ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਡਿਕ ਚੇਨੀ ਦਾ ਦਿਹਾਂਤ, 84 ਸਾਲ ਦੀ ਉਮਰ ''ਚ ਲਿਆ ਆਖ਼ਰੀ ਸਾਹ

Wednesday, Nov 05, 2025 - 09:29 AM (IST)

ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਡਿਕ ਚੇਨੀ ਦਾ ਦਿਹਾਂਤ, 84 ਸਾਲ ਦੀ ਉਮਰ ''ਚ ਲਿਆ ਆਖ਼ਰੀ ਸਾਹ

ਇੰਟਰਨੈਸ਼ਨਲ ਡੈਸਕ- ਕੱਟੜ ਰੂੜੀਵਾਦੀ ਨੇਤਾ ਅਤੇ ਅਮਰੀਕੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਵਿਵਾਦਪੂਰਨ ਉਪ-ਰਾਸ਼ਟਰਪਤੀਆਂ ਵਿਚੋਂ ਇਕ ਮੰਨੇ ਜਾਂਦੇ ਡਿਕ ਚੇਨੀ ਦਾ 84 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਇਰਾਕ ’ਤੇ ਹਮਲੇ ਦੇ ਇਕ ਮੁੱਖ ਸਮਰਥਕ ਸਨ।

ਚੇਨੀ ਦੇ ਪਰਿਵਾਰ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦਾ ਸੋਮਵਾਰ ਰਾਤ ਦਿਹਾਂਤ ਹੋ ਗਿਆ। ਉਹ ਨਮੂਨੀਆ ਤੇ ਦਿਲ ਅਤੇ ਖੂਨ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। 

ਇਹ ਵੀ ਪੜ੍ਹੋ- ਕਾਨਪੁਰ ; 10 ਸਾਲ ਨੌਕਰੀ ਕਰ ਛਾਪ'ਤਾ 100 ਕਰੋੜ ! ਹੁਣ DSP ਸਾਬ੍ਹ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ

ਬਿਆਨ ਵਿਚ ਕਿਹਾ ਗਿਆ ਹੈ ਕਿ ਦਹਾਕਿਆਂ ਤੱਕ ਡਿਕ ਚੇਨੀ ਨੇ ਸਾਡੇ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼, ਵਾਇਓਮਿੰਗ ਤੋਂ ਕਾਂਗਰਸਮੈਨ, ਰੱਖਿਆ ਸਕੱਤਰ ਅਤੇ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।

ਇਹ ਵੀ ਪੜ੍ਹੋ- ਸਿਰਫਿਰੇ ਆਸ਼ਕ ਨੇ ਦਿਨ-ਦਿਹਾੜੇ ਚਾੜ੍ਹ'ਤਾ ਚੰਨ ! ਪੜ੍ਹ ਕੇ ਆਉਂਦੀ ਕੁੜੀ 'ਤੇ ਤਾੜ-ਤਾੜ ਚਲਾ'ਤੀਆਂ ਗੋਲ਼ੀਆਂ


author

Harpreet SIngh

Content Editor

Related News