ਼ੀਨ ਦਾ ਸੁਮੇਲ ਹੈ। ਇਸ ਜਿਮ ਨਾਲ ਲੋਕਾਂ ਲਈ ਕਸਰਤ ਕਰਨੀ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕਸਰਤ ਕਰਨ ਵਾਲਿਆਂ ਨੂੰ ਇਕ ਕਮਰਾ ਦਿੱਤਾ ਜਾਂਦਾ ਹੈ ਜਿੱਥੇ ਉਹ ਵੀ.ਆਰ. ਹੈੱਡਸੈੱਟ ਅਤੇ ਹੋਰ ਉਪਕਰਣ ਪਹਿਨਦੇ ਹਨ। ਇਹ ਅਜਿਹੇ ਡਿਵਾਈਸ ਹਨ ਜੋ ਉਨ੍ਹਾਂ ਦੇ ਹੱਥਾਂ ਦੀ ਸਥਿਤੀ ਨੂੰ ਟਰੈਕ ਕਰਦੇ ਹਨ। ਵਰਚੁਅਲ ਰਿਐਲਿਟੀ ਗੇਮ ਦੀ ਮਦਦ ਨਾਲ ਕਸਰਤ ਕਰਨ ਵਾਲੇ ਖੁਦ ਦੇ ਪਿਛਲੇ ਪ੍ਰਦਰਸ਼ਨ ਜਾਂ ਫਿਰ ਕਿਸੇ ਹੋਰ ਵਿਅਕਤੀ ਦੇ ਪ੍ਰਦਰਸ਼ਨ ਨਾਲ ਮੁਕਾਬਲਾ ਵੀ ਕਰ ਸਕਦੇ ਹਨ। ਕੰਪਨੀ ਦਾ ਕਹਿਣਾ ਹੈ,''ਲੋਕ ਆਪਣੇ ਹੈੱਡਸੈੱਟ ਨਾਲ ਬਲੈਕ ਬੌਕਸ ਰੂਮ ਵਿਚ ਜਾਣ ਨਾਲ ਇਕ ਨਵੀਂ ਦੁਨੀਆ ਵਿਚ ਪਹੁੰਚ ਜਾਂਦੇ ਹਨ।'' ਅਜਿਹਾ ਕਰ ਕੇ ਲੋਕ ਭੁੱਲ ਜਾਂਦੇ ਹਨ ਕਿ ਉਹ ਕਸਰਤ ਕਰ ਰਹੇ ਹਨ ਅਤੇ ਉਹ ਫਿੱਟ ਵੀ ਰਹਿੰਦੇ ਹਨ।


Vandana

Content Editor

Related News