ਪਾਕਿ-ਚੀਨ ਨੂੰ ਵੱਡਾ ਝਟਕਾ, ਅਮਰੀਕਾ ਨੇ ਮੰਨਿਆ ਜੰਮੂ-ਕਸ਼ਮੀਰ ਇਕ ਕੇਂਦਰ ਸ਼ਾਸਿਤ ਖੇਤਰ

03/05/2021 6:01:52 PM

ਵਾਸ਼ਿੰਗਟਨ (ਭਾਸ਼ਾ): ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਭਾਰਤ ਦੇ ਫ਼ੈਸਲੇ ਦਾ ਦੁਨੀਆ ਭਰ ਵਿਚ ਵਿਰੋਧ ਕਰ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਅਮਰੀਕਾ ਨੇ ਇਕ ਤਰ੍ਹਾਂ ਨਾਲ ਭਾਰਤ ਦੇ ਫ਼ੈਸਲੇ ਨੂੰ ਮੰਨ ਲਿਆ ਹੈ ਅਤੇ ਜੰਮੂ-ਕਸ਼ਮੀਰ ਨੂੰ ਇਕ ਕੇਂਦਰ ਸ਼ਾਸਿਤ ਖੇਤਰ ਦੱਸਿਆ ਹੈ। ਭਾਵੇਂਕਿ ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਉਸ ਦੀ ਕਸ਼ਮੀਰ ਨੀਤੀ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਇਮਰਾਨ ਖਾਨ ਸਰਕਾਰ ਚੀਨ ਨਾਲ ਮਿਲ ਕੇ ਲਗਾਤਾਰ ਭਾਰਤ ਦੇ ਜੰਮੂ-ਕਸ਼ਮੀਰ ਦੇ ਦਰਜੇ ਵਿਚ ਤਬਦੀਲੀ ਦਾ ਵਿਰੋਧ ਕਰ ਰਹੀ ਸੀ। 

ਕੰਟਰੋਲ ਰੇਖਾ ਜ਼ਰੀਏ ਅੱਤਵਾਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਅਮਰੀਕਾ ਨੇ ਸਾਰੇ ਪੱਖਾਂ ਨੂੰ ਐੱਲ.ਓ.ਸੀ. (LoC) 'ਤੇ ਤਣਾਅ ਘਟਾਉਂਦੇ ਹੋਏ 2003 ਦੇ ਜੰਗਬੰਦੀ ਸਮਝੌਤੇ ਦੀਆਂ ਵਚਨਬੱਧਤਾਵਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਇਸ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ,''ਅਸੀਂ ਜੰਮੂ-ਕਸ਼ਮੀਰ ਵਿਚ ਘਟਨਾਕ੍ਰਮ 'ਤੇ ਕਰੀਬੀ ਨਜ਼ਰ ਰੱਖ ਰਹੇ ਹਾਂ। ਖੇਤਰ ਸਬੰਧੀ ਸਾਡੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ। ਅਸੀਂ ਸਾਰੇ ਪੱਖਾਂ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਤਣਾਅ ਘਟਾਉਣ ਲਈ 2003 ਦੇ ਜੰਗਬੰਦੀ ਦੇ ਸਮਝੌਤੇ ਦਾ ਪਾਲਨ ਕਰਨ ਦੀ ਅਪੀਲ ਕਰਦੇ ਹਾਂ।''

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਸਵਾਤੀ ਮੋਹਨ ਨਾਲ ਕੀਤੀ ਗੱਲਬਾਤ, ਕਿਹਾ- ਅਮਰੀਕਾ ਦੇ ਹਰ ਖੇਤਰ 'ਚ ਛਾਏ ਭਾਰਤੀ 

ਇਕ ਸਵਾਲ ਦੇ ਜਵਾਬ ਵਿਚ ਪ੍ਰਾਇਸ ਨੇ ਕਿਹਾ,''ਕੰਟਰੋਲ ਰੇਖਾ ਜ਼ਰੀਏ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਦੀ ਅਸੀਂ ਨਿੰਦਾ ਕਰਦੇ ਹਾਂ। ਇਸ ਦਾ ਕਿਸੇ ਵੀ ਢੰਗ ਨਾਲ ਸਮਰਥਨ ਨਹੀਂ ਕੀਤਾ ਜਾ ਸਕਦਾ। ਅਸੀਂ ਚਾਹੁੰਦੇ ਹਾਂ ਕਿ ਕਸ਼ਮੀਰ ਅਤੇ ਹੋਰ ਮਾਮਲਿਆਂ ਵਿਚ ਭਾਰਤ ਅਤੇ ਪਾਕਿਸਤਾਨ ਵਿਚ ਵਾਰਤਾ ਜਾਰੀ ਰਹੇ।'' ਪ੍ਰਾਇਸ ਤੋਂ ਇਕ ਸਵਾਲ ਪੁੱਛਿਆ ਗਿਆ ਸੀ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਭਾਰਤ ਅਤੇ ਪਾਕਿਸਤਾਨ ਵੱਲੋਂ ਘੋਸ਼ਿਤ ਜੰਗਬੰਦੀ ਨੂੰ ਬਹਾਲ ਰੱਖਣ ਲਈ ਕੀ ਕੋਸ਼ਿਸ਼ ਕਰਨਗੇ।

ਨੋਟ- ਅਮਰੀਕਾ ਵੱਲੋਂ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਖੇਤਰ ਮੰਨਣ ਸੰਬੰਧੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News