ਵਾਸ਼ਿੰਗਟਨ ''ਚ ਸਿੱਖ ਭਾਈਚਾਰੇ ਨੇ ਲੋੜਵੰਦਾਂ ਲਈ ਸ਼ੁਰੂ ਕੀਤੀ ਲੰਗਰ ਸੇਵਾ

06/29/2020 6:02:05 PM

ਵਾਸ਼ਿੰਗਟਨ (ਬਿਊਰੋ): ਜਦੋਂ ਵੀ ਦੁਨੀਆ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਿੱਖ ਭਾਈਚਾਰਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਹੈ। ਮੌਜੂਦਾ ਸਮੇਂ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਲੋੜਵੰਦਾਂ ਦੀ ਮਦਦ ਲਈ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਮੈਟਰੋਪਾਲੀਟਨ ਏਰੀਆ ਦੇ ਸਿਲਵਰ ਸਪਰਿੰਗ ਵਿਚ 'ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ' ਪਿਛਲੇ 7 ਹਫਿਤਆਂ ਤੋਂ ਡ੍ਰਾਈਵ-ਥਰੂ ਫੂਡ ਡਿਸਟ੍ਰੀਬਿਊਸ਼ਨ ਜ਼ੋਨ ਵਿਚ ਲੰਗਰ ਦਾ ਆਯੋਜਨ ਕਰ ਰਿਹਾ ਹੈ। 

ਇਹ ਲੰਗਰ ਹਰੇਕ ਐਤਵਾਰ ਲਗਾਇਆ ਜਾਂਦਾ ਹੈ। ਇਸ ਦੌਰਾਨ ਇੱਥੇ ਪਹੁੰਚਣ ਵਾਲੇ ਲੋਕਾਂ ਨੂੰ ਖਾਣੇ ਦੇ ਪੈਕੇਟ ਦਿੱਤੇ ਜਾਂਦੇ ਹਨ। 'ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ' ਦੇ 25 ਤੋਂ ਵਧੇਰੇ ਕਾਰਕੁੰਨਾਂ ਦੇ ਸਮੂਹ ਨੇ ਸਿਰਫ 7 ਹਫਤਿਆਂ ਵਿਚ 2,100 ਤੋਂ ਵਧੇਰੇ ਖਾਣੇ ਦੇ ਪੈਕੇਟ ਬਣਾਏ ਅਤੇ ਵੰਡੇ ਹਨ। ਇੱਥੇ ਹਰੇਕ ਐਤਵਾਰ ਨੂੰ 300 ਦੇ ਕਰੀਬ ਪਰਿਵਾਰ ਆਪਣੀ ਕਾਰ ਵਿਚ ਸਵਾਰ ਹੋ ਕੇ ਇਹਨਾਂ ਖਾਣੇ ਦੇ ਪੈਕੇਟਾਂ ਨੂੰ ਲੈਣ ਲਈ ਆਉਂਦੇ ਹਨ। ਕੋਵਿਡ-19 ਮਹਾਮਾਰੀ ਦੌਰਾਨ ਖਾਣੇ ਦੀ ਤਲਾਸ਼ ਵਿਚ ਲੋਕ ਇੱਥੇ ਪਹੁੰਚਦੇ ਹਨ। 

 

ਵੱਖ-ਵੱਖ ਧਰਮਾਂ ਦੇ ਲੋਕ ਡ੍ਰਾਈਵ ਥਰੂ ਵਿਚ ਸਵੇਰੇ 9:30 ਵਜੇ ਤੱਕ ਪਹੁੰਚ ਜਾਂਦੇ ਹਨ। ਭਾਵੇਂਕਿ ਲੰਗਰ ਵੰਡਣ ਦਾ ਕੰਮ ਸਵੇਰੇ 11 ਵਜੇ ਤੋਂ ਪਹਿਲਾਂ ਸ਼ੁਰੂ ਨਹੀਂ ਹੁੰਦਾ। ਖਾਣੇ ਦੇ ਪੈਕੇਟ ਲੈਣ ਵਾਲੀ ਇਕ ਬੀਬੀ ਨੇ ਕਾਰਕੁੰਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦੀ ਧੰਨਵਾਦੀ ਹਾਂ ਕਿ ਤੁਸੀਂ ਲੋਕ ਸਮਾਜ ਦੀ ਮਦਦ ਕਰ ਰਹੇ ਹੋ। ਪੈਕੇਟ ਲੈਣ ਵਾਲੇ ਹੋਰ ਲੋਕਾਂ ਨੇ ਵੀ ਕਿਹਾ ਕਿ ਜਦੋਂ ਤੁਸੀਂ ਇੱਥੇ ਕੁਝ ਲੈਣ ਆਉਂਦੇ ਹੋ ਤਾਂ ਤੁਹਾਨੂੰ ਅਜਿਹਾ ਨਹੀਂ ਲੱਗੇਗਾ ਕਿ ਤੁਹਾਡਾ ਮਾਣ ਘੱਟ ਰਿਹਾ ਹੈ। ਸਗੋਂ ਅਜਿਹਾ ਮਹਿਸੂਸ ਹੋਵੇਗਾ ਕਿ ਤੁਸੀਂ ਇਸ ਮਦਦ ਦੇ ਲਈ ਇਹਨਾਂ ਦੀ ਤਾਰੀਫ ਕਰ ਸਕਦੇ ਹੋ।

'ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ' ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀ ਗਿਨੀ ਆਹਲੂਵਾਲੀਆ ਨੇ ਕਿਹਾ ਕਿ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਸਾਰੀ ਕਹਾਣੀ ਬਿਆਨ ਕਰ ਦਿੰਦੀ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਭਗਵਾਨ ਦੇ ਸ਼ੁਕਰਗੁਜਾਰ ਹਾਂ ਕਿ ਅਸੀਂ ਇਸ ਫੂ਼ਡ ਡ੍ਰਾਈਵ ਨੂੰ ਪੂਰਾ ਕਰਨ ਵਿਚ ਸਮਰੱਥ ਹੋ ਰਹੇ ਹਾਂ।


Vandana

Content Editor

Related News