ਅਮਰੀਕਾ : ਸਮਾਜ ਸੇਵੀ ਆਤਮਾ ਸਿੰਘ ਦੀ ਅੰਤਿਮ ਅਰਦਾਸ 4 ਸਤੰਬਰ ਨੂੰ

Friday, Sep 03, 2021 - 12:49 PM (IST)

ਅਮਰੀਕਾ : ਸਮਾਜ ਸੇਵੀ ਆਤਮਾ ਸਿੰਘ ਦੀ ਅੰਤਿਮ ਅਰਦਾਸ 4 ਸਤੰਬਰ ਨੂੰ

ਨਿਊਜਰਸੀ (ਰਾਜ ਗੋਗਨਾ) ਬੀਤੇ ਦਿਨ (31 ਅਗਸਤ) ਨਿਉੂਜਰਸੀ, ਅਮਰੀਕਾ ਵਿਚ ਵੱਸਦੇ ਭਾਈਚਾਰੇ ਵਿਚ ਚੰਗੀ ਪਹਿਚਾਣ ਰੱਖਣ ਵਾਲੇ ਸਤਿਕਾਰਯੋਗ ਟਰਾਂਸਪੋਰਟਰ ਅਤੇ ਸਮਾਜ ਸੇਵੀ ਸ: ਆਤਮਾ ਸਿੰਘ ਦਾ ਇਕ ਸੰਖੇਪ ਬਿਮਾਰੀ ਮਗਰੋਂ ਨਿਊਜਰਸੀ ਦੇ ਜੇਐਫਕੇ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਉਹਨਾ ਦਾ ਅੰਤਿਮ ਸੰਸਕਾਰ ਮਿੱਤੀ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਤੋ ਲੈ ਕੇ 11:30 ਵਜੇ ਤੱਕ ਫਰੈਂਕਲਿਨ ਮੈਮੋਰੀਅਲ ਪਾਰਕ ਨਾਰਥ ਬਰੌਸਵਿੱਕ ਨਿਊਜਰਸੀ ਵਿਚ ਵਿਖੇ ਹੋਵੇਗਾ। ਅੰਤਿਮ ਅਰਦਾਸ ਅਤੇ ਭੋਗ ਵੀ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਨਾਨਕ ਨਾਮ ਜਹਾਜ਼ 1080 ਵੈਸਟ ਸਾਈਡ ਐਵਿਨਉ ਜਰਸੀ ਸਿਟੀ ਵਿੱਖੇ ਹੋਵੇਗੀ।


author

Vandana

Content Editor

Related News