ਕੋਵਿਡ-19 ਤੋਂ ਬਚਾਅ ਲਈ ਮਨੁੱਖੀ ਐਂਟੀਬੌਡੀ ਦੀ ਹੋਈ ਖੋਜ

Tuesday, Jun 16, 2020 - 06:04 PM (IST)

ਕੋਵਿਡ-19 ਤੋਂ ਬਚਾਅ ਲਈ ਮਨੁੱਖੀ ਐਂਟੀਬੌਡੀ ਦੀ ਹੋਈ ਖੋਜ

ਵਾਸ਼ਿੰਗਟਨ (ਭਾਸ਼ਾ): ਵਿਗਿਆਨੀਆਂ ਨੇ ਕੋਵਿਡ-19 ਇਨਫੈਕਸ਼ਨ ਤੋਂ ਉਭਰ ਚੁੱਕੇ ਲੋਕਾਂ ਦੇ ਖੂਨ ਨਾਲ ਐਂਟੀਬੌਡੀ ਦੀ ਖੋਜ ਕੀਤੀ ਹੈ।ਜਿਸ ਦਾ ਪਸ਼ੂਆਂ ਅਤੇ ਮਨੁੱਖੀ ਸੈੱਲਾਂ 'ਤੇ ਪਰੀਖਣ ਕੀਤੇ ਜਾਣ ਦੇ ਬਾਅਦ ਇਹ Sars-Cove-2 ਤੋਂ ਬਚਾਅ ਵਿਚ ਬਹੁਤ ਅਸਰਦਾਰ ਸਾਬਤ ਹੋਈ ਹੈ। ਅਮਰੀਕਾ ਦੇ ਸਕ੍ਰਿਪਸ ਰਿਸਰਚ ਇੰਸਟੀਚਿਊਟ ਦੇ ਖੋਜ ਕਰਤਾਵਾਂ ਦੇ ਮੁਤਾਬਕ ਕੋਵਿਡ-19 ਮਰੀਜ਼ਾਂ ਨੂੰ ਸਿਧਾਂਤਕ ਰੂਪ ਨਾਲ ਬੀਮਾਰੀ ਦੇ ਸ਼ੁਰੂਆਤੀ ਪੱਧਰ 'ਤੇ ਐਂਟੀਬੌਡੀ ਟੀਕ ਲਗਾਏ ਗਏ ਤਾਂ ਜੋ ਉਹਨਾ ਦੇ ਸਰੀਰ ਵਿਚ ਵਾਇਰਸ ਦੇ ਪੱਧਰ ਨੂੰ ਘੱਟ ਕਰਕੇ ਉਹਨਾਂ ਨੂੰ ਗੰਭੀਰ ਹਾਲਤ ਵਿਚ ਪਹੁੰਚਣ ਤੋਂ ਬਚਾਇਆ ਜਾ ਸਕੇ। 

ਖੋਜ ਕਰਤਾਵਾਂ ਨੇ ਕਿਹਾ ਕਿ ਇਹਨਾਂ ਐਂਟੀਬੌਡੀ ਦੀ ਵਰਤੋਂ ਉਹਨਂ ਸਿਹਤ ਕਾਰਕੁੰਨਾਂ, ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ Sars-Cove-2 ਇਨਫੈਕਸ਼ਨ ਤੋਂ ਬਚਾਉਣ ਲਈ ਅਸਥਾਈ ਤੌਰ 'ਤੇ ਟੀਕੇ ਵਰਗੀ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਵੀ ਕੀਤੀ ਜਾ ਸਕਦੀ ਹੈ, ਜਿਹਨਾਂ 'ਤੇ ਰਵਾਇਤੀ ਟੀਕਿਆਂ ਦਾ ਕੁਝ ਖਾਸ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ ਜਾਂ ਫਿਰ ਜਿਹਨਾਂ ਵਿਚ ਸ਼ੁਰੂਆਤੀ ਪੱਧਰ ਦੇ ਕੋਵਿਡ-19 ਦੇ ਲੱਛਣ ਦਿਖਾਈ ਦਿੱਤੇ ਹਨ। 

ਵਿਗਿਆਨ ਨਾਲ ਸਬੰਧਤ ਪਤੱਰਿਕਾ 'ਸਾਈਂਸ' ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਇਹ ਰਿਸਰਚ ਇਸ ਜਾਨਲੇਵਾ ਵਾਇਰਸ ਤੋਂ ਤੁਰੰਤ ਬਚਾਅ ਦਾ ਰਸਤਾ ਦਿਖਾਉਂਦੀ ਹੈ। ਸ਼ੋਧ ਦੇ ਦੋਰਾਨ ਉਹਨਾਂ ਮਰੀਜ਼ਾਂ ਦੇ ਖੂਨ ਦੇ ਸੈਂਪਲ ਲਏ ਗਏ, ਜੋ ਹਲਕੇ ਤੌਰ 'ਤੇ ਗੰਭੀਰ ਪੱਧਰ ਦੇ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਠੀਕ ਹੋਏ ਹਨ। ਇਸ਼ ਦੇ ਬਾਅਦ ਉਹਨਾਂ ਨੇ ਏ.ਸੀ.ਈ.2 ਨਾਮਕ ਪਰੀਖਣ ਸੈੱਲ ਵਿਕਸਿਤ ਕੀਤੇ ਜਿਹਨਾਂ ਦੀ ਵਰਤੋਂ ਕਰ ਕੇ ਸਾਰਸ-ਕੋਵਿ-2 ਮਨੁੱਖੀ ਸੈੱਲਾਂ ਵਿਚ ਦਾਖਲ ਹੁੰਦਾ ਹੈ। ਸ਼ੁਰੂਆਤੀ ਪ੍ਰਯੋਗਾਂ ਦੇ ਦੌਰਾਨ ਟੀਮ ਨੇ ਪਰੀਖਣ ਕੀਤਾ ਕੀ ਮਰੀਜ਼ਾਂ ਦੇ ਐਂਟੀਬੌਡੀ ਯੁਕਤ ਖੂਨ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰ ਕੇ ਉਸ ਨੂੰ ਪਰੀਖਣ ਸੈੱਲਾਂ ਨੂੰ ਇਨਫੈਕਟਿਡ ਕਰਨ ਤੋਂ ਰੋਕ ਸਕਦੇ ਹਨ। ਸਕ੍ਰਿਪਸ ਰਿਸਰਚ ਇੰਸਟੀਚਿਊਟ ਦੇ ਡੇਨਿਸ ਬਰਟਨ ਨੇ ਕਿਹਾ,''ਇਹ ਸ਼ਕਤੀਸ਼ਾਲੀ ਐਂਟੀਬੌਡੀ ਮਹਾਮਾਰੀ ਦੇ ਵਿਰੁੱਧ ਤੇਜ਼ ਪ੍ਰਤੀਕਿਰਿਆ ਦੇਣ ਵਿਚ ਬਹੁਤ ਅਸਰਦਾਰ ਸਾਬਤ ਹੋ ਸਕਦੇ ਹਨ।''


author

Vandana

Content Editor

Related News