ਸਕੂਲੀ ਵਿਦਿਆਰਥਣਾਂ ਨੇ ਰਚੀ ਸਹਿਪਾਠੀਆਂ ਦੀ ਹੱਤਿਆ ਦੀ ਭਿਆਨਕ ਸਾਜਿਸ਼
Thursday, Oct 25, 2018 - 12:00 PM (IST)
 
            
            ਬਾਰਟੋ— ਅਮਰੀਕਾ ਦੇ ਫਲੋਰੀਡਾ ਸੂਬੇ ਦੇ ਬਾਰਟੋ ਇਲਾਕੇ ਵਿਚ ਦੋ ਸਕੂਲੀ ਵਿਦਿਆਰਥਣਾਂ ਨੇ ਸਹਿਪਾਠੀਆਂ ਦੀ ਹੱਤਿਆ ਕਰਨ ਅਤੇ ਉਨ੍ਹਾਂ ਦਾ ਖੂਨ ਪੀਣ ਦੀ ਯੋਜਨਾ ਬਣਾਈ। ਇਸ ਲਈ ਉਹ ਸਕੂਲ ਵਿਚ ਚਾਕੂ ਵੀ ਲੈ ਕੇ ਗਈਆਂ। ਇਸ ਤੋਂ ਪਹਿਲਾਂ ਕਿ ਇਹ ਲੜਕੀਆਂ ਅਜਿਹਾ ਕਰ ਪਾਉਂਦੀਆਂ, ਪੁਲਸ ਨੇ ਤੁਰੰਤ ਕਾਰਵਾਈ ਕਰਕੇ ਮਾਸੂਮਾਂ ਨੂੰ ਬਚਾ ਲਿਆ। ਪੁਲਸ ਨੇ ਦੱਸਿਆ ਕਿ 11 ਸਾਲ ਅਤੇ 12 ਸਾਲ ਦੀਆਂ ਦੋ ਲੜਕੀਆਂ ਮੰਗਲਵਾਰ ਨੂੰ ਚਾਕੂ ਲੈ ਕੇ ਸਕੂਲ ਪਹੁੰਚੀਆਂ ਸਨ। ਉਨ੍ਹਾਂ ਦੀ ਯੋਜਨਾ ਬਾਥਰੂਮ ਵਿਚ ਲੁੱਕ ਕੇ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸੀ। ਵਿਦਿਆਰਥਾਂ ਨੇ ਇਸ ਤੋਂ ਬਾਅਦ ਆਤਮਹੱਤਿਆ ਕਰਨ ਦੀ ਵੀ ਯੋਜਨਾ ਬਣਾਈ ਸੀ। ਉਨ੍ਹਾਂ ਦੀ ਯੋਜਨਾ ਉਸ ਸਮੇਂ ਅਸਫਲ ਹੋ ਗਈ ਜਦੋਂ ਸਕੂਲ ਪ੍ਰਸ਼ਾਸਨ ਨੇ ਲੜਕੀਆਂ ਦੇ ਕਲਾਸ ਵਿਚ ਨਾ ਪੁੱਜਣ 'ਤੇ ਉਨ੍ਹਾਂ ਨੂੰ ਲੱਭਿਆ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            