ਅਮਰੀਕਾ : ਇਡਾ ਤੂਫ਼ਾਨ ਦੀ ਲਪੇਟ ''ਚ ਆਏ ਭਾਰਤੀ ਮੂਲ ਦੇ ਮੁੰਡੇ ਅਤੇ ਕੁੜੀ ਦੀਆਂ ਮਿਲੀਆਂ ਲਾਸ਼ਾਂ

Sunday, Sep 12, 2021 - 05:53 PM (IST)

ਅਮਰੀਕਾ : ਇਡਾ ਤੂਫ਼ਾਨ ਦੀ ਲਪੇਟ ''ਚ ਆਏ ਭਾਰਤੀ ਮੂਲ ਦੇ ਮੁੰਡੇ ਅਤੇ ਕੁੜੀ ਦੀਆਂ ਮਿਲੀਆਂ ਲਾਸ਼ਾਂ

ਨਿਊਜਰਸੀ (ਰਾਜ ਗੋਗਨਾ): ਅਮਰੀਕਾ ਦੇ ਕਈ ਹਿੱਸਿਆਂ ਵਿਚ 'ਇਡਾ' ਤੂਫ਼ਾਨ ਕਾਰਨ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਤਰ੍ਹਾਂ ਮਾਲੀ ਅਤੇ ਜਾਨੀ ਨੁਕਸਾਨ ਤੋਂ ਬਾਅਦ ਅਧਿਕਾਰੀਆਂ ਨੂੰ ਇੱਕ ਹਫ਼ਤੇ ਬਾਅਦ ਪਸਾਏਕ ਟਾਊਨਸਿਪ ਦੀ ਨਦੀ ਵਿੱਚ ਦੋ ਲਾਸ਼ਾਂ ਮਿਲੀਆਂ ਹਨ। ਪੈਸਾਇਕ ਦੇ ਮੇਅਰ ਹੈਕਟਰ ਲੋਰਾ ਨੇ ਇਸ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਕੇਰਨੀ ਅਤੇ ਨੇਵਾਰਕ ਵਿੱਚ ਨਦੀ ਵਿੱਚ ਮਿਲੀਆਂ ਦੋ ਲਾਸ਼ਾਂ ਦੀ ਸਕਾਰਾਤਮਕ ਪਛਾਣ ਕਰ ਲਈ ਹੈ ਜਿਸ ਮੁਤਾਬਕ ਉਹਨਾਂ ਦੀ ਸ਼ਨਾਖਤ ਇਕ ਕੁੜੀ ਨਿਧੀ ਅਤੇ ਦੂਜੀ ਮੁੰਡੇ ਆਯੂਸ਼ ਰਾਣਾ ਵਜੋਂ ਹੋਈ ਹੈ।

ਇਹ ਦੋਵੇਂ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਏ ਸਨ ਅਤੇ ਜਦੋਂ ਬੀਤੇ ਦਿਨੀਂ ਤੂਫ਼ਾਨ ਇਡਾ ਕਾਰਨ ਤ੍ਰਿ-ਰਾਜ ਖੇਤਰ ਵਿੱਚ ਭਾਰੀ ਬਾਰਸ਼ ਅਤੇ ਹੜ੍ਹ ਆਇਆ ਸੀ। ਇੱਕ ਰਾਹਗੀਰ ਨਿਵਾਸੀ ਨੇ ਕਿਹਾ ਸੀ ਕਿ ਉਸਨੇ 1 ਸਤੰਬਰ ਨੂੰ ਦੋ ਲੋਕਾਂ ਨੂੰ ਪਾਣੀ ਵਿਚ ਰੁੜ੍ਹਦੇ ਹੋਏ ਵੇਖਿਆ ਸੀ। ਬੀਤੇ ਬੁੱਧਵਾਰ ਨੂੰ ਨਿਊਜਰਸੀ ਸੂਬੇ ਦੀ ਪਸਾਏਕ ਨਦੀ ਤੋਂ ਲਾਸ਼ਾਂ ਬਰਾਮਦ ਹੋਈਆਂ। ਤੂਫ਼ਾਨ ਇਡਾ ਨੇ ਉੱਤਰ-ਪੂਰਬ ਵਿੱਚ ਇੱਕ ਇਡਾ ਤੂਫਾਨ ਦੇ ਰੂਪ ਵਿੱਚ ਜਾਣ ਤੋਂ ਪਹਿਲਾਂ ਅਮਰੀਕਾ ਦੇ ਸੂਬੇ ਲੂਸੀਆਨਾ ਅਤੇ ਖਾੜੀ ਤੱਟ 'ਤੇ ਭਾਰੀ ਤਬਾਹੀ ਮਚਾਈ, ਜਿੱਥੇ ਇਸ ਨੇ ਨਿਊਯਾਰਕ  ਅਤੇ ਨਿਊਜਰਸੀ ਵਿੱਚ ਵੀ ਬਹੁਤ ਘਾਤਕ ਹੜ੍ਹ ਪੈਦਾ ਕਰ ਦਿੱਤੇ। 

ਪੜ੍ਹੋ ਇਹ ਅਹਿਮ ਖ਼ਬਰ- 9/11 ਅੱਤਵਾਦੀ ਹਮਲੇ ਦੀ 20ਵੀਂ ਬਰਸੀ ਮੌਕੇ ਰਾਜਦੂਤ ਸੰਧੂ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਅਧਿਕਾਰੀ ਅਜੇ ਵੀ ਇਸ ਤੂਫ਼ਾਨ ਦੀ ਸ਼ਕਤੀ 'ਤੇ ਨਜ਼ਰ ਬਣਾਏ ਹੋਏ ਹਨ, ਜਿਸਨੇ ਗਲੀਆਂ ਨੂੰ ਕੁਝ ਮਾਮਲਿਆਂ ਵਿੱਚ ਪੰਜ ਫੁੱਟ ਉੱਚੀਆਂ ਨਦੀਆਂ ਵਿੱਚ ਬਦਲ ਕੇ ਰੱਖ ਦਿੱਤਾ ਸੀ ਅਤੇ ਨਿਉੂਜਰਸੀ ਵਿੱਚ ਘੱਟੋ ਘੱਟ 27 ਮੌਤਾਂ ਹੋਈਆਂ ਹਨ। ਰਾਸ਼ਟਰਪਤੀ ਜੋਅ ਬਾਈਡੇਨ ਨੇ ਨਿਊਜਰਸੀ ਅਤੇ ਨਿਊਯਾਰਕ ਦੇ ਦੌਰੇ ਦੋਰਾਨ ਦੋਨੇ ਸੂਬਿਆਂ ਲਈ ਇੱਕ ਵੱਡੀ ਤਬਾਹੀ ਘੋਸ਼ਿਤ ਕੀਤੀ ਸੀ।ਇਸ ਦੇ ਨਾਲ ਹੀ ਉਹਨਾਂ ਨੇ ਤੂਫ਼ਾਨ ਦੇ ਅਵਸ਼ੇਸ਼ਾਂ ਦੁਆਰਾ ਤਬਾਹ ਹੋਏ ਖੇਤਰਾਂ ਵਿੱਚ ਰਾਜ, ਆਦਿਵਾਸੀ ਅਤੇ ਸਥਾਨਕ ਰਿਕਵਰੀ ਯਤਨਾਂ ਨੂੰ ਪੂਰਕ ਕਰਨ ਲਈ ਸੰਘੀ ਦੇ ਸਹਾਇਤਾ ਦਾ ਆਦੇਸ਼ ਦਿੱਤਾ।


author

Vandana

Content Editor

Related News