ਅਮਰੀਕਾ : 'ਸਪੈਲਿੰਗ ਬੀ' ਮੁਕਾਬਲੇ ਦੇ ਫਾਈਨਲ 'ਚ 11 ਵਿੱਚੋਂ 9 ਬੱਚੇ ਭਾਰਤੀ ਮੂਲ ਦੇ, ਵਧਾ ਰਹੇ ਨੇ ਦੇਸ਼ ਦਾ ਮਾਣ
Tuesday, Jun 29, 2021 - 10:19 AM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਅਸਲ ਵਿਚ ਹਰੇਕ ਸਾਲ ਇੱਥੇ ਆਯੋਜਿਤ ਹੋਣ ਵਾਲੇ ਸਪੈਲਿੰਗ ਬੀ ਮੁਕਾਬਲੇ ਦੇ 11 ਫਾਈਨਲਿਸਟਾਂ ਵਿਚੋਂ 9 ਭਾਰਤੀ ਮੂਲ ਦੇ ਹਨ। 8 ਜੁਲਾਈ ਨੂੰ ਮੁਕਾਬਲੇ ਦੇ ਫਾਈਨਲ ਵਿਚ ਚੈਂਪੀਅਨ ਟਾਈਟਲ ਲਈ ਇਹ ਸਾਰੇ ਮੁਕਾਬਲੇਬਾਜ਼ ਭਾਗ ਲੈਣਗੇ।
ਪੜ੍ਹੋ ਇਹ ਅਹਿਮ ਖਬਰ- ਕੁਈਨਜ਼ਲੈਂਡ 'ਚ ਤਿੰਨ ਦਿਨ ਦੀ ਹੋਵੇਗੀ ਤਾਲਾਬੰਦੀ : ਐਨਾਸਟੇਸ਼ੀਆ ਪਲਾਸਕਜ਼ੁਕ
2018 ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਮੁਕਾਬਲੇ ਦਾ ਜੇਤੂ ਭਾਰਤੀ ਅਮਰੀਕੀ ਕਾਰਤਿਕ ਨੇਮਾਨੀ ਸੀ। ਇਸ ਮੁਕਾਬਲੇ ਨੂੰ ਇਤਿਹਾਸ ਵਿਚ ਸਭ ਤੋਂ ਮੁਸ਼ਕਲ ਮੁਕਾਬਲਾ ਮੰਨਿਆ ਗਿਆ ਹੈ। ਕਰੀਬ 20 ਸਾਲਾਂ ਤੋਂ ਸਪੈਲਿੰਗ ਬੀ ਮੁਕਾਬਲੇ ਵਿਚ ਭਾਰਤੀ ਅਮਰੀਕੀਆਂ ਦਾ ਦਬਦਬਾ ਰਿਹਾ ਹੈ। ਜਦਕਿ ਅਮਰੀਕੀ ਆਬਾਦੀ ਦਾ ਸਿਰਫ ਇਕ ਫੀਸਦ ਹੀ ਭਾਰਤੀ ਅਮਰੀਕੀ ਭਾਈਚਾਰਾ ਹੈ।
2020 ਵਿਚ ਇਹ ਮੁਕਾਬਲਾ ਕੋਰੋਨਾ ਮਹਾਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਸੀ ਪਰ 2019 ਵਿਚ 8 ਚੈਂਪੀਅਨ ਸਨ ਜਿਹਨਾਂ ਵਿਚੋਂ 7 ਭਾਰਤੀ ਅਮਰੀਕੀ ਸਨ। 1999 ਤੋਂ ਲੈ ਕੇ ਹੁਣ ਤੱਕ 26 ਭਾਰਤੀ ਅਮਰੀਕੀ ਚੈਂਪੀਅਨਾਂ ਨੇ ਇਸ ਮੁਕਾਬਲੇ ਵਿਚ ਦੇਸ਼ ਦਾ ਨਾਮ ਉੱਚਾ ਕੀਤਾ ਹੈ।
ਨੋਟ- ਭਾਰਤੀ ਮੂਲ ਦੇ 9 ਬੱਚੇ ਪਹੁੰਚੇ 'ਸਪੈਲਿੰਗ ਬੀ' ਮੁਕਾਬਲੇ ਦੇ ਫਾਈਨਲ 'ਚ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।