ਅਮਰੀਕਾ ''ਚ ਕੋਰੋਨਾ ਦਾ ਕਹਿਰ, ਪੈਨਸਿਲਵੇਨੀਆ ਦੇ ਗਵਰਨਰ ਨੂੰ ਵੀ ਹੋਇਆ ਕੋਰੋਨਾ

Thursday, Dec 10, 2020 - 09:41 PM (IST)

ਅਮਰੀਕਾ ''ਚ ਕੋਰੋਨਾ ਦਾ ਕਹਿਰ, ਪੈਨਸਿਲਵੇਨੀਆ ਦੇ ਗਵਰਨਰ ਨੂੰ ਵੀ ਹੋਇਆ ਕੋਰੋਨਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਨੇ ਹੁਣ ਪੈਨਸਿਲਵੇਨੀਆ ਦੇ ਗਵਰਨਰ ਟੌਮ ਵੁਲਫ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਹੈ। ਸੂਬੇ ਦੇ ਗਵਰਨਰ ਨੇ ਬੁੱਧਵਾਰ ਨੂੰ  ਕੋਵਿਡ-19 ਨਾਲ ਪੀੜਤ ਹੋਣ ਦਾ ਖੁਲਾਸਾ ਕੀਤਾ ਹੈ ਅਤੇ ਹੁਣ ਉਹ ਘਰ ਵਿਚ ਅਲੱਗ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਕੀਤੇ ਇਕ ਰੁਟੀਨ ਟੈਸਟ ਵਿਚ ਉਨ੍ਹਾਂ ਨੂੰ ਵਾਇਰਸ ਦੀ ਮੌਜੂਦਗੀ ਦਾ ਪਤਾ ਚੱਲਿਆ, ਜਦਕਿ ਵੁਲਫ ਦੇ ਬਿਆਨ ਅਨੁਸਾਰ ਉਹ ਚੰਗਾ ਮਹਿਸੂਸ ਕਰਦੇ ਹੋਏ ਸੀ. ਡੀ. ਸੀ. ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।

ਗਵਰਨਰ ਵੁਲਫ ਨਾਲ ਉਨ੍ਹਾਂ ਦੀ ਪਤਨੀ ਫ੍ਰਾਂਸਿਸ ਵੁਲਫ ਦਾ ਟੈਸਟ ਵੀ ਲਿਆ ਗਿਆ ਹੈ, ਜਿਸ ਦਾ ਨਤੀਜਾ ਫਿਲਹਾਲ ਅਜੇ ਮਿਲਿਆ ਨਹੀਂ ਹੈ। ਵੁਲਫ ਤੋਂ ਪਹਿਲਾਂ ਓਕਲਾਹੋਮਾ, ਮਿਸੂਰੀ, ਵਰਜੀਨੀਆ, ਨੇਵਾਡਾ ਅਤੇ ਕੋਲੋਰਾਡੋ ਆਦਿ ਗਵਰਨਰਾਂ ਦੇ ਮੇਅਰ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। 72 ਸਾਲਾ ਵੁਲਫ ਇਕਾਂਤਵਾਸ ਦੇ ਸਮੇਂ ਦੌਰਾਨ ਘਰ ਤੋਂ ਕੰਮ ਕਰਨਾ ਜਾਰੀ ਰੱਖਣਗੇ।

ਇਸ ਦੇ ਇਲਾਵਾ ਗਵਰਨਰ ਦੇ ਨੇੜਲੇ ਸੰਪਰਕਾਂ ਵਿਚ ਸ਼ਾਮਲ ਸਿਹਤ ਸਕੱਤਰ ਰਾਚੇਲ ਲੇਵੀਨ ਅਤੇ ਉਸ ਦੇ ਸੀਨੀਅਰ ਸਟਾਫ਼ ਦੇ ਕਈ ਮੈਂਬਰਾਂ ਵੀ ਇਕਾਂਤਵਾਸ ਹਨ ਜਦਕਿ ਗਵਰਨਰ ਦੇ ਦਫ਼ਤਰ ਅਨੁਸਾਰ, ਸਾਰਿਆਂ ਦੇ ਹੁਣ ਤੱਕ ਵਾਇਰਸ ਦੇ ਟੈਸਟ ਨੈਗੇਟਿਵ ਹਨ। ਵੁਲਫ ਇਕ ਸਾਬਕਾ ਸਟੇਟ ਮਾਲੀਆ ਸਕੱਤਰ ਅਤੇ ਕਾਰੋਬਾਰੀ ਹਨ, ਜਿਨ੍ਹਾਂ ਨੇ ਲਗਭਗ ਛੇ ਸਾਲ ਪਹਿਲਾਂ ਡੈਮੋਕ੍ਰੇਟਿਕ ਗਵਰਨੇਰੀਅਲ ਪ੍ਰਾਇਮਰੀ ਜਿੱਤਣ ਲਈ ਆਪਣੇ ਖੁਦ ਦੇ 10 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਸਨ ਅਤੇ ਉਨ੍ਹਾਂ ਨੇ 2018 ਵਿਚ ਵੀ ਦੁਬਾਰਾ ਚੋਣ ਜਿੱਤੀ ਸੀ।


author

Sanjeev

Content Editor

Related News