USA : ਗੁਰਇੱਕਪ੍ਰੀਤ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ, ਮਿਲਿਆ 34 ਹਜ਼ਾਰ ਡਾਲਰ ਦਾ ਇਨਾਮ
Monday, Jun 24, 2024 - 02:54 PM (IST)
ਨਿਊਜਰਸੀ (ਰਾਜ ਗੋਗਨਾ ) - ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆ ਨੇ ਆਪਣੀ ਮਿਹਨਤ ਨਾਲ ਦੇਸ਼ਾਂ-ਵਿਦੇਸ਼ਾਂ ਵਿਚ ਵੀ ਝੰਡੇ ਗੱਡੇ ਹਨ। ਉਸੇ ਲੜੀ ਤਹਿਤ ਪੰਜਾਬ ਦੇ ਪਿੰਡ ਗੰਡਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਦੇ ਇਲਾਕੇ ਦੀ ਧਰਾਮਿਕ ਸ਼ਖ਼ਸੀਅਤ ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ ਦੇ ਪੋਤਰੇ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਉੱਘੇ ਬਿਜ਼ਨਸਮੈਨ ਅਤੇ ਸਮਾਜ ਸੇਵੀ ਸ਼ਖ਼ਸੀਅਤ ਸ: ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨਿਊਜਰਸੀ ਅਮਰੀਕਾ ਚ’ ਰਹਿੰਦੇ ਉਹਨਾਂ ਦੇ ਸਪੁੱਤਰ ਕਾਕਾ ਗੁਰਇੱਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਵੱਲੋਂ ਬਰਲਿੰਗਟਨ ਟਾਊਨਸਿੱਪ ਹਾਈ ਸਕੂਲ ਨਿਊਜਰਸੀ ਅਮਰੀਕਾ ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀ ਨੂੰ ਉਸਦੇ ਸ਼ਾਂਤ ਅਤੇ ਦੋਸਤਾਨਾ ਵਿਵਹਾਰ, ਚੰਗੀ ਲੀਡਰਸ਼ਿਪ, ਪੜ੍ਹਾਈ ਵਿੱਚ ਅੱਵਲ ਵਰਗੀਆਂ ਖੂਬੀਆ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ ਹੈ। ਗੁਰਇੱਕਪ੍ਰੀਤ ਸਿੰਘ ਦੇ ਰਾਲਫ਼ ਡੋਬਰਿਕ ਮੈਮੋਰੀਅਲ ਯੂ.ਐਸ.ਏ ਦੁਆਰਾ 34,000 ਹਜ਼ਾਰ ਡਾਲਰ ਦੀ ਸਕਾਲਰਸਿੱਪ ਦਾ ਹਿੱਸਾ ਬਣਨਾ ਬਹੁਤ ਹੀ ਮਾਣ ਵਾਲੀ ਗੱਲ ਹੈ।
ਗੁਰਇੱਕਪ੍ਰੀਤ ਸਿੰਘ ਨੂੰ ਕਈ ਪ੍ਰਾਪਤੀਆਂ ਕਰਕੇ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿਸ ਨਾਲ ਜਿਥੇ ਗੁਰਇੱਕਪ੍ਰੀਤ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਇਸ ਪ੍ਰਾਪਤੀ ਨਾਲ ਪੰਜਾਬ ਦਾ ਮਾਣ ਵੀ ਵਧਾਇਆ ਹੈ। ਉੱਥੇ ਹੀ ਇਹ ਵੀ ਦੱਸਣਯੋਗ ਹੈ ਕਿ ਭਾਈ ਗੁਕਇੱਕਪ੍ਰੀਤ ਸਿੰਘ ਨਿਰਮਲ ਸੰਪਰਦਾ ਦੇ ਨੌਜਵਾਨ ਪ੍ਰਚਾਰਕ ਵੀ ਹਨ। ਜਿੱਥੇ ਉਹਨਾਂ ਨੇ ਵਿੱਦਿਆ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਉੱਥੇ ਹੀ ਉਹ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਵਿੱਚ ਜਾ ਕੇ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਹਨ ਅਤੇ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੁੜਣ ਲਈ ਪ੍ਰੇਰਿਤ ਕਰਦੇ ਹਨ।
ਇਸ ਮੌਕੇ ਕਾਕਾ ਗੁਰਇੱਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਰਮਲ ਸੰਪ੍ਰਦਾਇ ਤੇ ਸਮੂਹ ਸੰਪਰਦਾਵਾਂ,ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਤੇ ਅਮਰੀਕਾ ਦੀਆਂ ਸਾਰੀਆਂ ਹੀ ਧਾਰਮਿਕ ਤੇ ਸਮਾਜਿਕ ਸੇਵਾ ਸੰਸਥਾਵਾਂ ਵੱਲੋਂ ਵਧਾਈ ਵੀ ਪੇਸ਼ ਕੀਤੀ ਗਈ।