ਅਮਰੀਕਾ : ਸਿੱਖ ਭਾਈਚਾਰੇ ਨੇ ਫੈਡਐਕਸ ਗੋਲੀਬਾਰੀ ਦੇ ਮ੍ਰਿਤਕਾਂ ਨੂੰ ਕੀਤਾ ਸਨਮਾਨਿਤ
Sunday, May 02, 2021 - 11:41 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਇੰਡੀਆਨਾ ਰਾਜ ਵਿਚ ਸਿੱਖਾਂ ਨੇ ਪਿਛਲੇ ਮਹੀਨੇ ਫੇਡੇਕਸ ਕੇਂਦਰ 'ਤੇ ਹੋਈ ਸਮੂਹਿਕ ਗੋਲੀਬਾਰੀ ਵਿਚ ਮਾਰੇ ਗਏ 8 ਲੋਕਾਂ ਦੇ ਸਨਮਾਨ ਵਿਚ ਯਾਦਗਾਰੀ ਸੇਵਾ ਦਾ ਆਯੋਜਨ ਕੀਤਾ। ਮ੍ਰਿਤਕਾਂ ਵਿਚ ਸਿੱਖ ਭਾਈਚਾਰੇ ਦੇ ਚਾਰ ਮੈਂਬਰ ਸ਼ਾਮਲ ਸਨ। ਇਹਨਾਂ ਵਿਚ 3 ਔਰਤਾਂ ਸਨ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਦਰਬਾਰਾ ਸਿੰਘ ਭੁੱਲਰ (ਕੋਕਰੀ ਕਲਾਂ) ਦਾ ਦੇਹਾਂਤ
ਇੰਡੀਆਨਾਪੋਲਿਸ ਫੇਡੇਕਸ ਕੇਂਦਰ ਦੇ ਇਕ ਸਾਬਕਾ ਕਰਮਚਾਰੀ 19 ਸਾਲਾ ਬ੍ਰੈਂਡਨ ਸਕੌਟ ਹੋਲ ਨੇ 15 ਅਪ੍ਰੈਲ ਨੂੰ 9 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ।ਸ਼ਨੀਵਾਰ ਨੂੰ ਆਯੋਜਿਤ ਯਾਦਗਾਰੀ ਪ੍ਰੋਗਰਾਮ ਦੀ ਸ਼ੁਰੂਆਤ ਸਿੱਖ ਪ੍ਰਾਰਥਨਾ, ਅਰਦਾਸ ਨਾਲ ਕੀਤੀ ਗਈ। ਇਹ ਪ੍ਰੋਗਰਾਮ ਸ਼ਹਿਰ ਦੇ ਇਕ ਸਟੇਡੀਅਮ ਵਿਚ ਹੋਇਆ ਜਿੱਥੇ ਰਾਜ ਦੇ, ਸ਼ਹਿਰ ਦੇ ਅਤੇ ਸੰਘ ਪ੍ਰਤੀਨਿਧੀ, ਇੰਡੀਆਨਾਪੋਲਿਸ ਇਲਾਕੇ ਦੇ ਵਿਭਿੰਨ ਧਰਮਾਂ ਦੇ ਨੇਤਾ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ। ਇੰਡੀਆਨਾ ਦੇ ਗਵਰਨਰ ਐਰਿਕ ਹੋਲਕੋਂਬ ਨੇ ਸਿੱਖ ਭਾਈਚਾਰੇ ਦੇ ਨਾਲ ਖੜ੍ਹੇ ਹੋਏ ਦਾ ਭਰੋਸਾ ਦਿੱਤਾ। ਗੌਰਤਲਬ ਹੈ ਕਿ ਸ਼ਹਿਰ ਵਿਚ ਕਰੀਬ 8000 ਤੋਂ 100000 ਦੇ ਵਿਚ ਸਿੱਖ ਆਬਾਦੀ ਹੈ।