USA : ਰਾਸ਼ਟਰਪਤੀ ਚੋਣਾਂ ''ਚ ਸਭ ਤੋਂ ਵੱਧ ਵੋਟਿੰਗ ਦਾ ਨਵਾਂ ਰਿਕਾਰਡ
Monday, Nov 09, 2020 - 02:38 PM (IST)
![USA : ਰਾਸ਼ਟਰਪਤੀ ਚੋਣਾਂ ''ਚ ਸਭ ਤੋਂ ਵੱਧ ਵੋਟਿੰਗ ਦਾ ਨਵਾਂ ਰਿਕਾਰਡ](https://static.jagbani.com/multimedia/2020_11image_14_37_46504023211.jpg)
ਵਾਸ਼ਿੰਗਟਨ- ਅਮਰੀਕਾ ਵਿਚ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਈਡੇਨ ਦੀ ਜਿੱਤ ਹੋ ਚੁੱਕੀ ਹੈ ਪਰ ਅਜੇ ਵੀ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਹੁਣ ਤੱਕ ਦੀਆਂ ਵੋਟਾਂ ਦੀ ਗਿਣਤੀ ਵਿਚ ਸਭ ਤੋਂ ਵੱਧ ਵੋਟਿੰਗ ਦਾ ਨਵਾਂ ਰਿਕਾਰਡ ਬਣ ਚੁੱਕਾ ਹੈ।
ਸੰਯੁਕਤ ਰਾਜ ਅਮਰੀਕਾ ਐਤਵਾਰ ਤੱਕ ਹੋਈ ਵੋਟਾਂ ਦਾ ਗਿਣਤੀ ਵਿਚ 62 ਫੀਸਦੀ ਲੋਕਾਂ ਦੀ ਵੋਟਿੰਗ ਦੀ ਪੁਸ਼ਟੀ ਹੋ ਚੁੱਕੀ ਹੈ, ਜੋ 2008 ਵਿਚ ਹੋਈ ਵੋਟਿੰਗ ਤੋਂ 0.4 ਫੀਸਦੀ ਜ਼ਿਆਦਾ ਹੈ, ਜਦੋਂ ਅਮਰੀਕਾ ਨੇ ਬਰਾਕ ਓਬਾਮਾ ਨੂੰ ਦੇਸ਼ ਦੇ ਪਹਿਲੇ ਗੈਰ-ਗੋਰੇ ਰਾਸ਼ਟਰਪਤੀ ਵਜੋਂ ਚੁਣਿਆ ਸੀ। ਹੁਣ ਤੱਕ 14.8 ਕਰੋੜ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਨ੍ਹਾਂ ਵਿਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੂੰ 7.5 ਕਰੋੜ ਵੋਟਾਂ ਮਿਲੀਆਂ ਹਨ , ਜੋ ਕਿ ਹੁਣ ਤੱਕ ਦੇ ਇਤਿਹਾਸ ਵਿਚ ਕਿਸੇ ਵੀ ਰਾਸ਼ਟਰਪਤੀ ਉਮੀਦਵਾਰ ਨੂੰ ਮਿਲੀਆਂ ਸਭ ਤੋਂ ਵੱਧ ਵੋਟਾਂ ਹਨ।
ਉੱਥੇ ਹੀ, ਅਮਰੀਕਾ ਦੇ ਰਾਸ਼ਟਰਪਤੀ ਅਤੇ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ 7 ਕਰੋੜ ਵੋਟਾਂ ਮਿਲੀਆਂ ਹਨ। ਅੰਕੜਿਆਂ ਦੇ ਨਿਸ਼ਚਿਤ ਤੌਰ 'ਤੇ ਵਧਣ ਦੀ ਸੰਭਾਵਨਾ ਹੈ ਕਿਉਂਕਿ ਅਧਿਕਾਰੀ ਅਜੇ ਵੀ ਵੋਟਾਂ ਦੀ ਗਿਣਤੀ ਕਰ ਰਹੇ ਹਨ। ਹਾਲਾਂਕਿ ਚੋਣ ਮਾਹਰਾਂ ਨੇ ਹੁਣ ਤੋਂ ਨਾਗਰਿਕ ਭਾਗੀਦਾਰੀ ਦੇ ਪਿੱਛੇ ਦੀ ਤਾਕਤ 'ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਈਡੇਨ ਨੂੰ ਜੇਤੂ ਘੋਸ਼ਿਤ ਕੀਤਾ ਜਾ ਚੁੱਕਾ ਹੈ ਤੇ ਟਰੰਪ ਵਾਰ- ਵਾਰ ਕਹਿ ਰਹੇ ਹਨ ਕਿ ਇਨ੍ਹਾਂ ਚੋਣਾਂ ਵਿਚ ਘੁਟਾਲਾ ਹੋਇਆ ਹੈ।