ਨਤੀਜੇ ਸਪੱਸ਼ਟ ਹੋਣ ''ਤੇ ਟਰੰਪ ਬੋਲੇ, ''ਵਕਤ ਦੱਸੇਗਾ ਮੈਂ ਰਾਸ਼ਟਰਪਤੀ ਹਾਂ ਜਾਂ ਨਹੀਂ''
Saturday, Nov 14, 2020 - 11:27 AM (IST)

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ਦੇ ਨਤੀਜੇ ਲਗਭਗ ਸਪੱਸ਼ਟ ਹੋ ਚੁੱਕੇ ਹਨ ਤੇ ਜੋਅ ਬਾਈਡੇਨ ਨੂੰ ਅਗਲੇ ਰਾਸ਼ਟਰਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਡੋਨਾਲਡ ਟਰੰਪ ਆਪਣੀ ਹਾਰ ਸਵਿਕਾਰ ਨਹੀਂ ਕਰ ਰਹੇ। ਟਰੰਪ ਨੇ ਕਿਹਾ, "ਇਹ ਵਕਤ ਹੀ ਦੱਸੇਗਾ ਕਿ ਮੈਂ ਰਾਸ਼ਟਰਪਤੀ ਰਹਾਂਗਾ ਜਾਂ ਨਹੀਂ। ਟਰੰਪ ਦਾ ਇਹ ਬਿਆਨ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਖੁਦ ਅਤੇ ਉਨ੍ਹਾਂ ਦੀ ਟੀਮ ਚੋਣਾਂ ਦੀ ਵੋਟਿੰਗ ਅਤੇ ਗਿਣਤੀ ਕਰਨ ਵਿਚ ਘੋਟਾਲਾ ਕਰਨ ਦਾ ਦੋਸ਼ ਲਗਾ ਰਹੀ ਹੈ।
ਓਧਰ, ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸੋਮਵਾਰ ਨੂੰ ਇਹ ਬਿਆਨ ਦਿੱਤਾ ਸੀ ਕਿ ਡੋਨਾਲਡ ਟਰੰਪ ਹੀ ਰਾਸ਼ਟਰਪਤੀ ਬਣੇ ਰਹਿਣਗੇ। ਹਾਲਾਂਕਿ, ਟਰੰਪ ਨੇ ਪਹਿਲੀ ਵਾਰ ਇਸ ਮੁੱਦੇ 'ਤੇ ਨਰਮ ਰੁਖ਼ ਅਪਣਾਇਆ ਹੈ। ਨਤੀਜੇ ਸਪੱਸ਼ਟ ਹੋਏ ਨੂੰ ਇਕ ਹਫ਼ਤਾ ਬੀਤ ਚੁੱਕਾ ਹੈ ਪਰ ਟਰੰਪ ਵਲੋਂ ਅਜੇ ਤੱਕ ਅਜਿਹਾ ਕੋਈ ਬਿਆਨ ਨਹੀਂ ਆਇਆ ਜਿਸ ਵਿਚ ਉਨ੍ਹਾਂ ਨੇ ਹਾਰ ਸਵਿਕਾਰ ਕੀਤੀ ਹੋਵੇ।
ਇਹ ਵੀ ਪੜ੍ਹੋ- ਫਰਾਂਸ ਦੀ ਵੱਡੀ ਕਾਰਵਾਈ, ਅਲ ਕਾਇਦਾ ਦੇ ਟਾਪ ਕਮਾਂਡਰ ਸਣੇ ਕਈ ਅੱਤਵਾਦੀ ਕੀਤੇ ਢੇਰ
ਦੱਸ ਦਈਏ ਕਿ ਬਹੁਤ ਸਾਰੇ ਦੇਸ਼ ਜੋਅ ਬਾਈਡੇਨ ਨੂੰ ਰਾਸ਼ਟਰਪਤੀ ਚੁਣੇ ਜਾਣ ਦੀ ਵਧਾਈ ਦੇ ਚੁੱਕੇ ਹਨ, ਇਸ ਦੇ ਬਾਵਜੂਦ ਟਰੰਪ ਰਾਸ਼ਟਰਪਤੀ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ ਹਨ। ਫਿਲਹਾਲ ਟਰੰਪ ਅਗਲੇ ਦੋ ਮਹੀਨਿਆਂ ਤੱਕ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਂਦੇ ਰਹਿਣਗੇ।