ਟੈਕਸਾਸ 'ਚ ਬਰਫ਼ੀਲੇ ਤੂਫ਼ਾਨ ਦਾ ਕਹਿਰ, ਟੁੱਟੇ ਘਰਾਂ ਅਤੇ ਵੱਡੇ ਬਿਜਲੀ ਬਿੱਲਾਂ ਨੇ ਵਖ਼ਤ 'ਚ ਪਾਏ ਲੋਕ
Wednesday, Feb 24, 2021 - 05:18 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਆਏ ਸਰਦੀਆਂ ਦੇ ਬਰਫ਼ੀਲੇ ਤੂਫਾਨ ਨੇ ਵੱਡੀ ਪੱਧਰ 'ਤੇ ਕਈ ਰਾਜਾਂ ਵਿੱਚ ਨੁਕਸਾਨ ਕੀਤਾ ਹੈ। ਇਸ ਮੌਸਮ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਟੈਕਸਾਸ ਰਾਜ ਨੇ ਝੱਲਿਆ ਹੈ। ਇਸ ਬਰਫ਼ੀਲੇ ਤੂਫਾਨ ਕਾਰਨ ਦੇਸ਼ ਦੇ ਸੱਤ ਰਾਜਾਂ ਵਿੱਚ 55 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ ਟੈਕਸਾਸ ਸਟੇਟ ਦੇ 31 ਲੋਕ ਸ਼ਾਮਿਲ ਹਨ। ਇਸ ਦੇ ਇਲਾਵਾ ਇਸ ਸੂਬੇ ਦੇ ਵਸਨੀਕਾਂ ਨੂੰ ਤੂਫਾਨ ਦੀ ਵਜ੍ਹਾ ਕਾਰਨ ਟੁੱਟੇ ਹੋਏ ਘਰਾਂ ਦੇ ਨਾਲ ਭਾਰੀ ਬਿਜਲੀ ਦੇ ਬਿੱਲਾਂ ਦਾ ਸਾਹਮਣਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਅੰਜਲੀ ਭਾਰਦਵਾਜ ਸਮੇਤ 12 'ਬਹਾਦਰ' ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਪੁਰਸਕਾਰ ਦੇਵੇਗਾ ਅਮਰੀਕਾ
ਟੈਕਸਾਸ ਨਿਵਾਸੀ ਮੇਗਨ ਓਨਿਲ ਉਹਨਾਂ ਲੋਕਾਂ ਵਿੱਚੋਂ ਇੱਕ ਹੈ, ਜੋ ਬਿਜਲੀ ਦੇ ਵੱਧ ਆਏ ਬਿੱਲਾਂ ਦਾ ਸਾਹਮਣਾ ਕਰ ਰਹੀ ਹੈ। ਇਸ ਬੀਬੀ ਤੋਂ ਬਿਜਲੀ ਕੰਪਨੀ ਨੇ ਪਿਛਲੇ ਹਫ਼ਤੇ ਪੰਜ ਦਿਨਾਂ ਦੀ ਬਿਜਲੀ ਲਈ 4,500 ਡਾਲਰ ਦਾ ਖਰਚਾ ਲਿਆ ਹੈ।ਬਿਜਲੀ ਦੀਆਂ ਦਰਾਂ ਵਿੱਚ ਵਾਧੇ ਦੇ ਨਾਲ ਲੋਕ ਟੁੱਟੇ ਹੋਏ ਘਰਾਂ ਦੀ ਮੁਰੰਮਤ ਕਰਵਾਉਣ ਦਾ ਵੀ ਸਾਹਮਣਾ ਕਰ ਰਹੇ ਹਨ।ਘਰਾਂ ਵਿੱਚ ਪਾਈਪਾਂ ਆਦਿ ਦੀ ਮੁਰੰਮਤ ਲਈ ਵੀ ਲੋਕਾਂ ਨੂੰ ਖਰਚੇ ਦਾ ਸਾਹਮਣਾ ਕਰਨਾ ਪਵੇਗਾ ਜਦਕਿ ਇਸ ਮੁਰੰਮਤ ਲਈ ਕੰਮ ਕਰਨ ਵਾਲੇ ਪਲੰਬਰਾਂ ਦੀ ਵੀ ਘਾਟ ਪੈ ਰਹੀ ਹੈ, ਜਿਹਨਾਂ ਦੀ ਉਡੀਕ ਲੋਕਾਂ ਨੂੰ ਅਪ੍ਰੈਲ ਤੱਕ ਵੀ ਕਰਨੀ ਪੈ ਸਕਦੀ ਹੈ। ਟੈਕਸਾਸ ਵਿੱਚ ਹੋਈਆਂ ਹੋਰ ਮੌਤਾਂ ਦੇ ਨਾਲ ਕੋਨਰੋਏ ਵਿੱਚ ਇੱਕ ਬਿਨਾਂ ਹੀਟ ਦੇ ਮੋਬਾਇਲ ਘਰ 'ਚ ਮਰਨ ਵਾਲੇ 11 ਸਾਲਾਂ ਦੇ ਕ੍ਰਿਸਚੀਅਨ ਪਾਵੋਨ ਦਾ ਪਰਿਵਾਰ ਰਾਜ ਦੇ ਇਲੈਕਟ੍ਰੀਕਲ ਗਰਿੱਡ ਆਪਰੇਟਰ ਅਤੇ ਬਿਜਲੀ ਕੰਪਨੀ 'ਤੇ 100 ਮਿਲੀਅਨ ਡਾਲਰ ਤੋਂ ਵੱਧ ਦਾ ਮੁਕੱਦਮਾ ਵੀ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਸ਼੍ਰੀਲੰਕਾ ਨੇ ਡ੍ਰੈਗਨ ਨੂੰ ਦਿੱਤਾ ਝਟਕਾ, ਕੋਰੋਨਾ ਵੈਕਸੀਨ ਲਈ ਭਾਰਤ ਨੂੰ ਦਿੱਤਾ ਆਰਡਰ