ਕਾਬਿਲੇ-ਤਾਰੀਫ਼ ! ਵਿਆਹ ਤੋਂ ਦੋ ਦਿਨ ਬਾਅਦ ਪਤਨੀ ਦੀ ਦਰਿਆਦਿਲੀ, ਪਤੀ ਦੀ ਸਾਬਕਾ ਪਤਨੀ ਦੀ ਇੰਝ ਬਚਾਈ ਜਾਨ

Friday, Jun 04, 2021 - 04:42 PM (IST)

ਇੰਟਰਨੈਸ਼ਨਲ ਡੈਸਕ : ਅਮਰੀਕੀ ਸੂਬੇ ਫਲੋਰਿਡਾ ’ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਜਿਸ ’ਚ ਇਕ ਔਰਤ ਨੇ ਆਪਣੇ ਪਤੀ ਦੀ ਸਾਬਕਾ ਪਤਨੀ ਨੂੰ ਕਿਡਨੀ ਦੇ ਕੇ ਉਸ ਨੂੰ ਮੌਤ ਦੇ ਮੂੰਹ ’ਚੋਂ ਬਾਹਰ ਕੱਢਿਆ ਹੈ। ਇਹ ਮਾਮਲਾ ਫੋਰਟ ਲਾਡਰਡਲ ਦਾ ਹੈ ਅਤੇ ਕਿਡਨੀ ਦਾਨ ਕਰਨ ਵਾਲੀ ਔਰਤ ਦਾ ਨਾਂ ਡੈਬੀ ਵੀ ਨੀਲ ਸਟ੍ਰਿਕਲੈਂਡ ਹੈ। ਇਸ ’ਚ ਸਭ ਤੋਂ ਖਾਸ ਗੱਲ ਇਹ ਹੈ ਕਿ ਉਸ ਔਰਤ ਨੇ ਵਿਆਹ ਤੋਂ ਸਿਰਫ ਦੋ ਦਿਨ ਬਾਅਦ ਹੀ ਪਤੀ ਦੀ ਪਹਿਲੀ ਪਤਨੀ ਨੂੰ ਕਿਡਨੀ ਦਾਨ ਕਰ ਦਿੱਤੀ। ਜ਼ਿਕਰਯੋਗ ਹੈ ਕਿ ਜਿਮ ਤੇ ਉਸ ਦੀ ਪਤਨੀ ਮਾਈਲੇਨ ਦਾ 20 ਸਾਲ ਪਹਿਲਾਂ ਤਲਾਕ ਹੋ ਗਿਆ ਸੀ।

