USA: ਚੋਣਾਂ 'ਚ 3 ਦਰਜਨ ਭਾਰਤੀ ਅਜਮਾ ਰਹੇ ਕਿਸਮਤ

Tuesday, Nov 05, 2024 - 10:12 AM (IST)

USA: ਚੋਣਾਂ 'ਚ 3 ਦਰਜਨ ਭਾਰਤੀ ਅਜਮਾ ਰਹੇ ਕਿਸਮਤ

ਵਾਸ਼ਿੰਗਟਨ- ਅਮਰੀਕਾ ਵਿਚ ਅੱਜ ਭਾਵ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਅਤੇ ਰਿਪਬਲਕਿਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਸਖ਼ਤ ਮੁਕਾਬਲਾ ਹੈ।ਇਸ ਤੋਂ ਇਲਾਵਾ ਅਮਰੀਕਾ ਦੇ ਸਭ ਤੋਂ ਖੁਸ਼ਹਾਲ ਅਤੇ ਪੜ੍ਹੇ-ਲਿਖੇ ਭਾਈਚਾਰਿਆਂ ਵਿਚ ਭਾਰਤੀ ਸਿਖਰ 'ਤੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤੀ ਮੂਲ ਦੇ ਲੋਕ ਹੁਣ ਅਮਰੀਕੀ ਰਾਜਨੀਤੀ ਵਿੱਚ ਵੀ ਆਪਣੀ ਪਛਾਣ ਬਣਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਚੋਣ ਰਾਜਨੀਤੀ ਦਾ ਹਿੱਸਾ ਬਣ ਰਹੇ ਹਨ। ਅਮਰੀਕਾ ਵਿਚ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਾਲ-ਨਾਲ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵੀ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਤਿੰਨ ਦਰਜਨ ਤੋਂ ਵੱਧ ਭਾਰਤੀ ਮੂਲ ਦੇ ਉਮੀਦਵਾਰ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।


ਭਾਰਤੀ ਮੂਲ ਦੇ ਜ਼ਿਆਦਾਤਰ ਲੋਕ ਕੈਲੀਫੋਰਨੀਆ ਤੋਂ ਰਾਜਨੀਤੀ ਵਿੱਚ 

ਅਮਰੀਕਾ ਦੀ ਰਾਜਨੀਤੀ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਰੁਝਾਨ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਹੈ ਕਿ 'ਜੇਕਰ ਤੁਸੀਂ ਡਿਨਰ ਟੇਬਲ 'ਤੇ ਨਹੀਂ ਬੈਠੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਮੇਨੂ ਦਾ ਹਿੱਸਾ ਹੋ।' ਕੈਲੀਫੋਰਨੀਆ ਵਿੱਚ ਲੋਕਲ ਬਾਡੀ ਚੋਣਾਂ ਹੋ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਭਾਰਤੀ ਮੂਲ ਦੇ ਲੋਕ ਭਾਗ ਲੈ ਰਹੇ ਹਨ। ਭਾਰਤੀ ਮੂਲ ਦੇ ਰੋ ਖੰਨਾ ਅਤੇ ਐਮੀ ਬੇਰਾ ਕੈਲੀਫੋਰਨੀਆ ਤੋਂ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਵੀ ਕੈਲੀਫੋਰਨੀਆ ਨਾਲ ਸਬੰਧਤ ਹੈ।

