ਅਮਰੀਕਾ ''ਚ ''ਜਾਨਸਨ ਐਂਡ ਜਾਨਸਨ'' ਵੈਕਸੀਨ ਨੂੰ ਮਿਲੀ ਮਨਜ਼ੂਰੀ, ਇਕ ਖੁਰਾਕ ਹੀ ਅਸਰਦਾਰ

Sunday, Feb 28, 2021 - 05:57 PM (IST)

ਅਮਰੀਕਾ ''ਚ ''ਜਾਨਸਨ ਐਂਡ ਜਾਨਸਨ'' ਵੈਕਸੀਨ ਨੂੰ ਮਿਲੀ ਮਨਜ਼ੂਰੀ, ਇਕ ਖੁਰਾਕ ਹੀ ਅਸਰਦਾਰ

ਵਾਸ਼ਿੰਗਟਨ (ਬਿਊਰੋ): ਮੋਡਰਨਾ ਅਤੇ ਫਾਈਜ਼ਰ ਦੇ ਬਾਅਦ ਹੁਣ ਅਮਰੀਕਾ ਵਿਚ ਤੀਜੀ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਸ਼ਨੀਵਾਰ ਨੂੰ ਜਾਨਸਨ ਐਂਡ ਜਾਨਸਨ (Johnson & Johnson) ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕੋਰੋਨਾ ਵਾਇਰਸ ਖ਼ਿਲਾਫ਼ 66 ਫੀਸਦੀ ਪ੍ਰਭਾਵੀ ਹੈ। ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੋ ਦੀ ਜਗ੍ਹਾ ਸਿਰਫ ਇਕ ਖੁਰਾਕ ਦੇ ਤੌਰ 'ਤੇ ਅਸਰਦਾਰ ਹੈ। ਅਮਰੀਕਾ ਵਿਚ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ ਅਤੇ ਟੀਕਾਕਰਨ ਨੂੰ ਤੇਜ਼ ਕਰਨ ਲਈ ਇਕ ਅਜਿਹੀ ਹੀ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਦੀ ਇਕ ਖੁਰਾਕ ਹੀ ਕਾਫੀ ਹੋਵੇ।ਰਾਸ਼ਟਰਪਤੀ ਜੋਅ ਬਾਈਡੇਨ ਨੇ ਐੱਫ.ਡੀ.ਏ. ਦੀ ਮਨਜ਼ੂਰੀ ਨੂੰ ਅਮਰੀਕਾ ਲਈ ਉਤਸਾਹਜਨਕ ਖ਼ਬਰ ਦੱਸਿਆ ਹੈ।

PunjabKesari

ਟੀਕਾਕਾਰਨ ਮੁਹਿੰਮ ਵਿਚ ਆਵੇਗੀ ਤੇਜ਼ੀ
ਐੱਫ.ਡੀ.ਏ. ਦੇ ਪੈਨਲ ਨੇ ਇਕਮਤ ਹੇ ਕੇ ਵੈਕਸੀਨ ਨੂੰ ਮਨਜ਼ੂਰੀ ਦਿੱਤੀ। ਉਹਨਾਂ ਨੇ ਕਿਹਾ ਕਿ ਵੈਕਸੀਨ ਗੰਭੀਰ ਬੀਮਾਰੀ, ਹਸਪਤਾਲ ਵਿਚ ਭਰਤੀ ਕਰਨ ਦੀ ਲੋੜ ਅਤੇ ਮੌਤ ਦੇ ਖਦਸ਼ੇ ਨੂੰ ਘੱਟ ਕਰਨ ਵਿਚ ਅਸਰਦਾਰ ਪਾਈ ਗਈ। ਇਸ ਨਾਲ ਸਰੀਰ ਵਿਚ ਸੁਰੱਖਿਆ ਪੈਦਾ ਹੁੰਦੀ ਦਿੱਸੀ। ਤੀਜੀ ਵੈਕਸੀਨ ਮਿਲਣ ਨਾਲ ਟੀਕਾਕਰਨ ਪ੍ਰੋਗਰਾਮ ਵਿਚ ਤੇਜ਼ੀ ਨਾਲ ਆਉਣ ਦੀ ਆਸ ਵੱਧ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਦੇਸ਼ ਵਿਚ ਹਰ ਬਾਲਗ ਨੂੰ ਟੀਕਾ ਲਗਾਇਆ ਜਾ ਸਕੇਗਾ।

ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਟੈਕਸਾਸ 'ਚ ਬਰਫ਼ੀਲੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਲੈਣਗੇ ਜਾਇਜ਼ਾ

ਗੰਭੀਰ ਸਾਈਡ ਇਫੈਕਟ ਨਹੀਂ
ਜਾਨਸਨ ਐਂਡ ਜਾਨਸਨ ਦਾ ਟ੍ਰਾਇਲ ਤਿੰਨ ਮਹਾਦੀਪਾਂ ਵਿਚ ਕੀਤ ਗਿਆ ਸੀ। ਅਮਰੀਕਾ ਵਿਚ ਗੰਭੀਰ ਬੀਮਾਰੀ ਖ਼ਿਲਾਫ਼ 85.9 ਫੀਸਦੀ, ਦੱਖਣੀ ਅਫਰੀਕਾ ਵਿਚ 81.7 ਫੀਸਦੀ ਅਤੇ ਬ੍ਰਾਜ਼ੀਲ ਵਿਚ 87.6 ਫੀਸਦੀ ਸੁਰੱਖਿਆ ਪਾਈ ਗਈ। ਖਾਸ ਗੱਲ ਇਹ ਹੈ ਕਿ ਇਹਨਾਂ ਦੇਸ਼ਾਂ ਵਿਚ ਵਇਰਸ ਦੇ ਨਵੇਂ ਵੈਰੀਐਂਟ ਪਾਏ ਗਏ ਹਨ ਜੋ ਚਿੰਤਾ ਦਾ ਵਿਸ਼ਾ ਹਨ। ਇਹ ਵੈਰੀਐਂਟ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਛੂਤਕਾਰੀ ਹਨ। ਟ੍ਰਾਇਲ ਵਿਚ ਸਿਰਫ 2.3 ਫੀਸਦੀ ਗੰਭੀਰ ਸਾਈਡ ਇਫੈਕਟ ਦੇਖੇ ਗਏ। ਇਸ ਲਈ adenovirus ਦੀ ਮਦਦ ਨਾਲ ਪ੍ਰੋਟੀਨ ਸਰੀਰ ਵਿਚ ਪਹੁੰਚਾਇਆ ਜਾਂਦਾ ਹੈ ਜਿਸ ਨਾਲ ਇਮਿਊਨ ਰਿਸਪਾਂਸ ਪੈਦਾ ਹੁੰਦਾ ਹੈ ।ਹੁਣ ਤੱਕ ਦੇ ਮੁਲਾਂਕਣ ਦੇ ਮੁਤਾਬਕ ਜੂਨ ਦੇ ਅਖੀਰ ਤੱਕ 10 ਕਰੋੜ ਖੁਰਾਕਾਂ ਉਪਲਬਧ ਹੋ ਸਕਦੀਆਂ ਹਨ ਪਰ ਜਾਨਸਨ ਐਂਡ ਜਾਨਸਨ ਨੇ ਮੰਨਿਆ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ 30 ਤੋਂ 40 ਲੱਖ ਖੁਰਾਕਾਂ ਤੁਰੰਤ ਉਪਲਬਧ ਹੋ ਸਕਦੀਆਂ ਹਨ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News