ਨਿਊਯਾਰਕ ਨੂੰ ਮੁੜ ਖੋਲ੍ਹਣ ਦੀ ਰਣਨੀਤੀ ''ਚ 3 ਭਾਰਤੀ-ਅਮਰੀਕੀ ਸਲਾਹਕਾਰ ਬੋਰਡ ''ਚ ਸ਼ਾਮਲ

04/29/2020 6:01:52 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ 3 ਭਾਰਤੀ-ਅਮਰੀਕੀਆਂ ਨੂੰ ਨਿਊਯਾਰਕ ਵਿਚ ਲਾਕਡਾਊਨ ਖੋਲ੍ਹਣ ਅਤੇ ਵਪਾਰ ਵਿਚ ਮਦਦ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ। ਮਾਸਟਰਕਾਰਡ ਦੇ ਸੀ.ਈ.ਓ. ਅਜੈ ਬੰਗਾ ਸਮੇਤ ਤਿੰਨ ਉੱਘੇ ਭਾਰਤੀ-ਅਮਰੀਕੀਆਂ ਨੂੰ ਨਿਊਯਾਰਕ ਦੇ ਗਵਰਨਰ ਐਂਡਰਿਊ ਕਿਯੁਮੋ ਵੱਲੋਂ ਗਠਿਤ ਇਕ ਸਲਾਹਕਾਰ ਬੋਰਡ ਦੇ ਮੈਂਬਰਾਂ ਵਿਚ ਨਾਮਜ਼ਦ ਕੀਤਾ ਗਿਆ ਹੈ। ਇਹ ਤਿੰਨੇ ਨਿਊਯਾਰਕ ਵਿਚ ਸੰਸਥਾਵਾਂ ਅਤੇ ਵਪਾਰ ਨੂੰ ਦੁਬਾਰਾ ਸ਼ੁਰੂ ਕਰਨ ਵਿਚ ਮਦਦ ਕਰਨਗੇ। 

ਨਿਊਯਾਰਕ ਫੌਰਵਰਡ ਰੀ-ਓਪਨਿੰਗ ਐਡਵਾਇਜ਼ਰੀ ਬੋਰਡ ਦੀ ਪ੍ਰਧਾਨਗੀ ਰਾਜਪਾਲ ਦੇ ਸਾਬਕਾ ਸਕੱਤਰ ਸਟੀਵ ਕੋਹੇਨ ਅਤੇ ਬਿਲ ਮੁਲਰੋ ਵੱਲੋਂ ਕੀਤੀ ਜਾਵੇਗੀ ਅਤੇ ਇਸ ਵਿਚ ਰਾਜ ਭਰ ਦੇ ਉਦਯੋਗਾਂ ਦੇ 100 ਤੋਂ ਵਧੇਰੇ ਵਪਾਰਕ, ਭਾਈਚਾਰੇ ਅਤੇ ਨਾਗਰਿਕ ਨੇਤਾ ਸ਼ਾਮਲ ਹੋਣਗੇ। ਬੰਗਾ ਦੇ ਇਲਾਵਾ ਸਲਾਹਕਾਰ ਫਰਮ ਟੰਡਨ ਕੈਪੀਟਲ ਐਸੋਸੀਏਟ ਦੀ ਪ੍ਰਧਾਨ ਚੰਦਰਿਕਾ ਟੰਡਨ ਅਤੇ ਹੋਟਲ ਐਸੋਸੀਏਸ਼ਨ ਆਫ ਨਿਊਯਾਰਕ ਸਿਟੀ ਦੇ ਪ੍ਰਧਾਨ ਅਤੇ ਸੀ.ਈ.ਓ. ਅਜੈ ਦੰਡਪਾਣੀ ਵੀ ਸਲਾਹਕਾਰ ਬੋਰਡ ਦਾ ਹਿੱਸਾ ਹਨ। ਕਿਯੂਮੋ ਨੇਕਿਹਾ,''ਅਸੀਂ ਨਿਊਯਾਰਕ ਨੂੰ ਦੁਬਾਰਾ ਖੋਲ੍ਹਣ ਲਈ ਇਕ ਲੜੀਬੱਧ ਯੋਜਨਾ ਦੇ ਨਾਲ ਆਏ ਹਾਂ।''

