ਵੋਟਾਂ ਦੀ ਗਿਣਤੀ ਵਿਚਕਾਰ ਟਰੰਪ ਦਾ ਟਵੀਟ- "ਪੂਰੇ ਦੇਸ਼ ''ਚ ਅਸੀਂ ਚੰਗੀ ਸਥਿਤੀ ''ਚ"

Wednesday, Nov 04, 2020 - 10:01 AM (IST)

ਵੋਟਾਂ ਦੀ ਗਿਣਤੀ ਵਿਚਕਾਰ ਟਰੰਪ ਦਾ ਟਵੀਟ- "ਪੂਰੇ ਦੇਸ਼ ''ਚ ਅਸੀਂ ਚੰਗੀ ਸਥਿਤੀ ''ਚ"

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ਰੂਆਤੀ ਰੁਝਾਨ ਵੀ ਆਉਣ ਲੱਗ ਗਏ ਹਨ, ਇਸ ਵਿਚਕਾਰ ਡੋਨਾਲਡ ਟਰੰਪ ਦਾ ਟਵੀਟ ਸਾਹਮਣੇ ਆਇਆ ਹੈ। ਟਰੰਪ ਨੇ ਟਵੀਟ 'ਤੇ ਲਿਖਿਆ ਕਿ ਉਨ੍ਹਾਂ ਦੀ ਪਾਰਟੀ ਚੰਗੀ ਸਥਿਤੀ ਵਿਚ ਦਿਖਾਈ ਦੇ ਰਹੀ ਹੈ।  ਟਰੰਪ ਨੇ ਲਿਖਿਆ "ਅਸੀਂ ਪੂਰੇ ਦੇਸ਼ ਵਿਚ ਚੰਗੀ ਸਥਿਤੀ ਵਿਚ ਦਿਸ ਰਹੇ ਹਾਂ, ਧੰਨਵਾਦ।"

PunjabKesari

ਤੁਹਾਨੂੰ ਦੱਸ ਦਈਏ ਕਿ ਟਰੰਪ ਦਾ ਟਵੀਟ ਉਸ ਸਮੇਂ ਆਇਆ ਜਦ ਅਮਰੀਕਾ ਦੇ ਕਈ ਸੂਬਿਆਂ ਵਿਚ ਵੋਟਾਂ ਪੈਣੀਆਂ ਬੰਦ ਹੋ ਗਈਆਂ ਹਨ ਅਤੇ ਸ਼ੁਰੂਆਤੀ ਰੁਝਾਨ ਸਾਹਮਣੇ ਆ ਰਹੇ ਹਨ। ਰੁਝਾਨਾਂ ਵਿਚ ਡੈਮੋਕ੍ਰੇਟਸ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡੇਨ ਅੱਗੇ ਨਿਕਲ ਰਹੇ ਹਨ ਤੇ ਟਰੰਪ ਕਈ ਥਾਂਵਾਂ ਵਿਚ ਪਿੱਛੜ ਰਹੇ ਹਨ। ਹਾਲਾਂਕਿ ਕੁਝ ਸੂਬਿਆਂ ਵਿਚ ਟਰੰਪ ਅੱਗੇ ਜਾ ਰਹੇ ਹਨ। 

ਇਹ ਵੀ ਪੜ੍ਹੋ- USA ਚੋਣਾਂ : ਓਹੀਓ ਤੇ ਇੰਡੀਆਨਾ 'ਚ ਟਰੰਪ ਤੇ ਬਾਈਡੇਨ ਵਿਚਕਾਰ ਫਸਵਾਂ ਮੁਕਾਬਲਾ
ਤੁਹਾਨੂੰ ਦੱਸ ਦੇਈਏ ਕਿ ਹੁਣ ਜੋ ਨਤੀਜੇ ਸਾਹਮਣੇ ਆ ਰਹੇ ਹਨ ਉਹ ਸਿਰਫ ਸ਼ੁਰੂਆਤੀ ਰੁਝਾਨ ਹਨ, ਪਰ ਬਹੁਤ ਸਾਰੇ ਸੂਬਿਆਂ ਵਿਚ ਵੋਟਾਂ ਦੀ ਗਿਣਤੀ ਜਾਂ ਤਾਂ ਪੂਰੀ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ। ਅਮਰੀਕਾ ਦੇ 50 ਸੂਬੇ ਹਨ ਤੇ ਹਰੇਕ ਸੂਬੇ ਵਿਚ ਇਲੈਕਟ੍ਰੋਲ ਦੀ ਗਿਣਤੀ ਨਿਸ਼ਚਿਤ ਹੁੰਦੀ ਹੈ, ਅਜਿਹੇ ਵਿਚ ਜੋ ਵੀ ਉਮੀਦਵਾਰ ਵਧੇਰੇ ਸੂਬਿਆਂ ਵਿਚ ਇਲੈਕਟ੍ਰੋਲ ਜਿੱਤਦਾ ਹੈ ਤਾਂ ਉਹ ਹੀ ਰਾਸ਼ਟਰਪਤੀ ਬਣਦਾ ਹੈ। 
ਅਮਰੀਕਾ ਵਿਚ ਇਲੈਕਟ੍ਰੋਲ ਵੋਟਾਂ ਦੀ ਕੁੱਲ ਸੰਖਿਆ 538 ਹੈ, ਡੋਨਾਲਡ ਟਰੰਪ ਜਾਂ ਜੋਅ ਬਾਈਡੇਨ ਨੂੰ ਜਿੱਤਣ ਲਈ 270 ਇਲੈਕਟ੍ਰੋਲ ਵੋਟ ਜਿੱਤਣੇ ਲਾਜ਼ਮੀ ਹਨ। 


author

Lalita Mam

Content Editor

Related News