ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਪਿਤਾ ਤੇ ਧੀ ਦੀ ਮੌਤ

06/10/2019 1:44:55 PM

ਨਿਊਯਾਰਕ, (ਰਾਜ ਗੋਗਨਾ)— ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੀ ਕੋਲੰਬਸ ਕਾਉਂਟੀ ਵਿਖੇ ਇਕ ਭਾਰਤੀ ਮੂਲ ਦਾ ਪਰਿਵਾਰ ਬੀਤੇ ਦਿਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਪਿਉ-ਧੀ ਦੀ ਮੌਤ ਹੋ ਗਈ। ਪਰਿਵਾਰ 2 ਸਾਲਾ ਧੀ ਦਿਵਿਆ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਕਾਰ 'ਚ ਜਾ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਪਰਿਵਾਰ ਆਪਣੀ ਰਿਹਾਇਸ਼ ਕੈਰੀ ਤੋਂ ਮਿਰਟਲ ਬੀਚ ਉੱਤਰੀ ਕੈਰੋਲੀਨਾ ਨੂੰ ਜਾ ਰਿਹਾ ਸੀ। 

ਮਹਾਰਾਸ਼ਟਰ ਦੇ ਰਹਿਣ ਵਾਲੇ ਮੁਕੇਸ਼ ਦੇਸ਼ਮੁੱਖ, ਉਸ ਦੀ ਪਤਨੀ ਮੋਨਿਕਾ ਦੇਸ਼ਮੁਖ ਜੋ ਕਾਰ ਚਲਾ ਰਹੀ ਸੀ, ਬੀਚ 'ਤੇ ਆਪਣੀ ਬੱਚੀ ਦਾ ਜਨਮ ਦਿਨ ਮਨਾਉਣ ਜਾ ਰਹੇ ਸਨ। ਅਚਾਨਕ ਉਲਟ ਦਿਸ਼ਾ ਤੋਂ ਆ ਰਹੇ ਇਕ ਟੈਂਕਰ ਟਰੱਕ ਨਾਲ ਕਾਰ ਟਕਰਾ ਗਈ ਅਤੇ ਕਾਰ ਨੂੰ ਅੱਗ ਲੱਗ ਗਈ। ਇਹ ਹਾਦਸਾ ਯੂ. ਐਸ. 74 ਅਤੇ ਐਨ. ਸੀ. 410 ਰੂਟ ਕੋਲ ਵਾਪਰਿਆ। 

ਅਧਿਕਾਰੀਆਂ ਨੇ ਦੱਸਿਆ ਕਿ ਮੁਕੇਸ਼ ਅਤੇ ਬੱਚੀ ਦੀ ਮੌਤ ਮੌਕੇ 'ਤੇ ਹੀ ਹੋ ਗਈ ਜਦ ਕਿ ਮੋਨਿਕਾ ਦੇਸ਼ਮੁੱਖ ਅਤੇ ਦੂਜੇ ਵਾਹਨ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜੋ ਸਥਾਨਕ ਹਸਪਤਾਲ 'ਚ ਦਾਖਲ ਹਨ। ਹਾਦਸੇ ਦੌਰਾਨ ਚੀਕਾਂ ਸੁਣ ਕੇ ਕੁਝ ਯਾਤਰੀਆਂ ਨੇ ਮੌਕੇ 'ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਅਤੇ ਬੇਹੋਸ਼ ਹੋਈ ਮੋਨਿਕਾ ਨੂੰ ਕਾਰ 'ਚੋਂ ਬਾਹਰ ਕੱਢਣ ਲਈ ਕੰਮ ਕੀਤਾ। ਮੋਨਿਕਾ ਨੂੰ ਵਿੱਤੀ ਸਹਾਇਤਾ ਦੇਣ ਲਈ ਫੰਡ ਇਕੱਠਾ ਕੀਤਾ ਗਿਆ ਹੈ।


Related News