ਟਰੰਪ ਨੇ ਹਾਰਵਰਡ ਯੂਨੀਵਰਸਿਟੀ ਨੂੰ ਦਿੱਤੀ 8.6 ਮਿਲੀਅਨ ਡਾਲਰ ਦੀ ਮਦਦ ਮੰਗੀ ਵਾਪਸ

04/22/2020 6:22:59 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹਾਰਵਰਡ ਯੂਨੀਵਰਸਿਟੀ ਨੂੰ 9 ਮਿਲੀਅਨ ਦੀ ਡਾਲਰ ਦੀ ਮਦਦ ਦੇਣੀ ਹੋਵੇਗੀ। ਯੂਨੀਵਰਸਿਟੀ ਨੂੰ ਹਾਲ ਹੀ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਵਿਚ 9 ਮਿਲੀਅਨ ਡਾਲਰ ਦੀ ਸਰਕਾਰੀ ਮਦਦ ਹਾਸਲ ਹੋਈ ਹੈ। ਭਾਵੇਂਕਿ ਟਰੰਪ ਨੇ ਇਸ ਵੱਲ ਇਸ਼ਾਰਾ ਨਹੀਂ ਕੀਤਾ ਕਿ ਕੈਮਬ੍ਰਿਜ ਯੂਨੀਵਰਸਿਟੀ ਅਤੇ ਬਾਕੀ ਅਮਰੀਕੀ ਅਦਾਰੇ ਰਾਸ਼ੀ ਵਾਪਸ ਕਰਨਗੇ ਜਾਂ ਫਿਰ ਦੂਜੇ ਕਾਲਜਾਂ ਨੂੰ ਦੇਣਗੇ।

ਅਮਰੀਕਾ ਵਿਚ ਪਿਛਲੇ ਮਹੀਨੇ ਵੱਡੇ ਆਰਥਿਕ ਪੈਕੇਜ ਦਾ ਐਲਾਨ ਹੋਇਆ ਸੀ ਜਿਸ ਵਿਚ ਉੱਚ ਸਿੱਖਿਆ ਦੇ ਲਈ ਵੱਡਾ ਹਿੱਸਾ ਵੰਡਿਆ ਗਿਆ ਸੀ। ਕੋਰੋਨਾਵਾਇਰਸ ਇਨਫੈਕਸ਼ਨ ਨਾਲ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਅਮਰੀਕਾ ਵਿਚ 1400 ਕਰੋੜ ਡਾਲਰ ਦਾ ਪੈਕੇਜ ਉੱਚ ਵਿੱਦਿਅਕ ਅਦਾਰਿਆਂ ਲਈ ਵੰਡਿਆ ਗਿਆ ਹੈ। ਇਸ ਵਿਚ ਹਾਰਵਰਡ ਯੂਨੀਵਰਸਿਟੀ ਨੂੰ ਕੁੱਲ 8.6 ਮਿਲੀਅਨ ਡਾਲਰ ਦੀ ਮਦਦ ਮਿਲੀ ਸੀ। ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਪ੍ਰੈੱਸ ਕਾਨਫਰੰਸ ਦੇ ਦੌਰਾਨ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਹਾਰਵਰਡ ਕੋਲ 40 ਬਿਲੀਅਨ ਡਾਲਰ ਦੀ ਮਦਦ ਹੈ ਅਤੇ ਹੁਣ ਉਹ ਕੈਸ਼ ਬੈਕ ਚਾਹੁੰਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਚੀਨ 'ਤੇ ਕੀਤਾ ਮੁਕੱਦਮਾ, ਕੋਰੋਨਾ ਸੰਬੰਧੀ ਦੇਰੀ ਨਾਲ ਕਾਰਵਾਈ ਦਾ ਲਗਾਇਆ ਦੋਸ਼

ਟਰੰਪ ਨੇ ਕਿਹਾ,'' ਹਾਰਵਰਡ ਨੂੰ ਇਹ ਰਾਸ਼ੀ ਵਾਪਸ ਕਰਨੀ ਹੋਵੇਗੀ ਉਹਨਾਂ ਨੂੰ ਇਹ ਰਾਸ਼ੀ ਨਹੀਂ ਲੈਣੀ ਚਾਹੀਦੀ ਸੀ। ਜਦੋਂ ਮੈਂ ਹਾਰਵਰਡ ਨੂੰ ਦੇਖਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਦੇਸ਼ ਵਿਚ ਸਭ ਤੋਂ ਜ਼ਿਆਦਾ ਮਦਦ ਮਿਲੀ ਹੈ ਅਤੇ ਸ਼ਾਇਦ ਪੂਰੀ ਦੁਨੀਆ ਵਿਚ। ਉਹਨਾਂ ਨੂੰ ਇਹ ਰਾਸ਼ੀ ਅਦਾ ਕਰਨੀ ਹੋਵੇਗੀ।'' ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਾਰਵਰਡ ਇਸ ਨੂੰ ਵਾਪਸ ਕਰੇ। ਟਰੰਪ ਮੁਤਾਬਕ ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਫਿਰ ਉਹਨਾਂ ਨੂੰ ਕੁਝ ਹੋਰ ਕਰਨਾ ਪਵੇਗਾ। ਟਰੰਪ ਨੇ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਕਈ ਵੱਡੇ ਸਰਕਾਰੀ ਪੈਕੇਜਾਂ ਦਾ ਐਲਾਨ ਕੀਤਾ ਹੈ। ਅਮਰੀਕੀ ਸਰਕਾਰ ਵੱਲੋਂ ਮਿਲ ਰਹੀ ਵਿੱਤੀ ਮਦਦ ਹਾਸਲ ਕਰਨ ਵਾਲੇ ਟਾਪ 20 ਪਬਲਿਕ ਅਦਾਰੇ ਹਨ। ਇਸ ਮਾਮਲੇ ਵਿਚ ਹਾਰਵਰਡ ਤੀਜੇ ਸਥਾਨ 'ਤੇ ਹੈ। ਹਾਰਵਰਡ ਤੋਂ ਪਹਿਲਾਂ ਕੋਲੰਬੀਆ ਯੂਨੀਵਰਸਿਟੀ ਅਤੇ ਕਾਰਨੇਲ ਯੂਨੀਵਰਸਿਟੀ ਹਨ ਦੋਵੇਂ ਹੀ ਯੂਨੀਵਰਸਿਟੀਆਂ ਨੂੰ 1.29 ਕਰੋੜ ਡਾਲਰ ਮਿਲਣਗੇ।


Vandana

Content Editor

Related News