ਕੋਰੋਨਾ ਕਾਰਨ ਅਮਰੀਕਾ ਦੇ ਕਈ ਸੂਬੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਕਰ ਰਹੇ ਸਾਹਮਣਾ

10/30/2020 7:16:01 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)-  ਕੋਰੋਨਾ ਵਾਇਰਸ ਮਹਾਮਾਰੀ ਸਾਰੀ ਹੀ ਦੁਨੀਆ 'ਤੇ ਆਪਣਾ ਪ੍ਰਕੋਪ ਢਾਹਿਆ ਹੈ। ਇਸ ਨੇ ਲੱਖਾਂ ਹੀ ਜਾਨਾਂ ਲੈਣ ਦੇ ਨਾਲ ਸਮਾਜ ਵਿਚ ਹਰ ਇਕ ਤਰ੍ਹਾਂ ਦੇ ਕਾਰੋਬਾਰ ਨੂੰ ਵੀ ਬਰਬਾਦ ਕਰ ਦਿੱਤਾ ਹੈ। 

ਅਮਰੀਕਾ ਵਿਚ ਵੀ ਇਸ ਮਹਾਮਾਰੀ ਦਾ ਅਸਰ ਹਰ ਖੇਤਰ ਦੇ ਕੰਮਾਂ 'ਤੇ ਪਿਆ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਗਈ ਤਾਲਾਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਵੀ ਮੰਦਾ ਕਰ ਦਿੱਤਾ ਹੈ। ਇਸ ਸਮੇਂ ਅਮਰੀਕਾ ਦੇ ਕਈ ਸੂਬੇ ਭਾਰੀ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਹਨ ਅਤੇ ਨਕਦੀ  ਦੀ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਨ। 

ਇਸ ਸੰਕਟ ਦੌਰਾਨ ਟੈਕਸ ਦੀ ਗਿਰਾਵਟ ਨਾਲ ਸੈਂਕੜੇ ਬਿਲੀਅਨ ਡਾਲਰ ਦਾ ਘਾਟਾ ਪੈ ਗਿਆ ਹੈ ਜੋ ਕਿ ਹਰ ਸੂਬੇ ਲਈ ਸਾਲ 2019 ਦੇ ਕੇ-12 ਸਿੱਖਿਆ ਬਜਟ ਨਾਲੋਂ ਵਧੇਰੇ ਹੈ ਅਤੇ ਇਕ ਸਾਲ ਲਈ ਸੂਬੇ ਦੀਆਂ ਸੜਕਾਂ ਅਤੇ ਹੋਰ ਆਵਾਜਾਈ ਢਾਂਚੇ 'ਤੇ ਖਰਚ ਕੀਤੀ ਗਈ ਰਾਸ਼ੀ ਨਾਲੋਂ ਦੁੱਗਣਾ ਹੈ। ਇਸ ਘਾਟੇ ਦੀ ਪੂਰਤੀ ਲਈ ਸਰਕਾਰ ਵਲੋਂ ਟੈਕਸ ਵਧਾਉਣ ਦੇ ਨਾਲ ਸਿੱਖਿਆ, ਸੁਧਾਰਾਂ ਅਤੇ ਪਾਰਕਾਂ ਦੀ ਰਾਸ਼ੀ ਵਿਚ ਵੀ ਕਟੌਤੀ ਕੀਤੀ ਗਈ ਹੈ। ਸੂਬੇ ਦੇ ਕਰਮਚਾਰੀਆਂ ਨੂੰ ਛੁੱਟੀ ਅਤੇ ਤਨਖਾਹਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਪੁਲਸ, ਫਾਇਰ ਫਾਈਟਰਾਂ, ਲੈਕਚਰਾਰਾਂ ਅਤੇ ਵੱਖ-ਵੱਖ ਅਥਾਰਟੀਆਂ ਦੇ ਕਰਮਚਾਰੀਆਂ ਲਈ ਰਿਟਾਇਰਮੈਂਟ ਲਾਭ ਵੀ ਸੰਕਟ ਹੇਠਾਂ ਹਨ।

ਸੰਕਟ ਦੇ ਦਿਨਾਂ ਵਿਚ ਫੰਡਾਂ ਦੀ ਵਰਤੋਂ ਕਰਨ ਨਾਲ ਸੰਸਥਾ ਮੂਡੀ ਦੇ ਵਿਸ਼ਲੇਸ਼ਣ ਅਨੁਸਾਰ 46 ਸੂਬਿਆਂ ਵਿਚ ਆਰਥਿਕ ਸੰਕਟ ਤੇਜ਼ੀ ਨਾਲ ਪੈਦਾ ਹੋ ਰਿਹਾ ਹੈ ਜਿਨ੍ਹਾਂ ਵਿਚ ਨੇਵਾਡਾ, ਲੂਈਸੀਆਨਾ ਅਤੇ ਫਲੋਰਿਡਾ ਆਦਿ ਰਾਜਾਂ ਵਿਚ 2019 ਦੇ ਬਜਟ ਨਾਲੋਂ ਵੀ ਵੱਧ ਘਾਟਾ ਹੋਇਆ ਹੈ। ਨਿਊਜਰਸੀ 2021 ਦੇ ਬਜਟ ਸਾਲ ਲਈ 5 ਬਿਲੀਅਨ ਡਾਲਰ ਦੇ ਘਾਟੇ  ਦੀ ਉਮੀਦ ਕਰ ਰਿਹਾ ਹੈ ਜੋ ਕਿ ਰਾਜ ਦੇ ਕੋਡ ਪ੍ਰਾਜੈਕਟ ਤੋਂ 13 ਫੀਸਦੀ ਘੱਟ ਹੈ। ਦੇਸ਼ ਦੇ ਸਭ ਤੋਂ ਵੱਧ  ਟੈਕਸ ਦਾਤਾ ਵਾਲੇ ਰਾਜ ਨਿਊਜਰਸੀ ਨੇ 10 ਬਿਲੀਅਨ ਡਾਲਰ ਤੱਕ ਦਾ ਕਰਜ਼ਾ ਲੈਣ ਲਈ ਇਕ ਯੋਜਨਾ ਦੇ ਆਧਾਰ 'ਤੇ 1 ਮਿਲੀਅਨ ਤੋਂ 5 ਮਿਲੀਅਨ ਡਾਲਰ ਵਿਚ ਕਮਾਉਣ ਵਾਲੇ ਲੋਕਾਂ ਤੇ ਟੈਕਸ ਵਧਾ ਦਿੱਤੇ ਹਨ । ਸ਼ਹਿਰੀ ਇੰਸਟੀਚਿਊਟ ਦੇ ਅਨੁਸਾਰ ਰਾਜ ਦੀ ਆਮਦਨੀ ਟੈਕਸਾਂ 'ਤੇ ਨਿਰਭਰ ਹੁੰਦੀ ਹੈ। ਵਿਕਰੀ ਅਤੇ ਆਮਦਨੀ ਟੈਕਸ ਆਮ ਕਾਰਜਕਾਰੀ ਫੰਡਾਂ ਲਈ 60% ਤੋਂ ਵੱਧ ਮਾਲੀਆ ਇਕੱਤਰ ਕਰਦੇ ਹਨ। ਪਰ ਇਸ ਸਮੇਂ ਦੋਵਾਂ ਕਿਸਮਾਂ ਦੇ ਟੈਕਸਾਂ ਨੂੰ ਵੱਡਾ ਘਾਟਾ ਪਿਆ ਹੈ।


Sanjeev

Content Editor

Related News