ਅਮਰੀਕਾ : ਘਰੇਲੂ ਝਗੜੇ ਦੌਰਾਨ ਵਿਅਕਤੀ ਨੇ ਪੁਲਸ ਅਧਿਕਾਰੀਆਂ ’ਤੇ ਚਲਾਈਆਂ ਗੋਲੀਆਂ, 3 ਜ਼ਖ਼ਮੀ

Saturday, Jun 05, 2021 - 11:51 AM (IST)

ਅਮਰੀਕਾ : ਘਰੇਲੂ ਝਗੜੇ ਦੌਰਾਨ ਵਿਅਕਤੀ ਨੇ ਪੁਲਸ ਅਧਿਕਾਰੀਆਂ ’ਤੇ ਚਲਾਈਆਂ ਗੋਲੀਆਂ, 3 ਜ਼ਖ਼ਮੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਡੇਲਾਵੇਅਰ ’ਚ ਇੱਕ ਘਰੇਲੂ ਝਗੜੇ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕਰਨ ਗਏ ਵਿਲਮਿੰਗਟਨ ਪੁਲਸ ਦੇ ਤਿੰਨ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੀ ਘਟਨਾ ਵਾਪਰੀ ਹੈ। ਇਸ ਹਮਲੇ ਬਾਰੇ ਵਿਲਮਿੰਗਟਨ ਪੁਲਸ ਨੇ ਦੱਸਿਆ ਕਿ ਸਮੀਰਨਾ, ਡੇਲਾਵੇਅਰ ਦੇ 31 ਸਾਲਾ ਵਿਅਕਤੀ ਬਰਨਾਰਡ ਗੁਡਵਿਨ ਨੇ ਘਰੇਲੂ ਝਗੜੇ ਦੀ ਸੂਚਨਾ ’ਤੇ ਕਾਰਵਾਈ ਕਰਨ ਗਏ ਅਧਿਕਾਰੀਆਂ ’ਤੇ ਗੋਲੀਬਾਰੀ ਕੀਤੀ, ਜਿਸ ਉਪਰੰਤ ਵੀਰਵਾਰ ਸਵੇਰੇ 12 ਘੰਟਿਆਂ ਬਾਅਦ ਇਸ ਵਿਅਕਤੀ ਨੂੰ ਜ਼ਖ਼ਮੀ ਹਾਲਤ ’ਚ ਮ੍ਰਿਤਕ ਪਾਇਆ ਗਿਆ।

PunjabKesari

ਪੁਲਸ ਨੇ ਦੱਸਿਆ ਕਿ ਜ਼ਖਮੀ ਹੋਏ ਤਿੰਨਾਂ ਅਧਿਕਾਰੀਆਂ ਨੂੰ ਸਥਿਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਬੁੱਧਵਾਰ ਸਵੇਰੇ 9:30 ਵਜੇ ਪੁਲਸ ਨੂੰ ਇੱਕ ਘਰੇਲੂ ਝਗੜੇ ਬਾਰੇ 911 ਦੀ ਕਾਲ ਆਉਣ ਉਪਰੰਤ ਸ਼ੁਰੂ ਹੋਈ। ਇਸ ਬਾਰੇ ਕਾਰਵਾਈ ਕਰਦਿਆਂ ਪੁਲਸ ਨੇ ਇਸ ਘਰੇਲੂ ਝਗੜੇ ’ਚ ਸ਼ਾਮਲ ਪੁਰਸ਼ ਗੁਡਵਿਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਧਿਕਾਰੀ ਵਿਲਮਿੰਗਟਨ ਅਪਾਰਟਮੈਂਟ ’ਚ ਗਏ ਤਾਂ ਗੁਡਵਿਨ ਨੇ ਉਨ੍ਹਾਂ' ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਇੱਕ ਘੇਰਾ ਪਾਇਆ ਅਤੇ ਗੁਡਵਿਨ ਨਾਲ ਤਕਰੀਬਨ 12 ਘੰਟਿਆਂ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਦੌਰਾਨ ਸ਼ਹਿਰ ਦੇ ਕਈ ਰਸਤੇ ਬੰਦ ਕਰ ਦਿੱਤੇ ਗਏ ਸਨ। ਵੀਰਵਾਰ ਸਵੇਰੇ ਜਦੋਂ ਪੁਲਸ ਗੁਡਵਿਨ ਦੇ ਕਮਰੇ ’ਚ ਦਾਖਲ ਹੋਈ ਸੀ ਤਾਂ ਉਸ ਨੂੰ ਮ੍ਰਿਤਕ ਪਾਇਆ ਗਿਆ। ਪੁਲਸ ਵੱਲੋਂ ਉਸ ਦੀ ਬੰਦੂਕ ਨੂੰ ਘਟਨਾ ਵਾਲੀ ਥਾਂ ਤੋਂ ਬਰਾਮਦ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Manoj

Content Editor

Related News