Quad ਦੇਸ਼ਾਂ ਦੀ ਮਦਦ ਨਾਲ ਚੀਨ ਨੂੰ ਚੁਣੌਤੀ ਦੇਣ ਦੀ ਤਿਆਰੀ ''ਚ ਅਮਰੀਕਾ
Sunday, Sep 06, 2020 - 06:29 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਚੀਨ ਨੂੰ ਸਿਰਫ ਦੱਖਣੀ ਏਸ਼ੀਆ ਵਿਚ ਹੀ ਨਹੀਂ ਸਗੋਂ ਇੰਡੋ-ਪੈਸੀਫਿਕ ਦੇ ਨਾਲ ਪੂਰੀ ਦੁਨੀਆ ਦੇ ਲਈ ਚੁਣੌਤੀ ਅਤੇ ਖਤਰਾ ਮੰਨਦਾ ਹੈ। ਇਹੀ ਕਾਰਨ ਹੈ ਕਿ ਹੁਣ ਉਹ ਕਵਾਡ (Quad) ਦੇਸ਼ਾਂ ਦੇ ਸੰਬੰਧਾਂ ਨੂੰ ਰਸਮੀ ਰੂਪ ਦੇਣ 'ਤੇ ਕੰਮ ਕਰ ਰਿਹਾ ਹੈ। ਕਵਾਡ ਦੇਸ਼ ਮਤਲਬ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਹਨ। ਜਾਪਾਨ ਟਾਈਮਜ ਦੀ ਇਕ ਰਿਪੋਰਟ ਦੇ ਮੁਤਾਬਕ, ਦੇਸ਼ ਦੇ ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਚਾਰ ਦੇਸ਼ਾਂ ਦੇ ਵਿਚ ਮਜ਼ਬੂਤ ਹੁੰਦੇ ਰਣਨੀਤਕ ਸੰਬੰਧਾਂ ਨੂੰ ਰਸਮੀ ਰੂਪ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਇੰਡੋ-ਪੈਸੀਫਿਕ ਖੇਤਰ ਵਿਚ ਚੀਨ ਨੂੰ ਟੱਕਰ ਦਿੱਤੀ ਜਾ ਸਕੇ।
ਡਿਪਟੀ ਸੈਕਟਰੀ ਨੇ ਕਹੀ ਇਹ ਗੱਲ
ਗ੍ਰਹਿ ਵਿਭਾਗ ਦੇ ਡਿਪਟੀ ਸੈਕਟਰੀ ਸਟੀਫਨ ਬੀਗਨ ਨੇ ਦੱਸਿਆ,'''ਇਹ ਸੱਚ ਹੈ ਕਿ ਇੰਡੋ-ਪੈਸੀਫਿਕ ਖੇਤਰ ਵਿਚ ਮਜ਼ਬੂਤ ਬਹੁਪੱਖੀ ਢਾਂਚੇ ਦੀ ਕਮੀ ਹੈ। ਉਹਨਾਂ ਦੇ ਕੋਲ ਨਾਟੋ, ਯੂਰਪੀ ਯੂਨੀਅਨ ਜਿਹਾ ਕੁਝ ਨਹੀਂ ਹੈ। ਇੱਥੇ ਇਕ ਮੌਕਾ ਹੈ ਕਿ ਕਿਸੇ ਸਮੇਂ ਅਜਿਹੇ ਢਾਂਚੇ ਨੂੰ ਰਸਮੀ ਰੂਪ ਦਿੱਤਾ ਜਾਵੇ।'' ਕਵਾਡ ਮਤਲਬ Quadrilateral Security Dialogue ਵਿਚ ਸ਼ਾਮਲ ਚਾਰੇ ਲੋਕਤੰਤਰੀ ਦੇਸ਼ ਸਮੇਂ-ਸਮੇਂ 'ਤੇ ਸੰਮੇਲਨ ਅਤੇ ਮਿਲਟਰੀ ਅਭਿਆਸ ਕਰਦੇ ਹਨ। ਇਸ ਦੇ ਨਾਲ ਹੀ ਖੇਤਰੀ, ਆਰਥਿਕ ਅਤੇ ਵਿਕਾਸ ਵਿਚ ਸਹਿਯੋਗ 'ਤੇ ਚਰਚਾ ਹੁੰਦੀ ਹੈ। ਬੀਗਨ ਦਾ ਕਹਿਣਾ ਹੈ ਕਿ ਭਾਵੇਂ ਅਮਰੀਕਾ ਦੀ ਰਣਨੀਤੀ ਚੀਨ ਨੂੰ ਹਰ ਖੇਤਰ ਵਿਚ ਪਿੱਛੇ ਕਰਨ ਦੀ ਹੈ ਪਰ ਸਿਰਫ ਇਹੀ ਕਵਡ ਦਾ ਉਦੇਸ਼ ਨਹੀਂ।
ਚਾਰੇ ਦੇਸ਼ਾਂ ਦੇ ਨਾਲ ਚੀਨ ਦੇ ਸੰਬੰਧ ਤਣਾਅਪੂਰਨ
ਚੀਨ ਨੇ ਕਈ ਮੌਕਿਆਂ 'ਤੇ ਕਵਾਡ ਦੀ ਆਲੋਚਨਾ ਕੀਤੀ ਹੈ। ਅਮਰੀਕਾ ਨਾਲ ਉਸ ਦਾ ਵਪਾਰ ਤੋਂ ਲੈ ਕੇ ਕੋਰੋਨਾਵਾਇਰਸ ਅਤੇ ਦੱਖਣੀ ਚੀਨ ਸਾਗਰ ਜਿਹੇ ਕਈ ਮੁੱਦਿਆਂ 'ਤੇ ਵਿਵਾਦ ਚੱਲ ਰਿਹਾ ਹੈ। ਭਾਰਤ ਦੇ ਨਾਲ ਉੱਤਰ-ਉੱਤਰੀਪੂਰਬੀ ਸਰਹੱਦ 'ਤੇ ਤਣਾਅ ਹੈ। ਉੱਥੇ ਜਾਪਾਨ ਨੂੰ ਪੂਰਬੀ ਚੀਨ ਸਾਗਰ ਵਿਚ ਸੇਂਕਾਕੂ ਟਾਪੂ ਸਬੰਧੀ ਚੀਨ ਛੇੜ ਚੁੱਕਾ ਹੈ। ਇਸ ਦੇ ਨਾਲ ਹੀ ਕੋਰੋਨਾਵਾਇਰਸ ਮਹਾਮਾਰੀ ਫੈਲਣ ਸਬੰਧੀ ਸਵਾਲ ਚੁੱਕਣ ਦੇ ਬਾਅਦ ਤੋਂ ਆਸਟ੍ਰੇਲੀਆ ਦੇ ਨਾਲ ਵੀ ਚੀਨ ਦੇ ਸੰਬੰਧ ਤਣਾਅਪੂਰਨ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਅਗਲੇ ਹਫਤੇ ਤੋਂ ਆਸਟ੍ਰੇਲੀਆ ਦੇ ਵਿਕਟੋਰੀਆ 'ਚ ਦਿੱਤੀ ਜਾਵੇਗੀ ਪਾਬੰਦੀਆਂ 'ਚ ਢਿੱਲ : ਪ੍ਰੀਮੀਅਰ
ਬੀਗਨ ਦਾ ਕਹਿਣਾ ਹੈਕਿ ਕਵਾਡ ਸਿਰਫ ਇਹਨਾਂ ਚਾਰ ਦੇਸ਼ਾਂ ਦੇ ਲਈ ਨਹੀਂ ਹੈ। ਦੂਜੇ ਦੇਸ਼ਾਂ ਨੂੰ ਇਸ ਵਿਚ ਨਾਲ ਲਿਆਉਣਦੇ ਵੀ ਲੋੜੀਂਦੇ ਕਾਰਨ ਹਨ। ਉਹਨਾਂ ਦਾ ਇਸ਼ਾਰਾ ਹਾਲ ਹੀ ਵਿਚ ਕਵਾਡ ਦੇਸ਼ਾਂ ਦੀ ਦੱਖਣੀ ਕੋਰੀਆ, ਨਿਊਜ਼ੀਲੈਡ ਅਤੇ ਵੀਅਤਨਮਾਮ ਦੇ ਨਾਲ ਹੋਈ ਗੱਲਬਾਤ ਦੇ ਵੱਲ ਸੀ। ਉਹਨਾਂ ਨੇ ਇਸ ਵਾਰਤਾ ਨੂੰ ਕਾਫੀ ਲਾਹੇਵੰਦ ਦੱਸਿਆ ਅਤੇ ਇਸ ਨੰ ਕੁਦਰਤੀ ਸਮੂਹ ਦੱਸਿਆ।