ਇਹ ਵੀ ਪੜ੍ਹੋ : ਕਰਾਚੀ ’ਚ 14 ਸਾਲਾ ਈਸਾਈ ਲੜਕੀ ਨੂੰ ਅਗਵਾ ਕਰਕੇ ਕੀਤਾ ਸਮੂਹਿਕ ਜਬਰ-ਜ਼ਿਨਾਹ 

ਤਲਾਕ ਤੋਂ ਬਾਅਦ ਵੀ ਦੋਵੇਂ ਮਿਲ ਕੇ ਆਪਣੇ ਦੋ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਉਥੇ ਹੀ ਡੇਬੀ ਨੇ 10 ਸਾਲ ਤਕ ਡੇਟਿੰਗ ਕਰਨ ਤੋਂ ਬਾਅਦ ਜਿਮ ਨਾਲ ਵਿਆਹ ਕਰਵਾ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਅਤੇ ਹੋਰ ਕਾਰਨਾਂ ਕਰਕੇ ਉਨ੍ਹਾਂ ਦਾ ਵਿਆਹ ਟਲਦਾ ਜਾ ਰਿਹਾ ਸੀ। ਇਸ ਦੌਰਾਨ ਪਤਾ ਲੱਗਾ ਕਿ ਜਿਮ ਦੀ ਪਹਿਲੀ ਪਤਨੀ ਮਾਈਲੇਨ ਦੀ ਕਿਡਨੀ ਖਰਾਬ ਹੋ ਗਈ ਹੈ। ਹੌਲੀ-ਹੌਲੀ ਇਹ ਬੀਮਾਰੀ ਗੰਭੀਰ ਹੋ ਗਈ ਅਤੇ ਹਾਲਤ ਅਜਿਹੀ ਹੋ ਗਈ ਕਿ ਹੁਣ ਸਿਰਫ ਮਾਈਲੇਨ ਦੀ ਕਿਡਨੀ ਸਿਰਫ 8 ਫੀਸਦੀ ਕੰਮ ਕਰ ਰਹੀ ਸੀ। ਇਸ ਦੌਰ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਉਸ ਨੂੰ ਕਿਡਨੀ ਦੇਣ ਦੀ ਪੇਸ਼ਕਸ਼ ਕੀਤੀ ਪਰ ਕਿਸੇ ਦੀ ਵੀ ਮੈਡੀਕਲ ਹਾਲਤ ਮਾਈਲੇਨ ਨਾਲ ਮੇਲ ਨਹੀਂ ਖਾਧੀ।

 ਇਹ ਵੀ ਪੜ੍ਹੋ : ਟਵਿੱਟਰ ਨੇ ਨਾਈਜੀਰੀਆਈ ਰਾਸ਼ਟਰਪਤੀ ਦਾ ਧਮਕੀ ਭਰਿਆ ਟਵੀਟ ਕੀਤਾ ਡਿਲੀਟ

ਉਧਰ ਜਿਮ ਅਤੇ ਡੇਬੀ ਵਿਆਹ ਦਾ ਪਲਾਨ ਬਣਾ ਰਹੇ ਸਨ। ਇਸੇ ਦੌਰਾਨ ਜਿਮ ਦੀ ਧੀ ਮਾਂ ਬਣਨ ਵਾਲੀ ਸੀ ਤੇ ਮਾਈਲੇਨ ਵੀ ਮੌਤ ਦੇ ਨੇੜੇ ਪਹੁੰਚ ਗਈ ਸੀ, ਜਦੋਂ ਡੇਬੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਜਿਮ ਨਾਲ ਗੱਲ ਕੀਤੀ ਅਤੇ ਮਾਈਲੇਨ ਨੂੰ ਕਿਡਨੀ ਦਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ। 6 ਬੱਚਿਆਂ ਦੀ ਦੇਖਭਾਲ ਕਰ ਰਹੀ ਡੇਬੀ ਕਹਿੰਦੀ ਹੈ, ‘‘ਹੁਣ ਅਸੀਂ ਕਿਡਨੀ ਸਿਸਟਰਸ ਹਾਂ।’’ ਡਾਕਟਰਾਂ ਅਨੁਸਾਰ ਦੋਵਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਜਿਮ ਅਤੇ ਮਾਈਲੇਨ ਦੀ ਧੀ ਮਾਂ ਬਣਨ ਵਾਲੀ ਹੈ। ਅਜਿਹੀ ਹਾਲਤ ’ਚ ਡੇਬੀ ਉਦਾਸ ਮਹਿਸੂਸ ਕਰ ਰਹੀ ਸੀ ਕਿ ਜੇ ਮਾਈਲੇਨ ਦੀ ਮੌਤ ਹੋ ਗਈ, ਤਾਂ ਉਹ ਨਾਨੀ ਬਣਨ ਦੀ ਖ਼ੁਸ਼ੀ ਨਹੀਂ ਵੇਖ ਸਕੇਗੀ ਅਤੇ ਧੀ ਇਕੱਲੀ ਰਹਿ ਜਾਵੇਗੀ, ਇਹ ਫੈਸਲਾ ਉਸ ਨੇ ਇਸੇ ਲਈ ਲਿਆ।

 


Manoj

Content Editor

Related News