ਅਮਰੀਕਾ : ਵਰਜੀਨੀਆ ਵਿਖੇ 10ਵਾਂ ਮੇਲਾ ਤੀਆਂ ਤੀਜ ਦਾ ਤਿਉਹਾਰ 31 ਜੁਲਾਈ ਨੂੰ ਮਨਾਇਆ ਜਾ ਰਿਹੈ
Saturday, Jul 30, 2022 - 05:33 PM (IST)
ਵਰਜੀਨੀਆ (ਰਾਜ ਗੋਗਨਾ)—10ਵਾਂ ਮੇਲਾ ਤੀਆਂ ਤੀਜ ਦਾ ਤਿਉਹਾਰ 31 ਜੁਲਾਈ ਨੂੰ ਵਰਜੀਨੀਆ ਦੇ ਜੀ. ਐੱਨ. ਈਵੈਂਟ ਸੈਂਟਰ, ਸੈਂਟਰਵਿਲ ਰੋਡ ਮਾਨਸਾਸ ਵਿਖੇ ਹੋ ਰਿਹਾ ਹੈ। ਇਸ ਪ੍ਰੋਗਰਾਮ ’ਚ ਮੁਫਤ ਦਾਖ਼ਲਾ ਤੇ ਮੁਫ਼ਤ ਪਾਰਕਿੰਗ ਹੋਵੇਗੀ। ਇਹ ਪ੍ਰੋਗਰਾਮ 31 ਜੁਲਾਈ ਦਿਨ ਐਤਵਾਰ ਦੁਪਹਿਰ ਨੂੰ 1:00 ਵਜੇ ਤੋਂ ਸ਼ਾਮ 8:00 ਵਜੇ ਤੱਕ ਚੱਲੇਗਾ, ਜਿਸ ’ਚ ਉਚੇਚੇ ਤੌਰ ’ਤੇ ਅਭਿਨੇਤਰੀ ਅਤੇ ਮਾਡਲ ਹਰਮਨ ਗਿੱਲ ਵਿਸ਼ੇਸ਼ ਤੌਰ ’ਤੇ ਪੁੱਜਣਗੇ। ਉਸ ਦੇ ਨਾਲ ਮਨਪ੍ਰਚਾਵੇ ਲਈ ਸਰਵੋਤਮ ਪੰਜਾਬੀ ਨਾਮਵਰ ਗਾਇਕਾ ਨਰਿੰਦਰ ਮਾਵੀ ਗੀਤਾ ਰਾਹੀਂ ਮਨੋਰੰਜਨ ਕਰਨਗੇ। ਮਿਸ ਤੇ ਮਿਸਿਜ਼ ਪੰਜਾਬਣ ਵਾਸ਼ਿੰਗਟਨ ਡੀ. ਸੀ. ਦਾ ਗਿੱਧਾ, ਭੰਗੜਾ ਹੋਵੇਗਾ। ਇਸ ਦੌਰਾਨ ਲਾਈਵ ਗੀਤਾਂ ਦੇ ਨਾਲ ਵਧੀਆ ਡੀ. ਜੇ. ਦਾ ਇੰਤਜ਼ਾਮ ਹੈ। ਇਸ ਮੌਕੇ ਸੁਆਦੀ ਭੋਜਨ, ਭਾਰਤੀ ਪਕਵਾਨ, ਕੱਪੜੇ, ਗਹਿਣਿਆਂ ਦੇ ਸਟਾਲ, ਮਜ਼ੇਦਾਰ ਖੇਡਾਂ, ਮਟਕਾ ਦੌੜ, ਢੋਲਕੀ ਦੇ ਮੁਕਾਬਲੇ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਸਿੱਧੂ ਮੂਸੇਵਾਲਾ ਦੀ ਮਾਂ ਨੇ ਬਾਂਹ ’ਤੇ ਬਣਵਾਇਆ ਪੁੱਤ ਦੇ ਨਾਂ ਦਾ ਟੈਟੂ
ਪੰਜਾਬਣਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ’ਚ 1 ਮਿਸ ਜੂਨੀਅਰ ਪੰਜਾਬਣ 5 ਤੋਂ 14 ਸਾਲ ਦੀ ਉਮਰ ਤੱਕ, 15 ਤੋਂ 25 ਸਾਲ ਦੀ ਉਮਰ ਤੱਕ ਮਿਸ ਪੰਜਾਬਣ, ਸ਼੍ਰੀਮਤੀ ਪੰਜਾਬਣ ਉਮਰ 26 ਸਾਲ ਤੋਂ ਵੱਧ ਉਮਰ ਤੱਕ, ਸ਼੍ਰੀਮਤੀ ਪੰਜਾਬਣ ਤੀਜ ਵਿਆਹੀਆਂ ਔਰਤਾਂ ਲਈ ਕੋਈ ਉਮਰ ਦੀ ਹੱਦ ਨਹੀਂ ਰੱਖੀ ਗਈ। ਇਨ੍ਹਾਂ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਲੇਡੀਜ਼ ਹਿੱਸੇ ਲੈਣ ਲਈ ਫਾਰਮ ਭਰ ਸਕਦੀਆਂ ਹਨ। ਸਾਰੇ ਭਾਗੀਦਾਰਾਂ ਨੂੰ ਇਕ ਪੰਜਾਬੀ ਡਾਂਸ ਜਾਂ ਗੀਤਾਂ ਲਈ 2:30 - 3:00 ਮਿੰਟ ਤੱਕ ਪ੍ਰਮਾਣਿਕ ਪੰਜਾਬੀ ਕੱਪੜਿਆਂ ਅਤੇ ਗਹਿਣਿਆਂ ਨਾਲ ਪੇਸ਼ ਕਰਨਾ ਹੋਵੇਗਾ ਕਿਉਂਕਿ ਇਸੇ ਦੇ ਆਧਾਰ ’ਤੇ ਜੇਤੂ ਦਾ ਫ਼ੈਸਲਾ ਕੀਤਾ ਜਾਵੇਗਾ ਅਤੇ ਸੰਪੂਰਨ ਪੰਜਾਬਣ ਨੂੰ ਪਹਿਲਾ, ਦੂਜਾ ਅਤੇ ਤੀਜੇ ਸਥਾਨ ਦਾ ਮਾਣ-ਸਨਮਾਨ ਮਿਲੇਗਾ।