USA ਦੇ ਹਸਪਤਾਲਾਂ 'ਚ ਨਰਸਾਂ ਦੀ ਘਾਟ, ਅਸਥਾਈ ਨਰਸਾਂ ਦੀ ਮੰਗ 'ਚ ਭਾਰੀ ਵਾਧਾ

Wednesday, Dec 30, 2020 - 08:51 AM (IST)

USA ਦੇ ਹਸਪਤਾਲਾਂ 'ਚ ਨਰਸਾਂ ਦੀ ਘਾਟ, ਅਸਥਾਈ ਨਰਸਾਂ ਦੀ ਮੰਗ 'ਚ ਭਾਰੀ ਵਾਧਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਣ ਕਾਰਨ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਉੱਪਰ ਵੀ ਦਬਾਅ ਬਣ ਰਿਹਾ ਹੈ। ਹਸਪਤਾਲਾਂ ਵਿਚ ਜ਼ਿਆਦਾ ਮਰੀਜ਼ਾਂ ਦੇ ਦਾਖ਼ਲ ਹੋਣ ਕਾਰਨ ਸਿਹਤ ਸਹੂਲਤਾਂ ਦੇ ਨਾਲ ਹਸਪਤਾਲ ਸਟਾਫ਼ ਦੀ ਵੀ ਭਾਰੀ ਘਾਟ ਪੈਦਾ ਹੋ ਰਹੀ ਹੈ, ਜਿਸ ਨਾਲ ਪੀੜਤਾਂ ਦੀ ਦੇਖਭਾਲ ਵਿਚ ਵੀ ਸਮੱਸਿਆ ਆ ਰਹੀ ਹੈ। 

ਦੇਸ਼ ਦੇ ਕਈ ਹਸਪਤਾਲਾਂ ਵਿੱਚੋਂ ਆਇਡਹੋ ਦੇ ਬੋਇਸ ਵਿਖੇ ਸੇਂਟ ਅਲਫਾਂਸਸ ਰੀਜਨਲ ਮੈਡੀਕਲ ਸੈਂਟਰ ਵਿਚ ਲਗਭਗ 25 ਫ਼ੀਸਦੀ ਮਰੀਜ਼ ਕੋਵਿਡ-19 ਨਾਲ ਪੀੜਤ ਹਨ ਅਤੇ ਬੀਮਾਰ ਮਰੀਜ਼ਾਂ ਦੀ ਦੇਖਭਾਲ ਲਈ ਸਟਾਫ਼ ਦੀ ਕਮੀ ਪੈ ਰਹੀ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਨਾਲ ਕਰਮਚਾਰੀ ਵੀ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। 

ਨਿਊਜਰਸੀ ਦੇ ਤਿੰਨ ਹਸਪਤਾਲਾਂ ਵਿਚ 170 ਤੋਂ ਵੱਧ ਕਰਮਚਾਰੀ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਦੇਸ਼ ਦੇ ਕਈ ਹਸਪਤਾਲਾਂ ਵਿਚ ਸਟਾਫ਼ ਦੀ ਘਾਟ ਹੋ ਰਹੀ ਹੈ। ਇਸ ਸਥਿਤੀ ਕਾਰਨ ਬਹੁਤ ਸਾਰੇ ਰਾਜ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਅਸਥਾਈ ਤੌਰ 'ਤੇ ਟਰੈਵਲ ਨਰਸਾਂ ਦੀ ਭਰਤੀ ਵੱਲ ਮੁੜ ਰਹੇ ਹਨ।  

ਇਹ ਵੀ ਪੜ੍ਹੋ- ਅਮਰੀਕੀ ਸਦਨ ਨੇ ਕੋਰੋਨਾ ਰਾਹਤ ਪੈਕੇਜ ਰਾਸ਼ੀ ਵਧਾਉਣ ਦੇ ਹੱਕ "ਚ ਪਾਈ ਵੋਟ

ਕੈਲੀਫੋਰਨੀਆ ਸੂਬੇ ਵਿਚ ਰਾਜਪਾਲ ਗੈਵਿਨ ਨਿਊਸਮ ਨੇ ਵੀ ਸੂਬੇ ਦੇ ਹਸਪਤਾਲਾਂ ਵਿਚ ਦਾਖ਼ਲੇ ਦੀਆਂ ਦਰਾਂ ਵਧਾਉਣ ਵਿਚ ਸਹਾਇਤਾ ਲੈਣ ਲਈ ਤਕਰੀਬਨ 3,000 ਅਸਥਾਈ ਸਮਝੌਤੇ ਵਾਲੇ ਮੈਡੀਕਲ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਜ਼ਰੂਰਤ ਬਾਰੇ ਵਿਚਾਰ ਕੀਤਾ ਹੈ। ਟਰੈਵਲ ਨਰਸਾਂ ਦੀ ਭਰਤੀ ਕਰਨ ਵਾਲੀ ਇਕ ਏਜੰਸੀ ਅਨੁਸਾਰ ਇਸ ਵੇਲੇ ਇਨ੍ਹਾਂ ਨਰਸਾਂ ਦੀ ਮੰਗ ਉੱਚ ਪੱਧਰ 'ਤੇ ਹੈ ਅਤੇ ਇਸ ਹਫਤੇ ਤੱਕ ਸਾਰੇ 50 ਸੂਬਿਆਂ ਵਿਚ ਟਰੈਵਲ ਨਰਸਾਂ ਲਈ 29,200 ਤੋਂ ਵੱਧ ਨੌਕਰੀਆਂ ਲਈ ਬੇਨਤੀਆਂ ਹਨ। ਜ਼ਿਆਦਾਤਰ ਟਰੈਵਲ ਨਰਸ ਏਜੰਸੀਆਂ, ਨਰਸਾਂ ਨੂੰ ਉਸ ਸਥਾਨ ਦੇ ਅਧਾਰ 'ਤੇ ਭੁਗਤਾਨ ਕਰਦੀਆਂ ਹਨ, ਜਿੱਥੇ ਉਹ ਕੰਮ ਕਰਦੀਆਂ ਹਨ ਪਰ ਕਈ ਟਰੈਵਲ ਨਰਸਾਂ ਜ਼ਿਆਦਾ ਤਨਖ਼ਾਹ ਵਧਾਉਣ ਲਈ ਹੋਰ ਰਾਜਾਂ ਜਾਂ ਖੇਤਰਾਂ ਵਿਚ ਵੀ ਸੇਵਾਵਾਂ ਦੇ ਸਕਦੀਆਂ ਹਨ।
►ਅਮਰੀਕਾ ਵਿਚ ਕੋਰੋਨਾ ਦਾ ਰੂਪ ਬੇਹੱਦ ਭਿਆਨਕ ਹੋ ਚੁੱਕਾ ਹੈ। ਇਸ ਬਾਰੇ ਤੁਹਾਡੀ ਕੀ ਹੈ ਰਾਇ ? ਕੁਮੈਂਟ ਬਾਕਸ ਵਿਚ ਦੱਸੋ


author

Lalita Mam

Content Editor

Related News