ਕੈਲੀਫੋਰਨੀਆ 'ਚ ਚਰਚ ਨੇ 220 ਲੋਕਾਂ ਨੂੰ ਲਾਈਆਂ ਜਾਨਸਨ ਅਤੇ ਜਾਨਸਨ ਵੈਕਸੀਨ ਦੀਆਂ ਖੁਰਾਕਾਂ

Tuesday, Mar 16, 2021 - 11:11 AM (IST)

ਕੈਲੀਫੋਰਨੀਆ 'ਚ ਚਰਚ ਨੇ 220 ਲੋਕਾਂ ਨੂੰ ਲਾਈਆਂ ਜਾਨਸਨ ਅਤੇ ਜਾਨਸਨ ਵੈਕਸੀਨ ਦੀਆਂ ਖੁਰਾਕਾਂ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿਖੇ ਕੈਲੀਫੋਰਨੀਆ ਦੇ ਸ਼ਹਿਰ ਵਿਜ਼ਾਲੀਆ ਵਿੱਚ ਇੱਕ ਚਰਚ ਨੇ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਸ਼ਹਿਰ ਦੀ "ਦ ਹਾਊਸ" ਚਰਚ ਨੇ ਐਤਵਾਰ ਨੂੰ ਜਾਨਸਨ ਅਤੇ ਜਾਨਸਨ ਟੀਕੇ ਦੀਆਂ 220 ਖੁਰਾਕਾਂ ਲਾਉਣ ਕਰਨ ਲਈ ਵਾਲਗ੍ਰੇਨਜ਼ ਨਾਲ ਸਾਂਝੇਦਾਰੀ ਕੀਤੀ। ਇਸ ਟੀਕਾਕਰਨ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਵਿਜ਼ਾਲੀਆ ਜ਼ਿਲ੍ਹੇ ਵਿੱਚ ਆਰਥਿਕ ਤੌਰ 'ਤੇ ਪਛੜੇ ਲੋਕਾਂ ਤੱਕ ਕਲੀਨਿਕ ਦਾ ਆਯੋਜਨ ਕੀਤਾ ਤਾਂ ਜੋ ਇਸ ਨੂੰ ਉਨ੍ਹਾਂ ਤੱਕ ਪਹੁੰਚਯੋਗ ਬਣਾਇਆ ਜਾ ਸਕੇ ਜੋ ਆਰਥਿਕ ਤੌਰ 'ਤੇ ਪਛੜੇ ਹਨ। 

ਚਰਚ ਦੇ ਪਾਦਰੀ ਅਤੇ ਨਹੇਮੀਆ ਪ੍ਰਾਜੈਕਟ ਦੇ ਕਾਰਜਕਾਰੀ ਨਿਰਦੇਸ਼ਕ ਰੋਜੀਲਿਓ ਓਵਲ ਅਨੁਸਾਰ ਆਰਥਿਕ ਤੌਰ 'ਤੇ ਪਛੜੇ ਲੋਕਾਂ ਲਈ ਇਹ ਟੀਕਾਕਰਨ ਬਹੁਤ ਜਰੂਰੀ ਸੀ। ਦੇਸ਼ ਵਿੱਚ ਚੱਲ ਰਹੇ ਟੀਕਾਕਰਨ ਵਿੱਚ ਜਾਨਸਨ ਐਂਡ ਜਾਨਸਨ ਟੀਕੇ ਦੀ ਸਿਰਫ ਇੱਕ ਖੁਰਾਕ ਦੀ ਜ਼ਰੂਰਤ ਹੈ ਅਤੇ ਅਧਿਕਾਰੀਆਂ ਅਨੁਸਾਰ ਜਿੱਥੇ ਲੋਕਾਂ ਨੂੰ ਕਲੀਨਿਕਾਂ ਵਿੱਚ ਜਾਣਾ ਵਧੇਰੇ ਮੁਸ਼ਕਿਲ ਹੈ, ਉੱਥੇ ਇਸ ਟੀਕੇ ਨੂੰ ਪਹੁੰਚਾਉਣਾ ਸੌਖਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਖ਼ਬਰਾਂ ਦੇ ਭੁਗਤਾਨ ਲਈ ਫੇਸਬੁੱਕ ਅਤੇ ਨਿਊਜ਼ ਕੌਰਪ ਨੇ ਕੀਤੀ ਸਮਝੌਤੇ ਦੀ ਘੋਸ਼ਣਾ

ਟੀਕਾਕਰਨ ਦੇ ਸੰਬੰਧ ਵਿੱਚ ਵਿਜ਼ਾਲੀਆ ਨਿਵਾਸੀ ਕੈਰੋਲ ਸੈਂਚੇਜ਼ ਜੋ ਕਿ ਪਿਛਲੇ ਸਾਲ ਦੇ ਅਖੀਰ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਸੀ ਅਤੇ ਉਸਨੇ ਇਸ ਦੌਰਾਨ ਟੀਕਾ ਲਗਵਾਇਆ ਹੈ। ਓਵਲ ਅਨੁਸਾਰ ਨਹੇਮੀਆ ਪ੍ਰੋਜੈਕਟ ਇਸ ਸਮੇਂ ਪੋਰਟਰਵਿਲੇ ਅਤੇ ਬੇਕਰਸਫੀਲਡ ਵਿੱਚ ਇੱਕ ਕਲੀਨਿਕ ਦੀ ਮੇਜ਼ਬਾਨੀ ਕਰਨ ਤੇ ਕੰਮ ਕਰ ਰਿਹਾ ਹੈ ਅਤੇ ਉਹ ਵਿਜ਼ਾਲੀਆ ਵਿੱਚ ਇੱਕ ਹੋਰ ਕਲੀਨਿਕ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਨ।


author

Vandana

Content Editor

Related News