ਅਮਰੀਕਾ : ਪਹਿਲੀ ਵਾਰ ਮੰਤਰੀ ਮੰਡਲ ''ਚ ਸ਼ਾਮਲ ਹੋਣਗੀਆਂ 5 ਬੀਬੀਆਂ
Thursday, Jan 21, 2021 - 05:48 PM (IST)
ਵਾਸ਼ਿੰਗਟਨ- ਬਾਈਡੇਨ ਦੀ ਕੈਬਨਿਟ ਅਮਰੀਕੀ ਇਤਿਹਾਸ ਵਿਚ ਨਸਲੀ ਤੌਰ 'ਤੇ ਸਭ ਤੋਂ ਵੱਖਰੀ ਹੋਵੇਗੀ। ਮੰਤਰੀ ਮੰਡਲ ਦੇ ਸਾਥੀਆਂ ਵਿਚ ਕਈਆਂ ਨਾਲ ਪਹਿਲੀ ਵਾਰ ਵਾਲਾ ਸੰਯੋਗ ਬਣ ਰਿਹਾ ਹੈ। ਜਿਵੇਂ ਕਿ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣੀ ਹੈ। ਉਹ ਪਹਿਲੀ ਗੈਰ-ਗੋਰੀ ਮਹਿਲਾ ਉਪ ਰਾਸ਼ਟਰਪਤੀ ਅਤੇ ਪਹਿਲੀ ਏਸ਼ੀਆਈ ਮੂਲ ਦੀ ਉਪ ਰਾਸ਼ਟਰਪਤੀ ਵੀ ਹੈ।
ਡੇਬ ਹਾਲੈਂਡ ਪਹਿਲੀ ਨੇਟਿਵ ਅਮਰੀਕੀ ਕੈਬਨਿਟ ਸਕੱਤਰ ਬਣਾਈ ਜਾ ਰਹੀ ਹੈ। ਜੇਨੇਟ ਯੇਲੇਮਨ ਪਹਿਲੇ ਖਜ਼ਾਨਾ ਸਕੱਤਰ ਬਣਨਗੇ। ਲਾਇਡ ਆਸਟਿਨ ਪਹਿਲੇ ਗੈਰ-ਗੋਰੇ ਰੱਖਿਆ ਮੰਤਰੀ ਬਣਾਏ ਜਾ ਰਹੇ ਹਨ। ਅਲੈਜਾਂਦਰੇ ਮੇਅਰਕਾਸ ਪਹਿਲੇ ਸ਼ਰਣਾਰਥੀ ਹਨ ਜੋ ਅੰਦਰੂਨੀ ਸੁਰੱਖਿਆ ਦੀ ਸੰਭਾਲ ਕਰਨਗੇ। ਪੀਟ ਬਟਿਗਿਗ ਕੈਬਨਿਟ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਸਮਲਿੰਗੀ ਟਰਾਂਸਪੋਰਟ ਸਕੱਤਰ ਬਣਨਗੇ।
ਐਵਰਿਲ ਹੈਨਸ ਰਾਸ਼ਟਰੀ ਇੰਟੈਲੀਜੈਂਸ ਦੀ ਪਹਿਲੀ ਮਹਿਲਾ ਡਾਇਰੈਕਟਰ ਹੋਵੇਗੀ। ਨੀਰਾ ਟੰਡਨ ਮਨੈਜਮੈਂਟ ਅਤੇ ਬਜਟ ਸੰਭਾਲਣ ਵਾਲੀ ਪਹਿਲੀ ਗੈਰ-ਗੋਰੀ ਬੀਬੀ ਹੋਵੇਗੀ। ਵਨੀਤਾ ਗੁਪਤਾ ਪਹਿਲੀ ਗੈਰ-ਗੋਰੀ ਬੀਬੀ ਹੋਵੇਗੀ ਜੋ ਨਿਆਂ ਵਿਭਾਗ ਸੰਭਾਲੇਗੀ। ਜੇਵੀਅਰ ਬੇਕੇਰਾ ਸਿਹਤ ਤੇ ਮਨੁੱਖੀ ਸੇਵਾਵਾਂ ਵਿਚ ਕੰਮ ਕਰਨ ਵਾਲੀ ਪਹਿਲੀ ਲਾਤੀਨੀ ਅਮਰੀਕੀ ਹੋਵੇਗੀ। ਮੰਤਰੀ ਮੰਡਲ ਵਿਚ ਪਹਿਲੀ ਵਾਰ 5 ਬੀਬੀਆਂ ਹੋਣਗੀਆਂ।
ਸਭ ਤੋਂ ਪਹਿਲਾਂ 1933 ਵਿਚ ਰੂਜ਼ਵੇਲਟ ਦੇ ਮੰਤਰੀ ਮੰਡਲ ਵਿਚ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੇ 3 ,ਓਬਾਮਾ ਨੇ 4 ਟਰੰਪ ਨੇ 2 ਬੀਬੀਆਂ ਨੂੰ ਮੰਤਰੀ ਮੰਡਲ ਵਿਚ ਥਾਂ ਦਿੱਤੀ ਸੀ ਪਰ ਬਾਈਡੇਨ ਇਸ ਰਿਕਾਰਡ ਨੂੰ ਤੋੜ ਰਹੇ ਹਨ।