ਅਮਰੀਕਾ : ਸਰਕਾਰ ਵੱਲੋ ਸਿੱਖਾਂ ਦੇ ਨਵੇਂ ਸਾਲ ਨੂੰ ਮਿਲੀ ਮਾਨਤਾ

03/15/2020 9:54:00 AM

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਕਨੈਟੀਕਟ ਦੇ ਗਵਰਨਰ ਨੇ ਬੀਤੇ ਦਿਨ ਮਾਰਚ 14 ਨੂੰ "ਸਿੱਖ ਨਿਊ ਈਯਰ” ਮਤਲਬ ਸਿੱਖ ਨਵੇਂ ਸਾਲ" ਵਜੋਂ ਮਨਾਉਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ਦੇ 125 ਸਾਲਾ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਸਿਰਫ ਉਹਨਾਂ ਦੇ ਨਵੇਂ ਸਾਲ ਦੀਆ ਮੁਬਾਰਕਾਂ ਦਿੱਤੀਆਂ ਹਨ ਸਗੋ "ਮਾਰਚ 14" ਨੂੰ "ਸਿੱਖ ਨਿਊ ਈਯਰ” ਸਿੱਖ ਨਵੇਂ ਸਾਲ" ਵਜੋਂ ਮਾਨਤਾ ਵੀ ਦਿੱਤੀ ਗਈ ਹੈ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਾਨਕਸ਼ਾਹੀ ਸਿੱਖ ਕੈਲੰਡਰ ਮੁਤਾਬਿਕ ਮਾਰਚ 14 ਨੂੰ ਸਿੱਖਾਂ ਦੇ ਪਹਿਲੇ ਮਹੀਨੇ "ਚੇਤ" ਦੀ ਸ਼ੁਰੂਆਤ ਹੁੰਦੀ ਹੈ ਜਿਸ ਮੁਤਾਬਿਕ ਮਾਰਚ 14 ਸਿੱਖਾਂ ਦਾ ਨਵਾਂ ਸਾਲ ਹੈ।ਇਹ ਜਾਣਕਾਰੀ ਕਨੈਟੀਕਟ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਨੇ ਸਾਂਝੀ ਕੀਤੀ ਅਤੇ ਦੱਸਿਆ ਕਿ ਉਹਨਾਂ ਨੇ ਗਵਰਨਰ "ਨੇਡ ਲਾਮੋਂਟ" ਦੇ ਇਸ ਫ਼ੈਸਲੇ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਵਰਲਡ ਸਿੱਖ ਪਾਰਲੀਮੈਂਟ ਨਾਂ ਓਡੀ ਸੰਸਥਾ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਹ ਪਹਿਲੀ ਵਾਰ ਨਹੀਂ ਜਦੋਂ ਸਿੱਖਾਂ ਦੀ ਆਵਾਜ਼ ਕਨੈਟੀਕਟ ਨੇ ਬੁਲੰਦ ਕੀਤੀ ਹੈ ਬਲਕਿ ਪਿੱਛਲੇ ਸਾਲ ਗਵਰਨਰ ਵਲੋਂ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਜੂਨ ਦੇ ਮਹੀਨੇ ਨੂੰ "ਸਿੱਖ ਯਾਦਗਾਰੀ ਮਹੀਨੇ - Sikh Memorial Month" ਵਜੋਂ ਮਾਨਤਾ ਦਿੱਤੀ ਗਈ ਅਤੇ ਨਵੰਬਰ 1 ਨੂੰ ਹਰ ਸਾਲ "ਸਿੱਖ ਨਸਲ਼ਕੁਸ਼ੀ ਯਾਦ ਦਿਵਸ" ਵਜੋਂ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ। 

PunjabKesari

ਇਹ ਐਲਾਨ ਕਨੈਟੀਕਟ ਸੂਬੇ ਦੀ ਡਿਪਟੀ ਗਵਰਨਰ ਸੂਸਨ ਬਿਸੇਵੀਜ਼ ਨੇ ਸ. ਸਵਰਨਜੀਤ ਸਿੰਘ ਖ਼ਾਲਸਾ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਦੇ ਦੌਰਾਨ ਕੀਤਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ।ਵਰਲਡ ਸਿੱਖ ਪਾਰਲੀਮੈਂਟ ਦੇ ਕੋਅਰਡੀਨੇਟਰ ਹਿੰਮਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਪਾਰਲੀਮੈਂਟ ਦੇ ਕੰਮਾਂ ਉੱਪਰ ਵਿਸ਼ੇਸ਼ ਚਾਨਣਾ ਪਾਇਆ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਾਰੀਆਂ ਵੱਖ-ਵੱਖ ਕੌਂਸਲਾਂ ਦੇ ਕੰਮਾਂ ਨੂੰ ਸਲਾਹਿਆ ਤੇ ਇਹੋ ਜਿਹੇ ਉਪਰਾਲਿਆਂ ਨੂੰ ਬਾਕੀ ਦੇਸ਼ਾਂ ਵਿੱਚ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਪਾਰਲੀਮੈਂਟ ਨਾਲ ਜੋੜ੍ਹਣ ਲਈ ਪ੍ਰੇਰਿਆ।

ਇਹ ਵਿਸ਼ੇਸ਼ ਐਲਾਨ ਕਰਨ ਸਮੇਂ ਕਨੈਕਟੀਕਟ ਦੇ ਗਵਰਨਰ ਦੇ ਨਾਲ ਸਟੇਟ ਸੈਨੇਟਰ ਕੈਥੀ ੳਸਟੇਨ ਅਤੇ ਸਟੇਟ ਅਸੈਂਬਲੀ ਦੇ ਮੈਂਬਰ ਕੇਵਿਨ ਰਯਾਨ ਵੀ ਸ਼ਾਮਿਲ ਸਨ।ਨਿਊਯਾਰਕ, ਵਰਜੀਨੀਆ, ਕਨੈਟੀਕਟ, ਮੈਸਾਚਿਊਸਟ ਤੋਂ ਸਿੱਖ ਨੁਮਾਇੰਦਿਆ ਨੇ ਸ਼ਿਰਕਤ ਕੀਤੀ, ਜ਼ਿਹਨਾਂ ਵਿੱਚ ਗੁਰਨਿੰਦਰ ਸਿੰਘ ਧਾਲੀਵਾਲ ਵੈਲਫ਼ੇਅਰ ਕੌਂਸਲ ਵਰਲਡ ਸਿੱਖ ਪਾਰਲੀਮੈਂਟ, ਚਰਨਜੀਤ ਸਿੰਘ ਸਮਰਾ, ਮਨਮੋਹਨ ਸਿੰਘ ਭਰਾੜਾ, ਊਧਮ ਸਿੰਘ, ਦਵਿੰਦਰ ਸਿੰਘ ਦਿਉਲ, ਪਵਨ ਸਿੰਘ, ਮਨਦੀਪ ਸਿੰਘ, ਵੀਰ ਸਿੰਘ ਮਾਂਗਟ, ਮਹਿੰਦਰ ਸਿੰਘ ਕਲਸੀ ਸਾਰੇ ਸਿੱਖ ਨੁਮਾਇੰਦੇ ਵੀ ਨਾਲ ਸਨ।
 


Vandana

Content Editor

Related News