ਭਾਰਤੀ ਮੂਲ ਦੇ ਅਮੀ ਬੇਰਾ ਏਸ਼ੀਆ ਪ੍ਰਸ਼ਾਂਤ ਖੇਤਰ ''ਤੇ ਸੰਸਦ ਦੀ ਸਬ ਕਮੇਟੀ ਦੇ ਮੁੜ ਬਣੇ ਪ੍ਰਧਾਨ
Friday, Jan 29, 2021 - 06:04 PM (IST)
ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੇ ਸਾਂਸਦ ਅਮੀ ਬੇਰਾ ਏਸ਼ੀਆ, ਪ੍ਰਸ਼ਾਂਤ, ਮੱਧ ਏਸ਼ੀਆ ਅਤੇ ਪਰਮਾਣੂ ਗੈਰ ਪ੍ਰਸਾਰਨ 'ਤੇ ਕਾਂਗਰਸ ਦੀ ਇਕ ਮਹੱਤਵਪੂਰਨ ਸਬ ਕਮੇਟੀ ਦੇ ਇਕ ਵਾਰ ਫਿਰ ਪ੍ਰਧਾਨ ਚੁਣੇ ਗਏ ਹਨ। ਪ੍ਰਤੀਨਿਧੀ ਸਭਾ ਵਿਚ ਸਭ ਤੋਂ ਲੰਬੇਂ ਸਮੇਂ ਤੋਂ ਭਾਰਤੀ ਮੂਲ ਦੇ ਸਾਂਸਦ ਬੇਰਾ 117ਵੀਂ ਕਾਂਗਰਸ ਲਈ ਏਸ਼ੀਆ, ਪ੍ਰਸ਼ਾਂਤ, ਮੱਧ ਏਸ਼ੀਆ ਅਤੇ ਪਰਮਾਣੂ ਗੈਰ ਪ੍ਰਸਾਰ ਮਾਮਲਿਆਂ 'ਤੇ 'ਹਾਊਸ ਫੌਰੇਨ ਅਫੇਅਰਜ਼ ਸਬ ਕਮੇਟੀ' ਦੇ ਮੁੜ ਪ੍ਰਧਾਨ ਚੁਣੇ ਗਏ ਹਨ।
ਬੇਰਾ (55) ਨੇ ਇਕ ਬਿਆਨ ਵਿਚ ਕਿਹਾ,''ਏਸ਼ੀਆ, ਪ੍ਰਸ਼ਾਂਤ, ਮੱਧ ਏਸ਼ੀਆ ਅਤੇ ਪਰਮਾਣੂ ਗੈਰ ਪ੍ਰਸਾਰ ਮਾਮਲਿਆਂ 'ਤੇ ਸਦਨ ਦੇ ਵਿਦੇਸ਼ ਮਾਮਲਿਆਂ ਦੀ ਸਬ ਕਮੇਟੀ ਦਾ ਮੁੜ ਪ੍ਰਧਾਨ ਚੁਣੇ ਜਾਣ 'ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਅਮਰੀਕੀ ਵਿਦੇਸ਼ ਨੀਤੀ ਲਈ ਏਸ਼ੀਆ ਮਹੱਤਵਪੂਰਨ ਖੇਤਰ ਹੈ ਕਿਉਂਕਿ ਸਾਡੀ ਅਰਥਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਇਸ ਖੇਤਰ ਨਾਲ ਜੁੜੀ ਹੋਈ ਹੈ।'' ਉਹਨਾਂ ਨੇ ਕਿਹਾ ਕਿ ਸੰਸਦ ਨੂੰ ਕਈ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ। ਸੰਸਦ ਦੀ ਸਬ ਕਮੇਟੀ ਦੇ ਸਾਹਮਣੇ ਚੀਨ ਦੇ ਵਿਸਥਾਰਵਾਦੀ ਰਵੱਈਏ, ਉੱਤਰੀ ਕੋਰੀਆ ਦੇ ਉਕਸਾਵੇ ਦੀ ਕਾਰਵਾਈ, ਲੋਕਤੰਤਰ ਦਾ ਦਮਨ ਅਤੇ ਖੇਤਰ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਜਿਹੇ ਮੁੱਦੇ ਹਨ।
ਬੇਰਾ ਨੇ ਕਿਹਾ ਕਿ ਮੈਂ ਸਬ ਕਮੇਟੀ ਵਿਚ ਆਪਣੇ ਸਹਿਯੋਗੀਆਂ ਨਾਲ ਕੰਮ ਕਰਨ ਲਈ ਉਤਸੁਕ ਹਾਂ। ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੂੰ ਇਹਨਾਂ ਸਮੱਸਿਆਵਾਂ ਨਾਲ ਨਜਿੱਠਣਾ ਹੋਵੇਗਾ। ਦੁਨੀਆ ਵਿਚ ਅਮਰੀਕੀ ਅਗਵਾਈ ਨੂੰ ਬਹਾਲ ਕਰਨਾ ਹੋਵੇਗਾ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਸਾਡੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਇਸ ਕਮੇਟੀ ਵਿਚ ਹੋਰ ਡੈਮੋਕ੍ਰੈਟਿ ਸਾਂਸਦਾਂ ਵਿਚ ਬ੍ਰੈਡ ਸ਼ਰਮਨ, ਡੀਨੀ ਟਿਟਸ, ਐਂਡੀ ਲੇਵਿਨ, ਕ੍ਰਿਸੀ ਹੋਲਹਾ, ਐਂਡੀਕਿਮ, ਗੇਰੀ ਕੋਨੋਲੀ, ਟੇਡ ਲਿਊ, ਐਵੀਗੇਲ ਸਪਾਨਬਰਗਰ ਅਤੇ ਕੇਥੀ ਮੈਨਿੰਗ ਸ਼ਾਮਲ ਹਨ। ਬੇਰਾ ਅਫਰੀਕਾ, ਗਲੋਬਲ ਸਿਹਤ ਅਤੇ ਗਲੋਬਲ ਮਨੁੱਖੀ ਅਧਿਕਾਰ ਮਾਮਲਿਆਂ 'ਤੇ ਸਦਨ ਦੀ ਸਬ ਕਮੇਟੀ ਦੇ ਵੀ ਮੈਂਬਰ ਹਨ।
ਨੋਟ- ਅਮੀ ਬੇਰਾ ਏਸ਼ੀਆ ਪ੍ਰਸ਼ਾਂਤ ਖੇਤਰ 'ਤੇ ਸੰਸਦ ਦੀ ਸਬ ਕਮੇਟੀ ਦੇ ਮੁੜ ਬਣੇ ਪ੍ਰਧਾਨ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।