ਅਮਰੀਕਾ : ਫਲੋਰੀਡਾ ਦੇ ਇਕ ਗੋਦਾਮ ''ਚ ਗੋਲੀਬਾਰੀ, 2 ਵਿਅਕਤੀ ਜ਼ਖਮੀ

Tuesday, Jun 30, 2020 - 09:58 AM (IST)

ਅਮਰੀਕਾ : ਫਲੋਰੀਡਾ ਦੇ ਇਕ ਗੋਦਾਮ ''ਚ ਗੋਲੀਬਾਰੀ, 2 ਵਿਅਕਤੀ ਜ਼ਖਮੀ

ਫਲੋਰੀਡਾ- ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿਚ ਐਮਾਜ਼ੋਨ ਦੇ ਇਕ ਗੋਦਾਮ ਵਿਚ ਹੋਈ ਗੋਲੀਬਾਰੀ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਸਥਾਨਕ ਸਮੇਂ ਮੁਤਾਬਕ ਸੋਮਵਾਰ ਦੁਪਹਿਰ 2 ਵਜੇ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਐਮਾਜ਼ਾਨ ਦੇ ਗੋਦਾਮ ਵਿਚ ਹੋਈ। 

ਗੋਲੀਬਾਰੀ ਵਿਚ ਕਿਸੇ ਦੇ ਮਾਰੇ ਜਾਣ ਜਾਂ ਸ਼ੱਕੀ ਵਿਅਕਤੀ ਦੇ ਫੜਨ ਦੀ ਕੋਈ ਜਾਣਕਾਰੀ ਨਹੀਂ ਹੈ। ਜੈਕਸਨਵਿਲਾ ਸ਼ੈਰਿਫ ਦਫਤਰ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਇਹ ਘਟਨਾ ਕਿਉਂ ਵਾਪਰੀ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਅਮਰੀਕਾ ਵਿਚ ਰੋਜ਼ਾਨਾ ਕਿਸੇ ਨਾ ਕਿਸੇ ਗੋਦਾਮ ਜਾਂ ਮਾਲ ਵਿਚ ਗੋਲੀਬਾਰੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਹਟਣ ਮਗਰੋਂ ਅਜਿਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। 


author

Lalita Mam

Content Editor

Related News