ਬਾਈਡੇਨ ਨੇ ਜਲਵਾਯੂ ਤਬਦੀਲੀ ’ਤੇ ਕੰਮ ਕਰਨ ਵਾਲੇ ਮੁੱਖ ਮੈਂਬਰਾਂ ਦੇ ਨਾਵਾਂ ਦਾ ਕੀਤਾ ਐਲਾਨ

Saturday, Dec 19, 2020 - 04:39 PM (IST)

ਬਾਈਡੇਨ ਨੇ ਜਲਵਾਯੂ ਤਬਦੀਲੀ ’ਤੇ ਕੰਮ ਕਰਨ ਵਾਲੇ ਮੁੱਖ ਮੈਂਬਰਾਂ ਦੇ ਨਾਵਾਂ ਦਾ ਕੀਤਾ ਐਲਾਨ

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਲਵਾਯੂ ਤਬਦੀਲੀ ਅਤੇ ਹੋਰ ਊਰਜਾ ਖੇਤਰ ਲਈ ਆਪਣੀ ਟੀਮ ਦਾ ਐਲਾਨ ਕੀਤਾ ਜਦਕਿ ਉਨ੍ਹਾਂ ਦੀ ਟੀਮ ਨੇ ਕਿਹਾ ਕਿ ਉਹ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਜਲਵਾਯੂ ਤਬਦੀਲੀ ਦੇ ਮੁੱਦਿਆਂ ਨਾਲ ਨਜਿੱਠਣ ’ਚ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹਨ। 

ਉਨ੍ਹਾਂ ਕਾਂਗਰਸ ਮੈਂਬਰ ਦੇਵ ਹਾਲਾਂਡ ਨੂੰ ਅੰਦਰੂਨੀ ਮਾਮਲਿਆਂ ਦੀ ਮੰਤਰੀ, ਜੈਨੀਫਰ ਗ੍ਰਾਨਹੋਲਮ ਨੂੰ ਊਰਜਾ ਮੰਤਰੀ, ਮਾਈਕਲ ਰੇਗਨ ਨੂੰ ਵਾਤਾਵਰਣ ਸੁਰੱਖਿਆ ਏਜੰਸੀ ਦਾ ਪ੍ਰਸ਼ਾਸਕ ਅਤੇ ਬ੍ਰੇਂਡਾ ਮੈਲੋਰੀ ਨੂੰ ਵਾਤਾਵਰਣ ਗੁਣਵੱਤਾ ਨਾਲ ਸਬੰਧਤ ਪ੍ਰੀਸ਼ਦ ਦਾ ਪ੍ਰਧਾਨ ਨਾਮਜ਼ਦ ਕੀਤਾ ਹੈ। ਬਾਈਡੇਨ ਨੇ ਵੀਰਵਾਰ ਨੂੰ ਜਿੰਨਾ ਮੈਕਾਰਥੀ ਨੂੰ ਰਾਸ਼ਟਰੀ ਜਲਵਾਯੂ ਸਲਾਹਕਾਰ ਅਤੇ ਅਲੀ ਜੈਦੀ ਨੂੰ ਰਾਸ਼ਟਰੀ ਜਲਵਾਯੂ ਉਪ ਸਲਾਹਕਾਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਬਾਈਡੇਨ ਪ੍ਰਸ਼ਾਸਨ ’ਚ ਜੈਦੀ ਸਭ ਤੋਂ ਵੱਡਾ ਅਹੁਦਾ ਹਾਸਲ ਕਰਨ ਵਾਲੇ ਪਾਕਿਸਤਾਨੀ ਮੂਲ ਦੇ ਅਮਰੀਕੀ ਅਧਿਕਾਰੀ ਹਨ।
ਬਾਈਡੇਨ ਨੇ ਇਕ ਬਿਆਨ ’ਚ ਕਿਹਾ ਕਿ ਇਹ ਟੀਮ ਪਹਿਲੇ ਦਿਨ ਤੋਂ ਜਲਵਾਯੂ ਤਬਦੀਲੀ ਦੇ ਮੁੱਦਿਆਂ ਨਾਲ ਨਜਿੱਠਣਾ ਸ਼ੁਰੂ ਕਰੇਗੀ ਤੇ ਇਸ ਦੇ ਕਦਮ ਵਿਗਿਆਨ ਅਤੇ ਬਰਾਬਰੀ ’ਤੇ ਆਧਾਰਿਤ ਹੋਣਗੇ।


author

Lalita Mam

Content Editor

Related News