ਪਾਕਿ ਨੂੰ ਝਟਕਾ, ਅਮਰੀਕਾ ਨੇ ਰੋਕੀ ਸੁਰੱਖਿਆ ਮਦਦ

07/19/2019 10:50:58 AM

ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਮਰੀਕੀ ਦੌਰੇ ਤੋਂ ਪਹਿਲਾਂ ਕਾਂਗਰਸ ਨੇ ਇਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਅੱਤਵਾਦੀ ਸਮੂਹਾਂ ਵਿਰੁੱਧ ਪਾਕਿਸਤਾਨ ਵੱਲੋਂ ਫੈਸਲਾਕੁੰਨ ਕਾਰਵਾਈ ਨਾ ਹੋਣ ਤੱਕ ਉਸ ਨੂੰ ਮਿਲਣ ਵਾਲੀ ਸੁਰੱਖਿਆ ਮਦਦ ਬੰਦ ਰਹੇਗੀ। ਸੀ.ਆਰ.ਐੱਸ. ਦੀ 15 ਜੁਲਾਈ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਕਿ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ 'ਤੇ ਆਪਣੇ ਤੋਂ ਪਹਿਲੇ ਪ੍ਰਸ਼ਾਸਨਾਂ ਨਾਲੋਂ ਜ਼ਿਆਦਾ ਸਖਤ ਰਵੱਈਆ ਅਪਨਾਇਆ ਹੈ। ਉਸ ਨੇ ਵਿੱਤੀ ਮਦਦ ਵਿਚ ਕਟੌਤੀ ਕਰਨ ਅਤੇ ਸੁਰੱਖਿਆ ਸਬੰਧੀ ਮਦਦ ਰੋਕਣ ਜਿਹੇ ਕਦਮ ਚੁੱਕੇ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ 'ਤੇ ਅਮਰੀਕਾ ਨੇ ਜਨਵਰੀ 2018 ਵਿਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਹਰੇਕ ਸੁਰੱਖਿਆ ਮਦਦ ਰੋਕ ਦਿੱਤੀ ਸੀ। ਟਰੰਪ ਪ੍ਰਸ਼ਾਸਨ ਦੀ ਮਿਆਦ ਦੌਰਾਨ ਇਹ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਪਹਿਲਾ ਉੱਚ ਪੱਧਰੀ ਦੌਰਾ ਹੋਵੇਗਾ। ਕਾਂਗਰੇਸਨਲ ਰਿਸਰਚ ਸਰਵਿਸ (ਸੀ.ਆਰ.ਐੱਸ.) ਨੇ ਪਾਕਿਸਤਾਨ 'ਤੇ ਇਕ ਹਾਲ ਹੀ ਵਿਚ ਰਿਪੋਰਟ ਵਿਚ ਕਿਹਾ,''ਪਾਕਿਸਤਾਨ ਕਈ ਇਸਲਾਮੀ ਕੱਟੜਪੰਥੀਆਂ ਅਤੇ ਅੱਤਵਾਦੀ ਸਮੂਹਾਂ ਦੀ ਸ਼ਰਨਸਥਲੀ ਹੈ। ਪਾਕਿਸਤਾਨ ਵਿਚ ਆਉਣ ਵਾਲੀਆਂ ਸਰਕਾਰਾਂ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਨੂੰ ਬਰਦਾਸ਼ਤ ਕੀਤਾ ਅਤੇ ਪਾਕਿਸਤਾਨ ਦੇ ਉਸ ਦੇ ਗੁਆਂਢੀਆਂ ਨਾਲ ਇਤਿਹਾਸਿਕ ਸੰਘਰਸ਼ਾਂ ਵਿਚ ਕੁਝ ਨੇ ਪ੍ਰਤੀਨਿਧੀ ਬਣ ਕੇ ਇਨ੍ਹਾਂ ਦਾ ਸਮਰਥਨ ਵੀ ਕੀਤਾ ਹੈ।'' 

ਇੱਥੇ ਦੱਸ ਦਈਏ ਕਿ ਸੀ.ਆਰ.ਐੱਸ. ਅਮਰੀਕੀ ਕਾਂਗਰਸ ਦੀ ਸੁਤੰਤਰ ਅਤੇ ਦੋ-ਪੱਖੀ ਸ਼ੋਧ ਸ਼ਾਖਾ ਹੈ ਜੋ ਸਾਂਸਦਾਂ ਦੇ ਹਿੱਤਾਂ ਦੇ ਮੁੱਦਿਆਂ 'ਤੇ ਸਮੇਂ-ਸਮੇਂ 'ਤੇ ਰਿਪੋਰਟ ਤਿਆਰ ਕਰਦੀ ਹੈ ਤਾਂ ਜੋ ਉਹ ਸੂਚਨਾ ਦੇ ਆਧਾਰ 'ਤੇ ਫੈਸਲੇ ਕਰ ਸਕਣ। ਇਸ ਦੀ ਰਿਪੋਰਟ ਖੇਤਰ ਦੇ ਮਾਹਰ ਤਿਆਰ ਕਰਦੇ ਹਨ ਅਤੇ ਇਸ ਨੂੰ ਕਾਂਗਰਸ ਦਾ ਅਧਿਕਾਰਕ ਵਿਚਾਰ ਨਹੀਂ ਮੰਨਿਆ ਜਾਂਦਾ। ਸੀ.ਆਰ.ਐੱਸ. ਦੀ ਹਾਲ ਹੀ ਵਿਚ ਜਾਰੀ ਰਿਪੋਰਟ ਵਿਚ ਸਾਂਸਦਾਂ ਨੂੰ ਦੱਸਿਆ ਗਿਆ ਕਿ 2011 ਵਿਚ ਖੁਲਾਸਾ ਹੋਇਆ ਸੀ ਕਿ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਕਈ ਸਾਲ ਤੱਕ ਪਾਕਿਸਤਾਨ ਦੀ ਸ਼ਰਨ ਵਿਚ ਰਿਹਾ, ਜਿਸ ਨਾਲ ਅਮਰੀਕੀ ਸਰਕਾਰ ਨੂੰ ਦੋ-ਪੱਖੀ ਸੰਬੰਧਾਂ ਦੀ ਡੂੰਘੀ ਸਮੀਖਿਆ ਕਰਨੀ ਪਈ।


Vandana

Content Editor

Related News