ਅਮਰੀਕਾ : ਪ੍ਰਵਾਸੀਆਂ ਦੀ ਭੀੜ ਹਟਾਉਣ ਦੇ ਬਾਅਦ ਟੈਕਸਾਸ ਸਰਹੱਦ ਨੂੰ ਦੁਬਾਰਾ ਖੋਲ੍ਹਿਆ
Monday, Sep 27, 2021 - 01:57 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਟੈਕਸਾਸ 'ਚ ਡੇਲ ਰਿਓ ਦੇ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀਆਂ ਦੀ ਭੀੜ ਨੂੰ ਹਟਾਉਣ ਦੇ ਬਾਅਦ ਯੂ.ਐੱਸ.-ਮੈਕਸੀਕੋ ਬਾਰਡਰ ਕ੍ਰਾਸਿੰਗ ਨੂੰ ਸ਼ਨੀਵਾਰ ਨੂੰ ਅੰਸ਼ਕ ਤੌਰ 'ਤੇ ਦੁਬਾਰਾ ਖੋਲ੍ਹਿਆ ਗਿਆ ਹੈ। ਯੂ.ਐੱਸ. ਕਸਟਮਜ਼ ਐਂਡ ਬਾਰਡਰ ਪੈਟਰੋਲ (ਸੀ.ਬੀ.ਪੀ.) ਅਨੁਸਾਰ ਡੇਲ ਰਿਓ ਪੋਰਟ ਆਫ ਐਂਟਰੀ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਕਈ ਦਿਨਾਂ ਤੋਂ ਬੰਦ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵ ਦੇ ਟੀਕਾ ਨਿਰਮਾਤਾਵਾਂ ਨੂੰ ਭਾਰਤ 'ਚ ਟੀਕੇ ਬਣਾਉਣ ਦਾ ਦਿੱਤਾ ਸੱਦਾ
ਸੀ.ਬੀ.ਪੀ. ਅਨੁਸਾਰ ਇਹ ਸਰਹੱਦ ਸ਼ਨੀਵਾਰ ਦੁਪਹਿਰ ਨੂੰ ਯਾਤਰੀਆਂ ਅਤੇ ਪੈਦਲ ਯਾਤਰੀਆਂ ਲਈ ਖੁੱਲ੍ਹੀ ਅਤੇ ਇਸ ਤੋਂ ਬਾਅਦ ਸੋਮਵਾਰ ਸਵੇਰੇ ਵਪਾਰਕ ਮਾਲ ਦੀ ਆਵਾਜਾਈ ਹੋਵੇਗੀ। ਅਧਿਕਾਰੀਆਂ ਦੇ ਅਨੁਸਾਰ ਇਹ ਸਰਹੱਦ 17 ਸਤੰਬਰ ਤੋਂ ਬੰਦ ਸੀ ਅਤੇ ਟ੍ਰੈਫਿਕ ਨੂੰ ਈਗਲ ਪਾਸਪੋਰਟ ਆਫ ਐਂਟਰੀ ਵੱਲ ਮੋੜ ਦਿੱਤਾ ਗਿਆ ਸੀ। ਪਿਛਲੇ ਹਫਤੇ, 15,000 ਦੇ ਕਰੀਬ ਗੈਰ-ਕਾਨੂੰਨੀ ਪ੍ਰਵਾਸੀ ਜਿਨਾਂ 'ਚੋਂ ਜ਼ਿਆਦਾਤਰ ਹੈਤੀ ਦੇਸ਼ ਤੋਂ ਸਨ। ਇਹ ਪ੍ਰਵਾਸੀ ਰੀਓ ਗ੍ਰਾਂਡੇ ਦੇ ਨੇੜੇ ਇੱਕ ਪੁਲ ਦੇ ਹੇਠਾਂ ਇਕੱਠੇ ਹੋਏ ਸਨ, ਜਿਨਾਂ ਨੂੰ ਹੁਣ ਅਧਿਕਾਰੀਆਂ ਦੁਆਰਾ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਬ੍ਰਿਟੇਨ : ਲੇਬਰ ਪਾਰਟੀ ਦੀ ਨੇਤਾ ਨੇ ਕੀਤੀ ਆਪਣੀ ਟਿੱਪਣੀ 'ਤੇ ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।