ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਚ ਗਿਰਾਵਟ
Sunday, Mar 21, 2021 - 06:01 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਸਾਲ 2020 ਵਿਚ ਸਿੱਖਿਆ ਪ੍ਰਾਪਤ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਵਿਚੋਂ 47 ਫੀਸਦੀ ਵਿਦਿਆਰਥੀ ਸਿਰਫ ਭਾਰਤ ਅਤੇ ਚੀਨ ਤੋਂ ਸਨ। ਇਕ ਤਾਜ਼ਾ ਸਰਕਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ। ਨਾਲ ਹੀ ਇਸ ਵਿਚ ਕਿਹਾ ਗਿਆ ਕਿ ਕੋਵਿਡ-19 ਕਾਰਨ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ।
ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ICE) ਵੱਲੋਂ ਜਾਰੀ ਸਾਲਾਨਾ ਰਿਪੋਰਟ ਦੇ ਮੁਤਾਬਕ ਸਾਲ 2020 ਵਿਚ ਐੱਫ-1 ਅਤੇ ਐੱਮ-1 ਵਿਦਿਆਰਥੀਆਂ ਦੇ SEVIS ਵਿਚ 1 ਕਰੋੜ 25 ਲੱਖ ਸਰਗਰਮ ਰਿਕਾਰਡ ਹਨ, ਜੋ ਸਾਲ 2019 ਦੇ ਮੁਕਾਬਲੇ 17.86 ਫੀਸਦੀ ਘੱਟ ਹਨ। ਐੱਫ-1 ਵੀਜ਼ਾ ਅਮਰੀਕਾ ਦੇ ਕਾਲਜ ਜਾਂ ਯੂਨੀਵਰਸਿਟੀ ਵਿਚ ਅਕਾਦਮਿਕ ਪ੍ਰੋਗਰਾਮ ਵਿਚ ਜਾਂ ਅੰਗਰੇਜ਼ੀ ਭਾਸ਼ਾ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਉੱਥੇ ਐੱਮ-1 ਵੀਜ਼ਾ ਵੋਕੇਸ਼ਨਲ ਅਤੇ ਤਕਨੀਕੀ ਸਕੂਲਾਂ ਵਿਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੇ ਲਈ ਰਾਂਖਵਾ ਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ ਸਿਟੀ ਦੇ ਸਕੂਲਾਂ 'ਚ ਭੇਜੇ ਗਏ ਚਿੱਟੇ ਪਾਊਡਰ ਵਾਲੇ ਲਿਫ਼ਾਫ਼ੇ
ਰਿਪੋਰਟ ਵਿਚ ਕਿਹਾ ਗਿਆ ਹੈਕਿ 2019 ਦੇ ਮੁਕਾਬਲੇ 2020 ਵਿਚ ਅਮਰੀਕੀ ਸਕੂਲਾਂ ਵਿਚ ਨਵੇਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵਿਚ 72 ਫੀਸਦੀ ਦੀ ਕਮੀ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐੱਸ.ਈ.ਵੀ.ਆਈ.ਐੱਸ. ਦੇ ਮੁਤਾਬਕ ਚੀਨ ਤੋਂ 382,561, ਭਾਰਤ ਤੋਂ 207,460, ਦੱਖਣੀ ਕੋਰੀਆ ਤੋਂ 68,217, ਸਾਊਦੀ ਅਰਬ ਤੋਂ 38,039, ਕੈਨੇਡਾ ਤੋਂ 35,508 ਅਤੇ ਬ੍ਰਾਜ਼ੀਲ ਤੋਂ 34,892 ਵਿਦਿਆਰਥੀ ਆਏ। ਸਾਲ 2020 ਵਿਚ ਐੱਸ.ਈ.ਵੀ.ਆਈ.ਐੱਸ. ਦੇ ਸਾਰੇ ਸਰਗਰਮ ਰਿਕਾਰਡ ਦਾ 47 ਫੀਸਦੀ (590,021) ਚੀਨ (382,561) ਤੋਂ ਜਾਂ ਭਾਰਤ (207,460) ਤੋਂ ਸਨ। ਉੱਥੇ ਸਾਲ 2019 ਵਿਚ ਇਹ ਗਿਣਤੀ 48 ਫੀਸਦੀ ਸੀ।
ਨੋਟ- ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਚ ਗਿਰਾਵਟ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।