ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਗੋਲੀ ਲੱਗਣ ਕਾਰਨ ਭਾਰਤੀ ਮੂਲ ਦੀ ਕੁੜੀ ਦੀ ਮੌਕੇ 'ਤੇ ਮੌਤ

Thursday, Dec 02, 2021 - 11:44 AM (IST)

ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਗੋਲੀ ਲੱਗਣ ਕਾਰਨ ਭਾਰਤੀ ਮੂਲ ਦੀ ਕੁੜੀ ਦੀ ਮੌਕੇ 'ਤੇ ਮੌਤ

ਨਿਊਯਾਰਕ (ਰਾਜ ਗੋਗਨਾ) ਅਮਰੀਕਾ ਦੇ ਅਲਬਾਮਾ ਸੂਬੇ 'ਚ ਰਹਿੰਦੇ ਭਾਰਤ ਤੋਂ ਕੇਰਲਾ ਨਾਲ ਪਿਛੋਕੜ ਰੱਖਣ ਵਾਲੇ ਪਰਿਵਾਰ ਦੀ ਕੁੜੀ ਦੀ ਮੌਤ ਦਾ ਸ਼ਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨ ਅਮਰੀਕਾ ਦੇ ਸੂਬੇ ਅਲਬਾਮਾ ਵਿੱਚ ਆਪਣੇ ਘਰ ਵਿੱਚ ਸੁੱਤੀ ਹੋਈ ਇੱਕ ਨੌਜਵਾਨ ਭਾਰਤੀ ਮੂਲ ਦੀ 19 ਸਾਲ ਦੀ ਕੁੜੀ ਦੀ ਛੱਤ ਵਿੱਚੋਂ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਛੱਤ ਪਾੜ ਕੇ ਆਈ ਗੋਲੀ ਨੇ ਸੁੱਤੀ ਪਈ ਕੁੜੀ ਦੀ ਜਾਨ ਲੈ ਲਈ, ਜਿਸ ਦੀ ਸ਼ਨਾਖਤ ਮਰੀਅਮ ਸੂਸਨ ਮੈਥਿਊ ਵਜੋਂ ਕੀਤੀ ਗਈ ਹੈ। 

ਉੱਪਰੋਂ ਕਿਸੇ ਵਿਅਕਤੀ ਨੇ ਗੋਲੀ ਮਾਰੀ, ਜੋ ਛੱਤ ਨੂੰ ਵਿੰਨ੍ਹ ਗਈ ਅਤੇ ਕੁੜੀ ਦੇ ਸਿਰ ਵਿੱਚ ਸਿੱਧੀ ਜਾ ਲੱਗੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਪਰਿਵਾਰ ਦੀ 19 ਸਾਲਾ ਕੁੜੀ, ਜਿਸ ਦਾ ਨਾਂ ਮੈਰੀ ਸੂਜ਼ਨ ਮੈਥਿਊਜ਼ ਸੀ ਉਹ ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਰਹਿ ਰਹੀ ਸੀ। ਉਹ ਅਲਬਾਮਾ ਦੇ ਮੋਂਟਗੋਮਰੀ ਇਲਾਕੇ ਵਿੱਚ ਇੱਕ ਉੱਚੀ ਇਮਾਰਤ ਵਿੱਚ ਰਹਿੰਦੀ ਸੀ।ਘਟਨਾ ਦੇ ਸਮੇਂ ਮੈਰੀ ਸੂਜਨ ਸੌਂ ਰਹੀ ਸੀ। ਉਸ ਨੂੰ ਉੱਪਰ ਰਹਿੰਦੇ ਇੱਕ ਬੰਦੂਕਧਾਰੀ ਵਿਅਕਤੀ ਨੇ ਗੋਲੀ ਮਾਰ ਦਿੱਤੀ ਅਤੇ ਇਮਾਰਤ ਦੀ ਛੱਤ ਕਮਜ਼ੋਰ ਹੋਣ ਕਾਰਨ ਗੋਲੀ ਛੱਤ ਨੂੰ ਵਿੰਨ੍ਹਦੀ ਹੋਈ ਮੈਰੀ ਦੇ ਸਿਰ 'ਤੇ ਜਾ ਲੱਗੀ। ਇਸ ਮਗਰੋਂ ਮੈਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ ਮੰਨਿਆ, ਉਸਨੂੰ ਸਭ ਤੋਂ ਜ਼ਿਆਦਾ ਖਤਰਾ ਚੀਨ ਤੋਂ

ਪੁਲਸ ਵੱਲੋਂ ਜਾਂਚ ਜਾਰੀ ਹੈ।ਸਥਾਨਕ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀ ਚਲਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਗੋਲੀ ਜਾਣ ਬੁੱਝ ਕੇ ਚਲਾਈ ਗਈ ਸੀ ਜਾਂ ਇਹ ਇਕ ਹਾਦਸਾ ਸੀ। ਮਰੀਅਮ ਕੇਰਲਾ ਦੇ ਰਹਿਣ ਵਾਲੇ ਬੌਬੇਨ ਮੈਥਿਊ ਦੀ ਧੀ ਸੀ, ਜਿਸ ਦਾ ਭਾਰਤ ਤੋ ਕੇਰਲਾ ਦੇ ਪਟਨਾਮਤਿਟਾ ਜ਼ਿਲ੍ਹੇ ਦੇ ਨਾਲ ਪਿਛੋਕੜ ਸੀ। 

ਨੋਟ- ਅਮਰੀਕਾ ਵਿਚ ਅਕਸਰ ਵਾਪਰ ਰਹੀਆਂ ਹਨ ਗੋਲੀਬਾਰੀ ਦੀਆਂ ਘਟਨਾਵਾਂ, ਇਸ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News