ਉਹਨਾਂ ਨੇ ਕਿਹਾ,''ਸਾਨੂੰ ਇਸ ਬਾਰੇ ਵਿਚ ਸਮਝਦਾਰ ਹੋਣਾ ਚਾਹੀਦਾ ਹੈ ਕਿ ਸਿਰਫ ਸਾਡੀਆਂ ਭਾਵਨਾਵਾਂ ਨਿਊਯਾਰਕ ਨੂੰ ਦੁਬਾਰਾ ਖੋਲ੍ਹਣ ਦੀ ਪ੍ਰਕਿਰਿਆ ਨੂੰ ਅੱਗੇ ਨਹੀਂ ਵਧਾ ਸਕਦੀਆਂ। ਅਸੀਂ ਸਹੀ ਡਾਟਾ ਅੰਕਾਂ ਦੇ ਨਾਲ ਆਏ ਹਾਂ।'' ਉਹਨਾਂ ਨੇ ਕਿਹਾ ਕਿ ਬੋਰਡ ਰਾਜ ਨੂੰ ਦੁਬਾਰਾ ਖੋਲ੍ਹਣ ਦੀ ਪ੍ਰਕਿਰਿਆ ਵਿਚ ਮਾਰਗ ਦਰਸ਼ਨ ਕਰਨ ਵਿਚ ਮਦਦ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਕਾਰੋਬਾਰ ਜਨਤਕ ਸਿਹਤ ਨੂੰ ਬਣਾਈ ਰੱਖਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ 71,000 ਅਮਰੀਕੀਆਂ ਨੂੰ ਪਹੁੰਚਾਇਆ ਦੇਸ਼, ਭਾਰਤ-ਪਾਕਿ ਨਾਗਰਿਕਾਂ ਨੇ ਵੀ ਕੀਤੀ ਮੰਗ

ਬੰਗਾ 10 ਸਾਲ ਤੋਂ ਮਾਸਟਰਕਾਰਡ ਦੇ ਸੀ.ਈ.ਓ. ਹਨ। ਫਰਵਰੀ ਵਿਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਅਹੁਦਾ ਛੱਡ ਦੇਣਗੇ ਅਤੇ 1 ਜਨਵਰੀ 2021 ਤੋਂ ਨਿਦੇਸ਼ਕ ਮੰਡਲ ਦੇ ਕਾਰਜਕਾਰੀ ਪ੍ਰਧਾਨ ਦੇ ਰੂਪ ਵਿਚ ਅਹੁਦਾ ਸੰਭਾਲਣਗੇ। ਨਿਊਯਾਰਕ ਕੋਰੋਨਾਵਾਇਰਸ ਮਹਾਮਾਰੀ ਦਾ ਕੇਂਦਰ ਰਿਹਾ ਹੈ ਅਤੇ ਅਮਰੀਕਾ ਵਿਚ ਕੁੱਲ 1,035,765 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਯੂਮੋ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਰਾਜ ਵਿਚ ਹਸਪਤਾਲਾਂ ਅਤੇ incubations ਦੀ ਗਿਣਤੀ ਵਿਚ ਲਗਾਤਾਰ ਕਮੀ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਹਸਪਤਾਲਾਂ ਦੀ ਗਿਣਤੀ 900 ਹੈ। ਇਹ ਇਕ ਮਹੀਨੇ ਵਿਚ ਪਹਿਲੀ ਵਾਰ 1000 ਤੋਂ ਹੇਠਾਂ ਆਈ ਹੈ।


Vandana

Content Editor

Related News