ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ

Wednesday, Aug 26, 2020 - 11:35 AM (IST)

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ

ਵਾਸ਼ਿੰਗਟਨ- ਭਾਰਤ ਨਾਲ ਦੋਸਤੀ ਦੇ ਦਾਅਵੇ ਕਰਨ ਵਾਲੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਅਮਰੀਕਾ ਨੇ ਇਸ ਦਾ ਕਾਰਨ ਭਾਰਤ ਵਿਚ ਕੋਰੋਨਾ ਸੰਕਟ, ਅਪਰਾਧ ਅਤੇ ਅੱਤਵਾਦ ਨੂੰ ਦੱਸਿਆ। ਇਹ ਹੀ ਨਹੀਂ ਅਮਰੀਕਾ ਨੇ ਭਾਰਤ ਦੀ ਯਾਤਰਾ ਲਈ ਰੇਟਿੰਗ 4 ਨਿਰਧਾਰਤ ਕੀਤੀ ਹੈ,ਜਿਸ ਨੂੰ ਸਭ ਤੋਂ ਖਰਾਬ ਮੰਨਿਆ ਜਾਂਦਾ ਹੈ। ਇਸ ਸ਼੍ਰੇਣੀ ਵਿਚ ਭਾਰਤ ਦੇ ਇਲਾਵਾ ਯੁੱਧਗ੍ਰਸਤ ਸੀਰੀਆ, ਅੱਤਵਾਦ ਦਾ ਕੇਂਦਰ ਪਾਕਿਸਤਾਨ, ਈਰਾਨ, ਇਰਾਕ ਤੇ ਯਮਨ ਸ਼ਾਮਲ ਹਨ। 

ਅਮਰੀਕਾ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਸੰਕਟ ਹੈ। ਇਸ ਦੇ ਇਲਾਵਾ ਦੇਸ਼ ਵਿਚ ਅਪਰਾਧ ਅਤੇ ਅੱਤਵਾਦ ਵਿਚ ਤੇਜ਼ੀ ਆਈ ਹੈ। ਇਸ ਲਈ ਅਮਰੀਕੀ ਨਾਗਰਿਕ ਭਾਰਤ ਦੀ ਯਾਤਰਾ ਨਾ ਕਰਨ। ਅਮਰੀਕਾ ਨੇ ਆਪਣੀ ਐਡਵਾਇਜ਼ਰੀ ਦਾ ਕਾਰਨ ਕੁਝ ਹੋਰ ਕਾਰਨਾਂ ਵਿਚ ਜਨਾਨੀਆਂ ਖਿਲਾਫ ਅਪਰਾਧ ਅਤੇ ਅੱਤਵਾਦ ਨੂੰ ਵੀ ਦੱਸਿਆ ਹੈ। 

ਓਧਰ ਇੰਡੀਅਨ ਟੂਰੀਜ਼ਮ ਐਂਡ ਹਾਸਪਟੈਲਿਟੀ ਸੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਰਕਾਰ ਨੂੰ ਟਰੈਵਲ ਐਡਵਾਇਜ਼ਰੀ ਨੂੰ ਬਦਲਣ ਲਈ ਦਬਾਅ ਪਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਪਹਿਲ ਦੇ ਆਧਾਰ 'ਤੇ ਚੁੱਕੇ ਤਾਂ ਕਿ ਦੇਸ਼ ਬਾਰੇ ਬਣ ਰਹੀ ਨਾਕਾਰਾਤਮਕ ਤਸਵੀਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਅਜੇ ਸੈਲਾਨੀ ਉਦਯੋਗ ਸੰਕਟ ਵਿਚੋਂ ਲੰਘ ਰਿਹਾ ਹੈ। 23 ਅਗਸਤ ਨੂੰ ਜਾਰੀ ਇਸ ਟਰੈਵਲ ਐਡਵਾਇਜ਼ਰੀ ਵਿਚ ਭਾਰਤ ਦੇ ਇਲ਼ਾਵਾ ਪਾਕਿਸਤਾਨ, ਸੀਰੀਆ, ਯਮਨ. ਈਰਾਨ ਅਤੇ ਇਰਾਕ ਵਰਗੇ ਹਿੰਸਾ ਪ੍ਰਭਾਵਿਤ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। 
 


author

Lalita Mam

Content Editor

Related News