ਨਾਲ ਹੀ ਅਦਲਾ ਚਿਸ਼ਤੀ ਜ਼ਿਲ੍ਹਾ 11 ਲਈ ਕਾਉਂਟੀ ਸੁਪਰਵਾਈਜ਼ਰ ਲਈ ਚੋਣ ਲੜ ਰਹੀ ਹੈ। ਸਿਟੀ ਕਾਲਜ ਬੋਰਡ ਸੈਨ ਫਰਾਂਸਿਸਕੋ ਲਈ ਆਲੀਆ ਚਿਸ਼ਤੀ, ਸਟੇਟ ਅਸੈਂਬਲੀ ਲਈ ਦਰਸ਼ਨਾ ਪਟੇਲ, ਸੈਨ ਮਾਟੇਓ ਸਿਟੀ ਕੌਂਸਲ ਲਈ ਨਿਕੋਲ ਫਰਨਾਂਡੀਜ਼, ਲਾਸ ਏਂਜਲਸ ਸਿਟੀ ਕੌਂਸਲ ਲਈ ਨਿਤਿਆ ਰਮਨ, ਫੋਸਟਰ ਸਿਟੀ ਕੌਂਸਲ ਲਈ ਰਿਚਾ ਅਵਸਥੀ ਅਤੇ ਐਮਰੀਵਿਲੇ ਸਿਟੀ ਕੌਂਸਲ ਲਈ ਸੁਖਦੀਪ ਕੌਰ ਚੋਣ ਲੜ ਰਹੇ ਹਨ। ਸਿਲੀਕਾਨ ਵੈਲੀ 'ਚ ਭਾਰਤੀ ਇੰਜੀਨੀਅਰਾਂ ਦਾ ਕਾਫੀ ਦਬਦਬਾ ਹੈ, ਹੁਣ ਭਾਰਤੀ ਇੱਥੇ ਵੀ ਰਾਜਨੀਤੀ 'ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤੀ ਮੂਲ ਦੀ ਤਾਰਾ ਸ਼੍ਰੀਕ੍ਰਿਸ਼ਨਨ ਸਿਲੀਕਾਨ ਵੈਲੀ ਦੇ ਜ਼ਿਲ੍ਹਾ 26 ਤੋਂ ਕੈਲੀਫੋਰਨੀਆ ਸਟੇਟ ਅਸੈਂਬਲੀ ਲਈ ਚੋਣ ਲੜ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਚੋਣ ਜੇਤੂ ਨੂੰ ਪਛਾਨਣ ਦੀ ਸਮਰੱਥਾ ਰਖਦੇ ਹਨ Monkeys!


