ਅਮਰੀਕਾ : ਸਾਲ 2002 ਦੀ ਗੁਆਚੀ ਕਾਰ ਓਹੀਓ ਨਦੀ 'ਚੋਂ ਹੋਈ ਬਰਾਮਦ

10/17/2021 1:36:57 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਤਕਰੀਬਨ ਦੋ ਦਹਾਕਿਆਂ ਪਹਿਲਾਂ ਸਾਲ 2002 'ਚ ਇੱਕ ਮਾਂ ਅਤੇ ਦੋ ਬੱਚਿਆਂ ਸਮੇਤ ਗੁਆਚੀ ਹੋਈ ਇਕ ਕਾਰ ਨੂੰ ਵੀਰਵਾਰ ਨੂੰ ਓਹੀਓ ਨਦੀ 'ਚੋਂ ਬਰਾਮਦ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਦੱਸਿਆ ਕਿ ਇੰਡੀਆਨਾ 'ਚ ਓਹੀਓ ਨਦੀ 'ਚੋਂ ਮਿਲੀ ਕਾਰ ਇਕ ਮਾਂ ਦੀ ਹੈ ਜੋ ਆਪਣੇ ਦੋ ਬੱਚਿਆਂ ਸਮੇਤ ਲਾਪਤਾ ਹੋ ਗਈ ਸੀ।

ਇਹ ਵੀ ਪੜ੍ਹੋ : ਚੀਨ ਤੇ ਭੂਟਾਨ ਦਰਮਿਆਨ ਸਮਝੌਤਾ ਪੱਤਰ 'ਤੇ ਦਸਤਖਤ

ਗੋਤਾਖੋਰਾਂ ਨੇ ਸਾਈਡ ਸੋਨਾਰ ਸਕੈਨ ਤਕਨਾਲੋਜੀ ਦੀ ਵਰਤੋਂ ਕਰਕੇ 1997 ਦੀ ਇਸ  ਨਿਸਾਨ ਕਾਰ ਨੂੰ ਨਦੀ ਦੀ ਸਤਹ ਤੋਂ 50 ਫੁੱਟ ਤੋਂ ਹੇਠਾਂ ਲੱਭਿਆ। ਇਹ ਗੱਡੀ ਸਟੈਫਨੀ ਵੈਨ ਨਗੁਏਨ ਦੇ ਨਾਮ 'ਤੇ ਰਜਿਸਟਰਡ ਕਰਵਾਈ ਗਈ ਸੀ, ਜੋ ਕਿ 2002 'ਚ ਆਪਣੀ 4 ਸਾਲਾ ਧੀ ਕ੍ਰਿਸਟੀਨਾ ਅਤੇ 3 ਸਾਲ ਦੇ ਬੇਟੇ ਜੌਨ ਨਾਲ ਗਾਇਬ ਹੋ ਗਈ ਸੀ।

ਇਹ ਵੀ ਪੜ੍ਹੋ : ਕੈਲੀਫੋਰਨੀਆ ਦੇ ਇਕ ਘਰ 'ਚੋਂ ਮਿਲੇ 90 ਤੋਂ ਵੱਧ ਸੱਪ

ਪੁਲਸ ਨੇ ਦੱਸਿਆ ਕਿ ਉਸ ਵੇਲੇ 26 ਸਾਲਾ ਨਗੁਏਨ ਨੇ ਇਕ ਨੋਟ ਛੱਡਿਆ ਕਿ ਉਹ ਓਹੀਓ ਨਦੀ 'ਚ ਗੱਡੀ ਸੁੱਟਣ ਜਾ ਰਹੀ ਹੈ, ਪਰ ਉਸ ਸਮੇਂ ਉਸ ਦੀ ਗੱਡੀ ਨਦੀ 'ਚ ਨਹੀਂ ਮਿਲੀ ਸੀ। ਬਰਾਮਦੀ ਉਪਰੰਤ ਇਸ ਕਾਰ ਨੂੰ ਇਕ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ ਜਿੱਥੇ ਇੰਡੀਆਨਾ ਸਟੇਟ ਪੁਲਸ ਜਾਂਚਕਰਤਾ ਵਾਹਨ ਦੀ ਜਾਂਚ ਕਰਕੇ ਇਹ ਨਿਰਧਾਰਤ ਕਰਨਗੇ ਕਿ ਨਗੁਏਨ ਜਾਂ ਉਸ ਦੇ ਦੋ ਬੱਚੇ ਕਾਰ 'ਚ ਮੌਜੂਦ ਸਨ ਜਾਂ ਨਹੀਂ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਕੋਰੋਨਾ ਕਾਰਨ ਹੋਈ ਲੱਖਾਂ ਲੋਕ ਦੀ ਮੌਤ, ਰਾਸ਼ਟਰਪਤੀ ਨੂੰ ਮੰਨਿਆ ਜਾ ਰਿਹੈ ਜ਼ਿੰਮੇਵਾਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News