USA ਚੋਣਾਂ : ਓਹੀਓ ਤੇ ਇੰਡੀਆਨਾ ''ਚ ਟਰੰਪ ਤੇ ਬਾਈਡੇਨ ਵਿਚਕਾਰ ਫਸਵਾਂ ਮੁਕਾਬਲਾ

11/04/2020 9:25:20 AM

ਵਾਸ਼ਿੰਗਟਨ- ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡੇਨ ਓਹੀਓ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਤਿੰਨ ਫੀਸਦੀ ਦੀ ਬੜ੍ਹਤ ਬਣਾਏ ਹੋਏ ਹਨ। 

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਓਹੀਓ ਸੂਬੇ ਵਿਚ ਜਿੱਤਣਾ ਮਹੱਤਵਪੂਰਣ ਹੈ। ਜਾਰੀ ਚੋਣ ਨਤੀਜੇ ਮੁਤਾਬਕ ਹੁਣ ਤੱਕ ਬਾਈਡੇਨ ਨੂੰ 50.8 ਫੀਸਦੀ ਤੇ ਟਰੰਪ ਨੂੰ 47.9 ਫੀਸਦੀ ਵੋਟਾਂ ਮਿਲੀਆਂ ਹਨ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੇ ਇਸ ਸੂਬੇ ਵਿਚ ਜਿੱਤ ਹਾਸਲ ਕੀਤੀ ਸੀ। 

ਇਹ ਵੀ ਪੜ੍ਹੋ- USA ਚੋਣਾਂ : 6 ਸੂਬਿਆਂ 'ਚ ਵੋਟਿੰਗ ਸੰਪੰਨ, ਇਨ੍ਹਾਂ ਸੀਟਾਂ 'ਤੇ ਟਰੰਪ-ਬਾਈਡੇਨ ਅੱਗੇ


ਉੱਥੇ ਹੀ, ਟਰੰਪ ਇੰਡੀਆਨਾ ਅਤੇ ਨਿਊ ਹੈਮਪਸ਼ਾਇਰ ਸੂਬਿਆਂ ਵਿਚ ਅੱਗੇ ਚੱਲ ਰਹੇ ਹਨ ਜਦਕਿ ਉਨ੍ਹਾਂ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਨੂੰ ਕੇਂਟੁਕੀ ਵਿਚ ਬੜ੍ਹਤ ਮਿਲੀ ਹੈ। ਟਰੰਪ ਇੰਡੀਆਨਾ ਵਿਚ 65.7-32.6 ਫੀਸਦੀ ਤੋਂ ਅੱਗੇ ਹਨ ਅਤੇ ਨਿਊ ਹੈਮਪਸ਼ਾਇਰ ਵਿਚ 61.5-38.5 ਫੀਸਦੀ ਦੀ ਬੜ੍ਹਤ ਬਣਾਏ ਹੋਏ ਹਨ। ਦੂਜੇ ਪਾਸੇ, ਬਾਈਡੇਨ ਕੇਂਟੁਕੀ ਵਿਚ 52.3-45.3 ਫੀਸਦੀ ਤੋਂ ਅੱਗੇ ਚੱਲ ਰਹੇ ਹਨ। ਵੋਟਿੰਗ ਸ਼ੁਰੂ ਹੋਣ 'ਤੇ ਇਸ ਸੂਬੇ ਵਿਚ ਟਰੰਪ ਨੂੰ ਬੜ੍ਹਤ ਮਿਲੀ ਸੀ। 


Lalita Mam

Content Editor

Related News