ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਅਰਥਵਿਵਸਥਾ ''ਚ ਦਿੱਤਾ 7.6 ਅਰਬ ਡਾਲਰ ਦਾ ਯੋਗਦਾਨ

Tuesday, Nov 17, 2020 - 06:08 PM (IST)

ਵਾਸ਼ਿੰਗਟਨ (ਭਾਸ਼ਾ): ਭਾਰਤੀ ਵਿਦਿਆਰਥੀਆਂ ਨੇ ਸਾਲ 2019-2020 ਅਕਾਦਮਿਕ ਸਾਲ ਵਿਚ ਅਮਰੀਕੀ ਅਰਥਵਿਵਸਥਾ ਵਿਚ 7.6 ਅਰਬ ਡਾਲਰ ਦਾ ਯੋਗਦਾਨ ਦਿੱਤਾ। ਭਾਵੇਂਕਿ ਭਾਰਤੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਵਿਚ 4.4. ਫ਼ੀਸਦੀ ਦੀ ਗਿਰਾਵਟ ਆਈ ਹੈ। 'ਓਪਨਜ਼ ਡੋਰਸ 2020' ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਸਭ ਤੋਂ ਵੱਧ ਵਿਦਿਆਰਥੀ ਚੀਨ ਤੋਂ ਆਉਂਦੇ ਹਨ ਅਤੇ ਲਗਾਤਾਰ 16 ਸਾਲ ਤੋਂ ਇਹਨਾਂ ਦੀ ਗਿਣਤੀ ਵੱਧ ਰਹੀ ਹੈ। 

ਸਾਲ 2019-2020 ਵਿਚ ਅਮਰੀਕਾ ਵਿਚ 3,72,000 ਤੋਂ ਵੱਧ ਚੀਨੀ ਵਿਦਿਆਰਥੀ ਸਨ। ਇਸ ਮਾਮਲੇ ਵਿਚ ਚੀਨ ਦੇ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਵੇਂਕਿ ਇਸ ਅਕਾਦਮਿਕ ਸਾਲ ਵਿਚ ਇਹਨਾਂ ਦੀ ਗਿਣਤੀ 4.4 ਫ਼ੀਸਦੀ ਘੱਟ ਕੇ 1,93,124 ਰਹਿ ਹਈ। ਅਮਰੀਕਾ ਦੇ 'ਸਟੇਟਸ ਬਿਊਰ ਆਫ ਐਜੁਕੇਸ਼ਨ ਐਂਡ ਕਲਚਰਲ ਅਫੇਅਰਜ਼' ਮੰਤਰਾਲੇ ਅਤੇ ਅੰਤਰਰਾਸ਼ਟਰੀ ਸਿੱਖਿਆ ਸੰਸਥਾ (ਆਈ.ਆਈ.ਈ.) ਵੱਲੋਂ ਜਾਰੀ ਰਿਪੋਰਟ ਦੇ ਮੁਤਾਬਕ, ਅਮਰੀਕਾ ਵਿਚ ਲਗਾਤਾਰ 5ਵੇਂ ਸਾਲ ਇਕ ਅਕਾਦਮਿਕ ਸਾਲ ਵਿਚ 10 ਲੱਖ ਤੋਂ ਵੱਧ (10,75,496) ਅੰਤਰਰਾਸ਼ਟਰੀ ਵਿਦਿਆਰਥੀਆ ਆਏ। 

ਪੜ੍ਹੋ ਇਹ ਅਹਿਮ ਖਬਰ- ਪੰਜਾਬ ਦੀ 9 ਸਾਲਾ ਧੀ ਸਪੈਲਿੰਗ ਬੀ ਆਫ਼ ਕੈਨੇਡਾ ਚੈਂਪੀਅਨਸ਼ਿਪ 'ਚ ਲਵੇਗੀ ਹਿੱਸਾ

ਭਾਵੇਂਕਿ 2019-20 ਅਕਾਦਮਿਕ ਸਾਲ ਵਿਚ ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਮਾਮੂਲੀ ਗਿਰਾਵਟ (1.8 ਫੀਸਦੀ) ਆਈ ਹੈ ਪਰ ਹਾਲੇ ਵੀ ਅਮਰੀਕੀ ਉੱਚ ਸਿੱਖਿਆ ਪ੍ਰਣਾਲੀ ਵਿਚ ਸਾਰੇ ਵਿਦਿਆਰਥੀਆਂ ਦਾ 5.5 ਫੀਸਦੀ ਹਿੱਸਾ ਇਹ ਵਿਦਿਆਰਥੀ ਹਨ। ਅਮਰੀਕੀ ਵਣਜ ਮੰਤਰਾਲੇ ਦੇ ਮੁਤਾਬਕ, ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2019 ਵਿਚ ਅਮਰੀਕਾ ਦੀ ਅਰਥਵਿਵਸਥਾ ਵਿਚ 44 ਅਰਬ ਡਾਲਰ ਦਾ ਯੋਗਦਾਨ ਦਿੱਤਾ, ਜਿਹਨਾਂ ਵਿਚੋਂ ਭਾਰਤੀ ਵਿਦਿਆਰਥੀਆਂ ਨੇ 7.69 ਅਰਬ ਡਾਲਰ ਦਾ ਯੋਗਦਾਨ ਦਿੱਤਾ।


Vandana

Content Editor

Related News