ਟਰੰਪ ਨੇ ਭਾਰਤੀ ਮੂਲ ਦੇ ਮ੍ਰਿਤਕ ਪੁਲਸ ਅਧਿਕਾਰੀ ਨੂੰ ਕਿਹਾ 'ਕੌਮੀ ਹੀਰੋ'

01/09/2019 12:03:46 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਪਣੇ ਇਕ ਬਿਆਨ ਵਿਚ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਰੋਨਿਲ 'ਰੌਨ' ਸਿੰਘ ਨੂੰ 'ਕੌਮੀ ਹੀਰੋ' ਦੱਸਿਆ। ਰੋਨਿਲ ਸਿੰਘ ਦੀ ਹਾਲ ਵਿਚ ਹੀ ਕੈਲੀਫੋਰਨੀਆ ਵਿਚ ਹੱਤਿਆ ਕਰ ਦਿੱਤੀ ਗਈ ਸੀ। ਟਰੰਪ ਨੇ ਕਿਹਾ,''ਕ੍ਰਿਸਮਸ ਦੇ ਇਕ ਦਿਨ ਬਾਅਦ ਅਮਰੀਕਾ ਦਾ ਦਿਲ ਉਸ ਸਮੇਂ ਟੁੱਟ ਗਿਆ ਜਦੋਂ ਕੈਲੀਫੋਰਨੀਆ ਵਿਚ ਇਕ ਨੌਜਵਾਨ ਪੁਲਸ ਅਧਿਕਾਰੀ ਦੀ ਇਕ ਗੈਰ ਕਾਨੂੰਨੀ ਵਿਦੇਸ਼ੀ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ, ਜੋ ਸੀਮਾ ਪਾਰ ਇੱਥੇ ਆਇਆ ਸੀ। ਇਕ ਅਮਰੀਕੀ ਹੀਰੋ ਦੀ ਜਾਨ ਅਜਿਹੇ ਵਿਅਕਤੀ ਨੇ ਲਈ ਜਿਸ ਨੂੰ ਸਾਡੇ ਦੇਸ਼ ਵਿਚ ਹੋਣ ਦਾ ਕੋਈ ਅਧਿਕਾਰ ਨਹੀਂ ਸੀ।''  

26 ਦਸੰਬਰ ਨੂੰ ਇਕ ਟ੍ਰੈਫਿਕ ਸਟਾਪ ਦੌਰਾਨ ਨਿਊਮੈਨ ਪੁਲਸ ਵਿਭਾਗ ਦੇ 33 ਸਾਲਾ ਰੋਨਿਲ ਸਿੰਘ ਦੀ ਇਕ ਗੈਰ ਕਾਨੂੰਨੀ ਸ਼ਰਨਾਰਥੀ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਟਰੰਪ ਨੇ ਵੀਰਵਾਰ ਨੂੰ ਰੋਨਿਲ ਦੇ ਪਰਿਵਾਰ ਅਤੇ ਸਾਥੀਆਂ ਨਾਲ ਗੱਲਬਾਤ ਕੀਤੀ ਸੀ। ਰੋਨਿਲ ਜੁਲਾਈ 2011 ਵਿਚ ਪੁਲਸ ਟੀਮ ਵਿਚ ਸ਼ਾਮਲ ਹੋਏ ਸਨ। ਇਸ ਮਾਮਲੇ ਵਿਚ ਪੁਲਸ ਨੇ ਮੈਕਸੀਕੋ ਦੇ ਗੁਸਤਾਵੋ ਪੇਰੇਜ਼ ਅਰਿਯਾਗਾ ਨਾਮ ਦੇ 33 ਸਾਲਾ ਗੈਰ ਕਾਨੂੰਨੀ ਸ਼ਰਨਾਰਥੀ ਨੂੰ ਗ੍ਰਿਫਤਾਰ ਕੀਤਾ ਹੈ।


Vandana

Content Editor

Related News