ਹੈਰਾਨੀਜਨਕ! 51 ਸਾਲਾ ਬੀਬੀ ਨੇ ਆਪਣੀ ਧੀ ਦੇ ਬੱਚੇ ਨੂੰ ਦਿਤਾ ਜਨਮ

11/16/2020 6:04:34 PM

ਵਾਸ਼ਿੰਗਟਨ (ਬਿਊਰੋ): ਤਕਨੀਕ ਦੀ ਮਦਦ ਨਾਲ ਦੁਨੀਆ ਵਿਚ ਕਈ ਲੋਕਾਂ ਦੀਆਂ ਮੁਸ਼ਕਲਾਂ ਆਸਾਨ ਹੋਈਆਂ ਹਨ। ਅਮਰੀਕਾ ਦੇ ਸ਼ਿਕਾਗੋ ਵਿਚ ਰਹਿਣ ਵਾਲੀ ਜੂਲੀ ਨੇ ਆਪਣੀ ਦੋਹਤੀ ਨੂੰ ਸਰੋਗੇਸੀ ਤਕਨੀਕ ਦੀ ਮਦਦ ਨਾਲ ਜਨਮ ਦਿੱਤਾ ਹੈ।ਅਸਲ ਵਿਚ ਜੂਲੀ ਦੀ ਬੇਟੀ ਬ੍ਰਿਏਨਾ ਨੂੰ ਗਰਭਧਾਰਨ ਕਰਨ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਜਿਹੇ ਵਿਚ ਆਧੁਨਿਕ ਤਕਨੀਕ ਦੀ ਮਦਦ ਨਾਲ 51 ਸਾਲਾ ਸਿਹਤਮੰਦ ਜੂਲੀ ਨੇ ਆਪਣੀ ਹੀ ਦੋਹਤੀ ਨੂੰ ਜਨਮ ਦੇਣ ਵਿਚ ਸਫਲਤਾ ਹਾਸਲ ਕੀਤੀ ਹੈ।

PunjabKesari

29 ਸਾਲਾ ਬ੍ਰਿਏਨਾ ਲਾਕਵੁੱਡ ਨੇ ਮਾਂ ਬਣਨ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ। ਚਾਰ ਸਾਲਾਂ ਵਿਚ ਉਹ ਦੋ ਵਾਰ ਗਰਭਵਤੀ ਹੋਈ। ਭਾਵੇਂਕਿ ਦੋਵੇਂ ਵਾਰੀ ਉਹ ਆਪਣੇ ਬੱਚੇ ਨੂੰ ਬਚਾ ਨਹੀਂ ਪਾਈ। ਇਸ ਦੇ ਬਾਅਦ ਬ੍ਰਿਏਨਾ ਨੂੰ ਸਰਜਰੀ ਕਰਾਉਣੀ ਪਈ ਅਤੇ ਉਸ ਦੀ ਸਿਹਤ ਅਜਿਹੀ ਹੋ ਗਈ ਕਿ ਉਸ ਲਈ ਗਰਭਧਾਰਨ ਕਰਨਾ ਕਾਫੀ ਮੁਸ਼ਕਲ ਪ੍ਰਕਿਰਿਆ ਬਣ ਗਈ।ਇਹਨਾਂ ਚਾਰ ਸਾਲਾਂ ਵਿਚ ਬ੍ਰਿਏਨਾ ਨੇ ਆਈ.ਵੀ.ਐੱਫ. ਤਕਨੀਕ ਦਾ ਵੀ ਸਹਾਰਾ ਲਿਆ ਪਰ ਇਸ ਦੇ ਬਾਵਜੂਦ ਉਸ ਨੂੰ ਕਿਸੇ ਤਰ੍ਹਾਂ ਦਾ ਫਾਇਦਾ ਨਹੀਂ ਹੋਇਆ। 

PunjabKesari

ਬ੍ਰਿਏਨਾ ਕਾਫੀ ਨਿਰਾਸ਼ ਹੋ ਚੁੱਕੀ ਸੀ ਅਤੇ ਹੁਣ ਉਸ ਨੂੰ ਲੱਗਦਾ ਸੀ ਕਿ ਉਹ ਕਦੇ ਆਪਣੇ ਪਰਿਵਾਰ ਪੂਰਾ ਨਹੀ ਕਰ ਪਾਵੇਗੀ। ਭਾਵੇਂਕਿ ਬ੍ਰਿਏਨਾ ਦੇ ਡਾਕਟਰ ਨੇ ਉਹਨਾਂ ਨੂੰ ਸਰੋਗੇਸੀ ਦੀ ਸਲਾਹ ਦਿੱਤੀ, ਜਿਸ ਦੇ ਬਾਅਦ ਬ੍ਰਿਏਨਾ ਦੀ ਮਾਂ ਨੇ ਹੀ ਸਰੇਗੋਟ ਬਣਨ ਦਾ ਸੁਝਾਅ ਦਿੱਤਾ। ਬ੍ਰਿਏਨਾ ਆਪਣੇ ਅਤੇ ਆਪਣੇ ਪਰਿਵਾਰ ਨਾਲ ਜੁੜੇ ਅਪਡੇਟਸ ਆਈ.ਵੀ.ਐੱਫ. ਸਰੋਗੇਸੀ ਡਾਇਰੀ ਨਾਮ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕਰਦੀ ਹੈ। ਇਸ ਪੇਜ 'ਤੇ ਲੱਗਭਗ ਡੇਢ ਲੱਖ ਫਾਲੋਅਰਜ਼ ਹਨ। ਬ੍ਰਿਏਨਾ ਅਕਸਰ ਆਪਣੀ ਗਰਭਵਤੀ ਮਾਂ ਦੇ ਨਾਲ ਇਸ ਪਲੇਟਫਾਰਮ 'ਤੇ ਤਸਵੀਰ ਸ਼ੇਅਰ ਕਰਦੀ ਹੈ। 

