ਇਤਿਹਾਸ ਬਣਾਉਣ ਤੋਂ ਖੁੰਝਿਆ ਅਮਰੀਕਾ, ਹਿਊਮਨ ਸਪੇਸ ਮਿਸ਼ਨ ਹੁਣ 3 ਦਿਨ ਬਾਅਦ

05/28/2020 6:13:19 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਪੂਰੇ 9 ਸਾਲ ਬਾਅਦ ਇਤਿਹਾਸ ਰਚਣ ਦੇ ਕੰਢੇ ਸੀ ਪਰ ਖਰਾਬ ਮੌਸਮ ਕਾਰਨ ਅੱਜ ਹਿਊਮਨ ਸਪੇਸ ਮਿਸ਼ਨ ਰੋਕਣਾ ਪਿਆ। ਬੱਸ ਕੁਝ ਦੇਰ ਹੀ ਬਾਕੀ ਸੀ ਜਦੋਂ ਅਮਰੀਕਾ ਇਕ ਨਵਾਂ ਇਤਿਹਾਸ ਲਿੱਖਣ ਜਾ ਰਿਹਾ ਸੀ ਪਰ ਠੀਕ 16.54 ਮਿੰਟ ਪਹਿਲਾਂ ਪਹਿਲੇ ਮਿਸ਼ਨ ਨੂੰ ਰੋਕ ਦਿੱਤਾ ਗਿਆ। ਇਸ ਦਾ ਕਾਰਨ ਖਰਾਬ ਮੌਸਮ ਸੀ। 9 ਸਾਲ ਬਾਅਦ ਅਮਰੀਕਾ ਦੀ ਜ਼ਮੀਨ ਤੋਂ ਕੋਈ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਨ ਜਾਣ ਵਾਲਾ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਕੈਨੇਡੀ ਸਪੇਸ ਸੈਂਟਰ ਤੋਂ ਪੁਲਾੜ ਯਾਤਰੀਆਂ ਨੂੰ ਸਵਦੇਸ਼ੀ ਰਾਕੇਟ ਅਤੇ ਸਪੇਸਕ੍ਰਾਫਟ ਵਿਚ ਬਿਠਾ ਕੇ ਸਪੇਸ ਵੱਲ ਭੇਜਣ ਵਾਲਾ ਸੀ।

 

ਨਾਸਾ ਨੇ ਦੱਸਿਆ ਹੈ ਕਿ ਹੁਣ ਇਹ ਮਿਸ਼ਨ 3 ਦਿਨ ਬਾਅਦ ਹੋਵੇਗਾ ਜਿਹੜੇ ਅਮਰੀਕੀ ਪੁਲਾੜ ਯਾਤਰੀ ਇਸ ਮਿਸ਼ਨ ਵਿਚ ਸਪੇਸ ਸਟੇਸ਼ਨ ਜਾਣ ਵਾਲੇ ਹਨ ਉਹਨਾਂ ਦੇ ਨਾਮ ਰੌਬਰਟ ਬੇਨਕੇਨ ਅਤੇ ਡਗਲਸ ਹਰਲੇ ਹਨ। ਦੋਵੇਂ ਪੁਲਾੜ ਯਾਤਰੀ ਪਹਿਲਾਂ ਵੀ ਸਪੇਸ ਸਟੇਸ਼ਨ ਜਾ ਚੁੱਕੇ ਹਨ। ਦੋਹਾਂ ਨੇ ਸਪੇਸ ਵਾਕ ਵੀ ਕੀਤੀ ਹੈ। ਇਹਨਾਂ ਦੋਹਾਂ ਪੁਲਾੜ ਯਾਤਰੀਆਂ ਨੂੰ ਅਮਰੀਕੀ ਕੰਪਨੀ ਸਪੇਸ-ਐਕਸ ਦੇ ਸਪੇਸਕ੍ਰਾਫਟ ਡ੍ਰੈਗਨ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਭੇਜਿਆ ਜਾਣਾ ਸੀ ਹੁਣ 3 ਦਿਨ ਬਾਅਦ ਇਹ ਕੰਮ ਹੋਵੇਗਾ। 

