ਸ਼ਿਕਾਗੋ ''ਚ ਮੈਮੋਰੀਅਲ ਡੇਅ ਵੀਕੈਂਡ ''ਤੇ ਗੋਲੀਬਾਰੀ, 10 ਲੋਕਾਂ ਦੀ ਮੌਤ ਤੇ ਕਈ ਜ਼ਖਮੀ

05/27/2020 1:21:23 PM

ਸ਼ਿਕਾਗੋ (ਬਿਊਰੋ): ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮੈਮੋਰੀਅਲ ਡੇਅ ਵੀਕੈਂਡ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ। ਇਹ 2015 ਦੇ ਬਾਅਦ ਦੂਜੀ ਸਭ ਤੋਂ ਜਾਨਲੇਵਾ ਵਾਰਦਾਤ ਹੈ ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ।

PunjabKesari

ਮ੍ਰਿਤਕਾਂ ਵਿਚ 16 ਸਾਲ ਦਾ ਨੌਜਵਾਨ ਵੀ ਸ਼ਾਮਲ ਹੈ।  ਪੁਲਸ ਦੇ ਮੁਤਾਬਕ ਗੋਲੀਬਾਰੀ ਸੋਮਵਾਰ ਸ਼ਾਮ ਨੂੰ ਗਾਰਫੀਲਡ ਪਾਰਕ ਵਿਚ ਵੈਸਟ ਸਾਈਡ 'ਤੇ ਹੋਈ। ਲੱਗਭਗ 8:30 ਵਜੇ 42 ਅਤੇ 52 ਸਾਲ ਦੇ ਦੋ ਲੋਕ ਫੁਟਪਾਥ 'ਤੇ ਖੜ੍ਹੇ ਸਨ। ਉਦੋਂ ਸਫੇਰ ਕਾਰ ਵਿਚੋਂ ਕਿਸੇ ਨੇ ਗੋਲੀਆਂ ਚਲਾਈਆਂ ਜੋ 45 ਸਾਲਾ ਵਿਅਕਤੀ ਦੇ ਸਿਰ ਤੇ ਸਰੀਰ ਵਿਚ ਦੂਜੀ ਜਗ੍ਹਾ ਲੱਗੀਆਂ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਦੇ 1,446 ਨਵੇਂ ਮਾਮਲੇ, ਕੁੱਲ ਗਿਣਤੀ 59,000 ਦੇ ਪਾਰ

ਰਾਜ ਵੱਲੋਂ ਘਰ ਵਿਚ ਰਹਿਣ ਦੇ ਆਦੇਸ਼ ਦੇ ਬਾਵਜੂਦ ਹਫਤੇ ਦੇ ਅਖੀਰ ਵਿਚ ਮੌਤ ਦਾ ਅੰਕੜਾ ਪਿਛਲੇ ਸਾਲ ਦੇ ਹੋਲੀਡੇ ਵੀਕੈਂਡ ਤੋਂ ਪਹਿਲਾਂ ਹੀ ਪਾਰ ਹੋ ਗਿਆ। ਸ਼ਿਕਾਗੋ ਵਿਚ ਹੋਈ ਗੋਲੀਬਾਰੀ ਵਿਚ ਪਿਛਲੇ ਯਾਦਗਾਰੀ ਦਿਵਸ ਦੇ ਹਫਤੇ ਵਿਚ 7 ਲੋਕ ਮਾਰੇ ਗਏ ਸਨ ਅਤੇ 34 ਜ਼ਖਮੀ ਹੋਏ ।ਜਦੋਂਕਿ ਸਾਲ 2018 ਵਿਚ 7 ਲੋਕ ਮਾਰੇ ਗਏ ਅਤੇ 30 ਜ਼ਖਮੀ ਹੋਏ। ਪੁਲਿਸ ਦੇ ਮੁਤਾਬਕ 2017 ਵਿੱਚ 6 ਲੋਕ ਮਾਰੇ ਗਏ ਸਨ ਅਤੇ 44 ਜ਼ਖਮੀ ਹੋਏ ਸਨ।
 


Vandana

Content Editor

Related News