 

 
 
 
 
 
 
 
 
 
 
 
 
 
 
 
 

A post shared by Breanna Lockwood (@ivf.surrogacy.diary)

ਬ੍ਰਿਏਨਾ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਦੱਸਿਆ ਸੀ ਕਿ ਉਹਨਾਂ ਦੀ ਬੇਟੀ ਪੈਦਾ ਹੋ ਚੁੱਕੀ ਹੈ ਅਤੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ। ਬ੍ਰਿਏਨਾ ਨੇ ਦੱਸਿਆ ਕਿ ਉਸ ਦੀ ਮਾਂ ਇਕ ਰੌਕਸਟਾਰ ਹੈ। ਉਹਨਾਂ ਨੇ ਜਿਹੜੇ ਤਰੀਕੇ ਨਾਲ ਉਸ ਦੀ ਮਦਦ ਕੀਤੀ ਹੈ ਉਹ ਖੁਦ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਕਿ ਉਸ ਨੂੰ ਅਜਿਹੀ ਮਾਂ ਮਿਲੀ। ਉੱਥੇ ਜੂਲੀ ਦਾ ਕਹਿਣਾ ਹੈ ਕਿ ਉਹ ਇਸ ਦੌਰਾਨ ਕਾਫੀ ਸਿਹਤਮੰਦ ਰਹੀ। ਉਹ ਖੁਦ ਆਪਣੀ ਬੇਟੀ ਦੀ ਮਦਦ ਕਰਨਾ ਚਾਹੁੰਦੀ ਸੀ। ਜੂਲੀ ਨੇ ਇਹ ਵੀ ਕਿਹਾ ਕਿ ਲੱਗਭਗ ਤਿੰਨ ਦਹਾਕੇ ਪਹਿਲਾਂ ਉਹ ਗਰਭਵਤੀ ਰਹਿ ਚੁੱਕੀ ਹੈ ਅਤੇ ਉਹਨਾਂ ਦੀ ਪ੍ਰੈਗਨੈਂਸੀ ਕਾਫੀ ਆਰਾਮਦਾਇਕ ਢੰਗ ਨਾਲ ਪੂਰੀ ਹੋਈ।

PunjabKesari

ਪੜ੍ਹੋ ਇਹ ਅਹਿਮ ਖਬਰ- ਸਿਹਤ ਮਾਹਰਾਂ ਦੀ ਸਕੌਟ ਮੌਰੀਸਨ ਨੂੰ ਅਪੀਲ, ਜਲਵਾਯੂ ਤਬਦੀਲੀ 'ਤੇ ਕਰਨ ਕਾਰਵਾਈ

ਜਾਣੋ ਸਰੋਗੇਸੀ ਪ੍ਰਕਿਰਿਆ ਦੇ ਬਾਰੇ ਵਿਚ
ਸਰੋਗੇਸੀ ਇਕ ਅਜਿਹਾ ਇਕਰਾਰਨਾਮਾ ਹੈ ਜੋ ਇਕ ਬੇਔਲਾਦ ਜੋੜੇ ਅਤੇ ਇਕ ਸਿਹਤਮੰਦ ਬੀਬੀ ਦੇ ਵਿਚ ਹੁੰਦਾ ਹੈ। ਸਰੋਗੇਸੀ ਦਾ ਮਤਲਬ ਹੈ ਕਿ ਬੱਚੇ ਦੇ ਜਨਮ ਤੱਕ ਇਕ ਬੀਬੀ ਦੀ ਕਿਰਾਈ ਦੀ ਕੁੱਖ। ਇਕ ਬੀਬੀ ਕਿਸੇ ਹੋਰ ਜੋੜੇ ਦੇ ਬੱਚੇ ਨੂੰ ਆਪਣੀ ਕੁੱਖ ਵਿਚ ਜਨਮ ਦੇਣ ਦੇ ਲਈ ਤਿਆਰ ਕਰਦੀ ਹੈ। ਉਸ ਬੀਬੀ ਨੂੰ ਸਰੋਗੇਟ ਮਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।


Vandana

Content Editor

Related News