ਅਮਰੀਕਾ : ਲਾਪਤਾ ਹੋਏ 5 ਸਾਲਾ ਬੱਚੇ ਦੀ ਲਾਸ਼ ਜੰਗਲ ''ਚ ਦੱਬੀ ਹੋਈ ਮਿਲੀ
Sunday, Oct 24, 2021 - 09:46 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਨਿਊ ਹੈਂਪਸ਼ਾਇਰ 'ਚ 5 ਸਾਲਾ ਲਾਪਤਾ ਹੋਏ ਬੱਚੇ ਦੀ ਇੱਕ ਹਫਤੇ ਤੋਂ ਵੱਧ ਸਮੇਂ ਤੱਕ ਭਾਲ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਜੰਗਲ 'ਚ ਦੱਬੀ ਹੋਈ ਇੱਕ ਲਾਸ਼ ਪ੍ਰਾਪਤ ਕੀਤੀ ਹੈ, ਜੋ ਕਿ ਸੰਭਾਵਿਤ ਤੌਰ 'ਤੇ ਇਸੇ ਲਾਪਤਾ ਹੋਏ ਬੱਚੇ ਦੀ ਮੰਨੀ ਜਾ ਰਹੀ ਹੈ। ਪੁਲਸ ਅਨੁਸਾਰ ਇਹ ਲਾਸ਼ ਉਸ ਦੇ ਜੱਦੀ ਸ਼ਹਿਰ ਤੋਂ 70 ਮੀਲ ਦੂਰ ਮੈਸੇਚਿਉਸੇਟਸ 'ਚ ਇੱਕ ਜੰਗਲੀ ਖੇਤਰ 'ਚ ਦੱਬੀ ਹੋਈ ਮਿਲੀ ਹੈ। ਇਹ ਲਾਪਤਾ ਹੋਇਆ ਬੱਚਾ ਜਿਸ ਦਾ ਨਾਮ ਏਲੀਯਾਹ ਲੁਈਸ ਹੈ, ਨੂੰ ਆਖਰੀ ਵਾਰ ਸਤੰਬਰ 'ਚ ਨਿਊ ਹੈਂਪਸ਼ਾਇਰ ਦੇ ਮੈਰੀਮੈਕ 'ਚ ਉਸ ਦੇ ਘਰ ਵੇਖਿਆ ਗਿਆ ਸੀ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਕੋਰੋਨਾ ਲਗਭਗ ਖਾਤਮੇ 'ਤੇ : ਯੋਗੀ
ਇੱਕ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਇਸ ਹਫਤੇ ਦੇ ਅਖੀਰ 'ਚ ਬੋਸਟਨ ਦੇ ਦੱਖਣ 'ਚ ਐਬਿੰਗਟਨ 'ਚ ਇੱਕ ਜੰਗਲੀ ਖੇਤਰ 'ਚ ਜਾਂਚ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਸ਼ਨੀਵਾਰ ਦੀ ਸਵੇਰ ਸਟੇਟ ਪੁਲਸ ਨੇ ਖੋਜੀ ਕੁੱਤੇ ਦੀ ਮਦਦ ਨਾਲ ਇਸ ਲਾਸ਼ ਨੂੰ ਲੱਭਿਆ। ਇਸ ਮੌਤ ਦੇ ਤਰੀਕੇ ਅਤੇ ਕਾਰਨ ਦਾ ਪਤਾ ਲਗਾਉਣ ਅਤੇ ਅਧਿਕਾਰਤ ਤੌਰ 'ਤੇ ਲਾਸ਼ ਦੀ ਪਛਾਣ ਕਰਨ ਲਈ ਮੈਸੇਚਿਉਸੇਟਸ ਦੇ ਮੁੱਖ ਮੈਡੀਕਲ ਜਾਂਚਕਰਤਾ ਦੁਆਰਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਇੰਗਲੈਂਡ ਆਉਣ ਵਾਲੇ ਯਾਤਰੀਆਂ ਲਈ ਸਸਤਾ ਹੋਵੇਗਾ ਕੋਵਿਡ-19 ਟੈਸਟ
ਹਾਲਾਂਕਿ ਅਵਸ਼ੇਸ਼ਾਂ ਦੀ ਦਿੱਖ ਅਤੇ ਸਥਿਤੀ ਨੇ ਅਧਿਕਾਰੀਆਂ ਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਕਿ ਇਹ ਏਲੀਯਾਹ ਦੀ ਹੀ ਲਾਸ਼ ਹੈ। ਪੁਲਸ ਅਨੁਸਾਰ ਇਸ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੇ ਨਤੀਜਿਆਂ ਦੇ ਆਧਾਰ 'ਤੇ ਦੋਸ਼ ਲਾਏ ਜਾ ਸਕਦੇ ਹਨ। ਇਸ ਬੱਚੇ ਦੇ ਲਾਪਤਾ ਹੋਣ ਦੇ ਸਬੰਧ 'ਚ ਹੁਣ ਤੱਕ ਦੋ ਲੋਕਾਂ ਏਲੀਯਾਹ ਦੀ ਮਾਂ ਡੇਨੀਏਲ ਡੌਫਿਨਿਸ (35) ਅਤੇ ਉਸ ਦੇ ਦੋਸਤ, ਜੋਸੇਫ ਸਟੈਫ(30) ਨੂੰ ਪਹਿਲਾਂ ਹੀ ਚਾਰਜ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।