PunjabKesari

ਸਪੇਸ-ਐਕਸ ਅਮਰੀਕੀ ਉਦਯੋਗਪਤੀ ਐਲਨ ਮਸਕ ਦੀ ਕੰਪਨੀ ਹੈ। ਇਹ ਨਾਸਾ ਦੇ ਨਾਲ ਮਿਲ ਕੇ ਭਵਿੱਖ ਦੇ ਲਈ ਕਈ ਸਪੇਸ ਮਿਸ਼ਨ 'ਤੇ ਕੰਮ ਕਰ ਰਹੀ ਹੈ। ਸਪੇਸ-ਐਕਸ ਡ੍ਰੈਗਨ ਸਪੇਸਕ੍ਰਾਫਟ ਨੂੰ ਅਮਰੀਕਾ ਦੇ ਸਭ ਤੋਂ ਭਰੋਸੇਮੰਦ ਰਾਕੇਟ ਫਾਲਕਨ-9 ਦੇ ਉੱਪਰ ਲਗਾਇਆ ਜਾਵੇਗਾ। ਇਸ ਦੇ ਬਾਅਦ ਫਾਲਕਨ-9 ਰਾਕੇਟ ਨੂੰ ਲਾਂਚ ਕੰਪਲੈਕਸ 39ਏ ਤੋਂ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਨੂੰ ਡੇਮੋ-2 ਮਿਸ਼ਨ ਨਾਮ ਦਿੱਤਾ ਗਿਆ ਹੈ। ਡੇਮੋ-1 ਮਿਸ਼ਨ ਵਿਚ ਡ੍ਰੈਗਨ ਸਪੇਸਕ੍ਰਾਫਟ ਤੋਂ ਸਪੇਸ ਸਟੇਸ਼ਨ 'ਤੇ ਸਫਲਤਾਪੂਰਵਕ ਸਾਮਾਨ ਪਹੁੰਚਾਇਆ ਗਿਆ ਸੀ।

 

ਇਸ ਮਿਸ਼ਨ ਵਿਚ ਰੌਬਰਟ ਬੇਨਕੇਨ ਸਪੇਸਕ੍ਰਾਫਟ ਦੀ ਡਾਕਿੰਗ ਮਤਲਬ ਸਪੇਸ ਸਟੇਸ਼ਨ ਨਾਲ ਜੁੜਾਵ, ਅਨਡਾਕਿੰਗ ਮਤਲਬ ਸਪੇਸ ਸਟੇਸ਼ਨ ਤੋਂ ਵੱਖ ਹੋਣਾ ਅਤੇ ਉਸ ਦੇ ਰਸਤੇ ਦਾ ਨਿਰਧਾਰਨ ਕਰਨਗੇ। ਬੇਨਕੇਨ ਇਸ ਤੋਂ ਪਹਿਲਾਂ 2 ਵਾਰੀ ਸਪੇਸ ਸਟੇਸ਼ਨ ਜਾ ਚੁੱਕੇ ਹਨ। ਇਕ 2008 ਵਿਚ ਅਤੇ ਦੂਜਾ 2010 ਵਿਚ। ਉਹਨਾਂ ਨੇ 3 ਵਾਰੀ ਸਪੇਸਵਾਕ ਕੀਤੀ ਹੈ।

PunjabKesari

ਉੱਥੇ ਡਗਲਸ ਹਰਲੇ ਡ੍ਰੈਗਨ ਸਪੇਸਕ੍ਰਾਫਟ ਦੇ ਕਮਾਂਡਰ ਹੋਣਗੇ। ਇਹ ਲਾਂਚ, ਲੈਂਡਿੰਗ ਅਤੇ ਰਿਕਵਰੀ ਦੇ ਲਈ ਜ਼ਿੰਮੇਵਾਰ ਹੋਣਗੇ। ਡਗਲਸ 2009 ਅਤੇ 2011 ਵਿਚ ਸਪੇਸ ਸਟੇਸ਼ਨ ਜਾ ਚੁੱਕੇ ਹਨ। ਪੇਸ਼ੇ ਤੋਂ ਸਿਵਲ ਇੰਜੀਨੀਅਰਿੰਗ ਸਨ। ਬਾਅਦ ਵਿਚ 2000 ਵਿਚ ਨਾਸਾ ਨਾਲ ਜੁੜੇ। ਇਸ ਤੋਂ ਪਹਿਲਾਂ ਯੂ.ਐੱਸ. ਮਰੀਨ ਕੌਰਪਸ ਵਿਚ ਫਾਈਟਰ ਪਾਇਲਟ ਸਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਰੋਨਾ ਦੇ ਸੀ ਹਜ਼ਾਰਾਂ ਮਾਮਲੇ, ਹੁਣ ਇਨਫੈਕਸ਼ਨ ਦਰ ਹੋਈ ਜ਼ੀਰੋ

ਮਈ ਵਿਚ ਲਾਂਚ ਹੋਣ ਵਾਲੇ ਮਿਸ਼ਨ ਦੇ ਬਾਅਦ ਦੋਵੇਂ ਪੁਲਾੜ ਯਾਤਰੀ ਸਪੇਸ ਸਟੇਸ਼ਨ 'ਤੇ 110 ਦਿਨ ਤੱਕ ਰਹਿਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਪੇਸ-ਐਕਸ ਡ੍ਰੈਗਨ ਕੈਪਸੂਲ ਇਕ ਵਾਰੀ ਵਿਚ 210 ਦਿਨਾਂ ਤੱਕ ਸਪੇਸ ਵਿਚ ਸਮਾਂ ਬਿਤਾ ਸਕਦਾ ਹੈ। ਉਸ ਦੇ ਬਾਅਦ ਨੂੰ ਇਸ ਨੂੰ ਮੁਰੰਮਤ ਲਈ ਧਰਤੀ 'ਤੇ ਵਾਪਸ ਆਉਣਾ ਹੋਵੇਗਾ।


Vandana

Content Editor

Related News