ਅਮਰੀਕਾ : ਪੈਂਟਾਗਨ ਨੇੜੇ ਇਕ ਟ੍ਰਾਂਜ਼ਿਟ ਸਟੇਸ਼ਨ 'ਤੇ ਹੋਏ ਹਮਲੇ ਦੌਰਾਨ ਹੋਈ ਪੁਲਸ ਅਧਿਕਾਰੀ ਦੀ ਮੌਤ

Wednesday, Aug 04, 2021 - 09:52 PM (IST)

ਅਮਰੀਕਾ : ਪੈਂਟਾਗਨ ਨੇੜੇ ਇਕ ਟ੍ਰਾਂਜ਼ਿਟ ਸਟੇਸ਼ਨ 'ਤੇ ਹੋਏ ਹਮਲੇ ਦੌਰਾਨ ਹੋਈ ਪੁਲਸ ਅਧਿਕਾਰੀ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਰੱਖਿਆ ਏਜੰਸੀ ਪੈਂਟਾਗਨ ਦੇ ਨੇੜਲੇ ਇਕ ਟ੍ਰਾਂਜ਼ਿਟ ਸਟੇਸ਼ਨ 'ਤੇ ਮੰਗਲਵਾਰ ਨੂੰ ਇਕ ਵਿਅਕਤੀ ਦੁਆਰਾ ਛੁਰੇਬਾਜ਼ੀ ਤੇ ਗੋਲੀਬਾਰੀ ਕੀਤੀ ਗਈ। ਇਸ ਵਿਅਕਤੀ ਵੱਲੋਂ ਇਕ ਪੁਲਸ ਅਧਿਕਾਰੀ ਨੂੰ ਮੰਗਲਵਾਰ ਸਵੇਰੇ ਪੈਂਟਾਗਨ ਟ੍ਰਾਂਜ਼ਿਟ ਸੈਂਟਰ 'ਚ ਚਾਕੂ ਮਾਰ ਦਿੱਤਾ ਗਿਆ, ਜਿਸ ਕਰਕੇ ਬਾਅਦ ਵਿਚ ਉਸਦੀ ਮੌਤ ਹੋ ਗਈ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ


ਪੁਲਸ ਵਿਭਾਗ ਅਨੁਸਾਰ ਇਸ ਹਮਲਾਵਰ ਦੀ ਪਛਾਣ ਜਾਰਜੀਆ ਦੇ ਅਸਟਿਨ ਵਿਲੀਅਮ ਲੈਂਜ਼ ਵਜੋਂ ਹੋਈ ਹੈ ਅਤੇ ਇਸ ਹਮਲਾਵਰ ਦੀ ਵੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਸੀ। ਆਰਲਿੰਗਟਨ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲਾਵਰ ਨੇ ਮ੍ਰਿਤਕ ਅਧਿਕਾਰੀ ਦੇ ਸਿਰ 'ਚ ਪਿੱਛੇ ਤੋਂ ਚਾਕੂ ਮਾਰਿਆ ਅਤੇ ਫਿਰ ਅਧਿਕਾਰੀ ਨੂੰ ਨਿਹੱਥਾ ਕਰਕੇ ਅਧਿਕਾਰੀ ਨੂੰ ਆਪਣੀ ਬੰਦੂਕ ਨਾਲ ਗੋਲੀ ਮਾਰਨ ਲਈ ਅੱਗੇ ਵਧਿਆ। ਇਸ ਦੌਰਾਨ ਹਮਲਾਵਰ ਦੀ ਵੀ ਗੋਲੀ ਲੱਗਣ ਨਾਲ ਮੌਤ ਹੋਈ ਮੰਨੀ ਜਾ ਰਹੀ ਹੈ ਪਰ ਇਹ ਅਸਪਸ਼ਟ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ ਜਾਂ ਪੁਲਸ ਦੁਆਰਾ ਮਾਰ ਦਿੱਤਾ ਗਿਆ। ਇਹਨਾਂ ਦੇ ਇਲਾਵਾ ਘੱਟੋ ਘੱਟ ਇੱਕ ਹੋਰ ਰਾਹਗੀਰ ਵੀ ਜ਼ਖਮੀ ਹੋਇਆ ਹੈ। ਐੱਫ. ਬੀ. ਆਈ ਦੁਆਰਾ ਇਸ ਹਮਲੇ ਦੀ ਜਾਂਚ ਦੀ ਅਗਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਪਹਿਲੀ ਰਿਪੋਰਟ ਸਵੇਰੇ 11 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਸਾਹਮਣੇ ਆਈ ਅਤੇ ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਪੈਂਟਾਗਨ ਨੂੰ ਇਸ ਟ੍ਰਾਂਜ਼ਿਟ ਸੈਂਟਰ ਵਿਖੇ ਵਾਪਰੀ ਘਟਨਾ ਕਾਰਨ ਬੰਦ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News