ਇਨ੍ਹਾਂ ਰਾਜਾਂ ਵਿੱਚ ਵੀ ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ 

ਡਾ: ਅਜੈ ਰਮਨ ਮਿਸ਼ੀਗਨ ਡਿਸਟ੍ਰਿਕਟ 14 ਲਈ ਓਕਲੈਂਡ ਕਾਉਂਟੀ ਕਮਿਸ਼ਨਰ ਲਈ ਚੋਣ ਲੜ ਰਹੇ ਹਨ, ਜਦੋਂ ਕਿ ਅਨਿਲ ਕੁਮਾਰ ਅਤੇ ਰੰਜੀਵ ਪੁਰੀ ਮਿਸ਼ੀਗਨ ਸਟੇਟ ਹਾਊਸ ਲਈ ਚੋਣ ਲੜ ਰਹੇ ਹਨ। ਪ੍ਰਿਆ ਸੁੰਦਰੇਸਨ ਐਰੀਜ਼ੋਨਾ ਵਿੱਚ ਸਟੇਟ ਸੈਨੇਟ ਲਈ, ਰਵੀ ਸ਼ਾਹ ਸਕੂਲ ਬੋਰਡ ਲਈ, ਆਨੰਦ ਪਟਕੇ, ਅੰਨਾ ਥਾਮਸ ਅਤੇ ਅਰਵਿੰਦ ਵੈਂਕਟ ਪੈਨਸਿਲਵੇਨੀਆ ਵਿੱਚ ਸਟੇਟ ਹਾਊਸ ਲਈ ਚੋਣ ਲੜ ਰਹੇ ਹਨ। ਨਿਕਿਲ ਸਾਵਲ ਸਟੇਟ ਸੈਨੇਟ ਲਈ ਉਮੀਦਵਾਰ ਹਨ। ਇਲੀਨੋਇਸ ਤੋਂ ਭਾਰਤੀ ਮੂਲ ਦੀ ਅਨੁਸ਼ਾ ਥੋਟਾਕੁਰਾ ਸਕੂਲ ਬੋਰਡ ਲਈ ਅਤੇ ਨਬੀਲ ਸਈਦ ਸਟੇਟ ਹਾਊਸ ਲਈ ਚੋਣ ਲੜ ਰਹੀ ਹੈ।
ਅਸ਼ਵਿਨ ਰਾਮਾਸਵਾਮੀ ਜਾਰਜੀਆ ਸਟੇਟ ਸੈਨੇਟ ਲਈ ਚੋਣ ਲੜ ਰਹੇ ਹਨ ਅਤੇ ਜੇਕਰ ਚੁਣੇ ਗਏ ਤਾਂ ਉਹ ਸਭ ਤੋਂ ਘੱਟ ਉਮਰ ਦੇ ਸੈਨੇਟਰ ਹੋਣਗੇ। ਓਹੀਓ ਵਿੱਚ, ਚੈਂਟਲ ਰਘੂ ਕਾਉਂਟੀ ਕਮਿਸ਼ਨਰ ਦੇ ਅਹੁਦੇ ਲਈ ਅਤੇ ਪਵਨ ਪਾਰਿਖ ਕਾਉਂਟੀ ਕਲਰਕ ਆਫ ਕੋਰਟਸ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਵਰਜੀਨੀਆ ਵਿੱਚ, ਡੈਨੀ ਅਵੁਲਾ ਰਿਚਮੰਡ ਦੇ ਮੇਅਰ ਲਈ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਨਿਊਯਾਰਕ ਵਿੱਚ ਜੇਰੇਮੀ ਕੂਨੀ ਅਤੇ ਮਨੀਤਾ ਸੰਘਵੀ ਸਟੇਟ ਸੈਨੇਟ ਲਈ, ਜ਼ੋਹਰਨ ਮਮਦਾਨੀ ਸਟੇਟ ਅਸੈਂਬਲੀ ਲਈ ਚੋਣ ਲੜ ਰਹੇ ਹਨ। ਭਾਰਤੀ ਮੂਲ ਦੀ ਆਸ਼ਿਕਾ ਗਾਂਗੁਲੀ, ਨਬੀਲ ਸ਼ਾਈਕ, ਰਮੇਸ਼ ਪ੍ਰੇਮਕੁਮਾਰ, ਰਵੀ ਸੰਦਿਲ, ਸਲਮਾਨ ਭੋਜਾਨੀ, ਸ਼ੇਖਰ ਸਿਨਹਾ, ਸ਼ੇਰਿਨ ਥਾਮਸ, ਸੁਲੇਮਾਨ ਲਾਲਾਨੀ ਟੈਕਸਾਸ ਰਾਜ ਵਿੱਚ ਸਿਟੀ ਕੌਂਸਲ, ਸਟੇਟ ਹਾਊਸ ਅਤੇ ਜੱਜ ਦੇ ਅਹੁਦਿਆਂ ਲਈ ਚੋਣ ਲੜ ਰਹੇ ਹਨ। ਮੇਨਕਾ ਢੀਂਗਰਾ ਵਾਸ਼ਿੰਗਟਨ ਸਟੇਟ ਦੇ ਅਟਾਰਨੀ ਜਨਰਲ ਦੇ ਅਹੁਦੇ ਲਈ ਚੋਣ ਦੌੜ ਵਿੱਚ ਹਨ ਅਤੇ ਮੋਨਾ ਦਾਸ ਪਬਲਿਕ ਲੈਂਡਜ਼ ਦੇ ਕਮਿਸ਼ਨਰ ਦੇ ਅਹੁਦੇ ਲਈ ਚੋਣ ਦੌੜ ਵਿੱਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News