ਅਮਰੀਕਾ ਦੇ ਕੋਲੰਬਸ 'ਚ ਪੁਲਸ ਦੀ ਗੋਲੀ ਲੱਗਣ ਕਾਰਨ ਇਕ ਕੁੜੀ ਦੀ ਮੌਤ

Wednesday, Apr 21, 2021 - 05:46 PM (IST)

ਅਮਰੀਕਾ ਦੇ ਕੋਲੰਬਸ 'ਚ ਪੁਲਸ ਦੀ ਗੋਲੀ ਲੱਗਣ ਕਾਰਨ ਇਕ ਕੁੜੀ ਦੀ ਮੌਤ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਕੋਲੰਬਸ ਵਿਚ ਮੰਗਲਵਾਰ ਨੂੰ ਪੁਲਸ ਦੀ ਗੋਲੀ ਲੱਗਣ ਕਾਰਨ ਇਕ ਨਾਬਾਲਗਾ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜੌਰਜ ਫਲਾਇਡ ਮਾਮਲੇ ਵਿਚ ਫ਼ੈਸਲਾ ਸੁਣਾਇਆ ਜਾ ਰਿਹਾ ਸੀ। 'ਕੋਲੰਬਸ ਡਿਸਪੈਚ' ਦੀ ਖ਼ਬਰ ਮੁਤਾਬਕ ਓਹੀਓ ਅਪਰਾਧਿਕ ਜਾਂਚ ਬਿਊਰੋ ਮੰਗਲਵਾਰ ਰਾਤ ਸ਼ਹਿਰ ਦੇ ਦੱਖਣ-ਪੂਰਬ ਸਿਰੇ 'ਤੇ ਸਥਿਤ ਘਟਨਾਸਥਲ 'ਤੇ ਮੌਜੂਦ ਸੀ। 

ਅਖ਼ਬਾਰ ਮੁਤਾਬਕ ਅਧਿਕਾਰੀਆਂ ਨੂੰ ਫੋਨ 'ਤੇ ਚਾਕੂ ਮਾਰਨ ਦੀ ਘਟਨਾ ਦੀ ਸੂਚਨਾ ਮਿਲੀ ਸੀ। ਘਟਨਾਸਥਲ 'ਤੇ ਪਹੁੰਚੀ ਪੁਲਸ ਨੇ ਸ਼ਾਮ ਕਰੀਬ 4:45 ਵਜੇ ਕੁੜੀ ਨੂੰ ਗੋਲੀ ਮਾਰੀ। ਡਿਸਪੈਚ ਮੁਤਾਬਕ ਫੋਨ ਕਰਨ ਵਾਲੇ ਨੇ ਦੱਸਿਆ ਸੀ ਕਿ ਇਕ ਮਹਿਲਾ ਉਸ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ।ਅਖ਼ਬਾਰ ਮੁਤਾਬਕ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਘਟਨਾ ਵਿਚ ਕੋਈ ਹੋਰ ਜ਼ਖਮੀ ਨਹੀਂ ਹੋਇਆ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਮੌਤ ਦੀ ਸਜ਼ਾ ਪਾਏ ਕੈਦੀ ਨੇ ਜ਼ਹਿਰੀਲੇ ਟੀਕੇ ਦੀ ਜਗ੍ਹਾ ਗੋਲੀ ਰਾਹੀਂ ਮਰਨ ਦੀ ਕੀਤੀ ਮੰਗ

ਕੋਲੰਬਸ ਦੇ ਮੇਅਰ ਐਂਡਰਿਊ ਗਿੰਧਰ ਨੇ ਟਵੀਟ ਕੀਤਾ,''ਅੱਜ ਦੁਪਹਿਰ ਪੁਲਸ ਦੀ ਗੋਲੀ ਲੱਗਣ ਨਾਲ ਇਕ ਕੁੜੀ ਮਾਰੀ ਗਈ। ਅਸੀਂ ਘਟਨਾ ਦੇ ਬਾਰੇ ਵਿਚ ਵਿਸਤ੍ਰਿਤ ਜਾਣਕਾਰੀ ਇਕੱਠੀ ਕਰ ਰਹੇ ਹਾਂ। ਅਸੀਂ ਬੌਡੀ ਕੈਮਰਾ ਫੁਟੇਜ ਦੀ ਜਲਦ ਤੋਂ ਜਲਦ ਸਮੀਖਿਆ ਕਰਨ ਦਾ ਕੰਮ ਕਰ ਰਹੇ ਹਾਂ।'' ਪੁਲਸ ਅਤੇ ਘਟਨਾਸਥਲ 'ਤੇ ਮੌਜੂਦ ਅਧਿਕਾਰੀਆਂ ਨੇ ਤੁਰੰਤ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ।


author

Vandana

Content Editor

Related News