ਜੇ ਮੁੜ ਸੱਤਾ ਮਿਲੀ ਤਾਂ ਚੀਨ ''ਤੇ ਅਮਰੀਕਾ ਦੀ ਨਿਰਭਰਤਾ ਕਰਾਂਗਾ ਖ਼ਤਮ : ਟਰੰਪ

Saturday, Sep 26, 2020 - 03:21 PM (IST)

ਜੇ ਮੁੜ ਸੱਤਾ ਮਿਲੀ ਤਾਂ ਚੀਨ ''ਤੇ ਅਮਰੀਕਾ ਦੀ ਨਿਰਭਰਤਾ ਕਰਾਂਗਾ ਖ਼ਤਮ : ਟਰੰਪ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਦੋਬਾਰਾ ਸੱਤਾ ਵਿਚ ਆਉਂਦੇ ਹਨ ਤਾਂ ਅਮਰੀਕਾ ਦੀ ਚੀਨ 'ਤੇ ਨਿਰਭਰਤਾ ਹਮੇਸ਼ਾ ਲਈ ਖਤਮ ਕਰ ਦੇਣਗੇ।
 
ਟਰੰਪ ਨੇ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਸਬੰਧੀ ਵਰਜੀਨੀਆ ਰੈਲੀ ਦੌਰਾਨ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਅਰਥ ਵਿਵਸਥਾ ਮਜ਼ਬੂਤ​ਸੀ, ਤਦ ਹੀ ਚੀਨ ਤੋਂ ਵਾਇਰਸ ਆ ਗਿਆ। ਟਰੰਪ ਨੇ ਕਿਹਾ ਕਿ ਅਸੀਂ ਇਸ ਨੂੰ ਕਦੇ ਨਹੀਂ ਭੁਲਾਂਗੇ। ਇਸ ਵਾਇਰਸ ਕਾਰਨ ਅਸੀਂ ਆਪਣੀਆਂ ਆਰਥਿਕ ਗਤੀਵਿਧੀਆਂ ਨੂੰ ਬੰਦ ਕਰਕੇ ਆਪਣੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਫੈਸਲਾ ਕੀਤਾ ਹੈ।

ਅਮਰੀਕਾ ਇਸ ਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਇਸ ਵਾਇਰਸ ਕਾਰਨ ਦੋ ਲੱਖ ਤੋਂ ਵੀ ਵੱਧ ਅਮਰੀਕੀਆਂ ਦੀ ਜਾਨ ਗਈ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਡਗਮਗਾ ਗਈ ਹੈ, ਜਿਸ ਕਾਰਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।  ਟਰੰਪ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਸੱਤਾ 'ਤੇ ਅਗਲੇ ਚਾਰ ਸਾਲਾਂ ਲਈ ਦੁਬਾਰਾ ਚੁਣੇ ਜਾਂਦੇ ਹਨ ਤਾਂ ਅਸੀਂ ਚੀਨ 'ਤੇ ਆਪਣੀ ਨਿਰਭਰਤਾ ਖਤਮ ਕਰ ਦੇਣਗੇ।  ਉਨ੍ਹਾਂ ਕਿਹਾ ਕਿ ਮੇਰੇ ਚੀਨ ਦੇ ਰਾਸ਼ਟਰਪਤੀ ਨਾਲ ਚੰਗੇ ਸਬੰਧ ਸਨ ਪਰ ਹੁਣ ਉਹ ਗੱਲ ਨਹੀਂ ਰਹੀ ਹੈ।


author

Lalita Mam

Content Editor

Related News